Punjab

ਪੰਜਾਬ ‘ਚ ਇਨ੍ਹਾਂ ਕੈਪਸੂਲਾਂ ਨੂੰ ਵੇਚਣ ‘ਤੇ ਪੂਰਨ ਪਾਬੰਦੀ!

ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਨਵਜੋਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ-163 ਅਧੀਨ ਪ੍ਰੀਗਾਬਲਿਨ 75 ਮਿ.ਗ੍ਰਾ. ਤੋਂ ਵੱਧ ਮਾਤਰਾ ਵਾਲੇ ਕੈਪਸੂਲਾਂ (ਖਾਸ ਕਰਕੇ 300 ਮਿ.ਗ੍ਰਾ.) ਦੀ ਵਿਕਰਕੀ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 31 ਜਨਵਰੀ 2026 ਤੱਕ ਲਾਗੂ ਰਹੇਗਾ। ਸਿਵਲ ਸਰਜਨ ਮਾਨਸਾ ਦੀ ਰਿਪੋਰਟ ਮੁਤਾਬਕ, ਪ੍ਰੀਗਾਬਲਿਨ ਦੀ ਵੱਧ ਮਾਤਰਾ ਵਾਲੇ ਕੈਪਸੂਲ ਨੂੰ ਲੋਕ ਨਸ਼ੇ ਵਜੋਂ ਵਰਤ ਰਹੇ ਹਨ (ਲੋਕਾਂ ’ਚ ‘ਸਿਗਨੇਚਰ’ ਨਾਮ ਨਾਲ ਮਸ਼ਹੂਰ)। ਆਮ ਮੌਕੇ ’ਤੇ ਇਹ ਦਵਾਈ ਗਲਤ ਹੱਥਾਂ ’ਚ ਜਾ ਰਹੀ ਹੈ, ਜਿਸ ਕਾਰਨ ਨੌਜਵਾਨਾਂ ’ਚ ਨਸ਼ੇ ਦੀ ਲਤ ਵਧ ਰਹੀ ਹੈ।

ਨਵੇਂ ਨਿਯਮ ਅਨੁਸਾਰ:

  1. 75 ਮਿ.ਗ੍ਰਾ. ਤੋਂ ਵੱਧ ਵਾਲੇ ਪ੍ਰੀਗਾਬਲਿਨ ਕੈਪਸੂਲ ਦੀ ਵਿਕਰੀ ਪੂਰੀ ਤਰ੍ਹਾਂ ਬੰਦ।
  2. ਘੱਟ ਮਾਤਰਾ ਵਾਲੀ ਦਵਾਈ ਵੀ ਸਿਰਫ਼ ਡਾਕਟਰੀ ਪ੍ਸਕ੍ਰਿਪਸ਼ਨ ’ਤੇ ਮਿਲੇਗੀ।
  3. ਕੈਮਿਸਟ ਨੂੰ ਪ੍ਰੀਸਕਰਿਪਸ਼ਨ ’ਤੇ ਆਪਣੀ ਮੋਹਰ ਲਗਾਉਣੀ ਅਤੇ ਦਵਾਈ ਦੇਣ ਦੀ ਮਿਤੀ ਦਰਜ ਕਰਨੀ ਲਾਜ਼ਮੀ ਹੋਵੇਗੀ।

ਜ਼ਿਲ੍ਹਾ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਇਹ ਕਦਮ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਚੁੱਕਿਕਆ ਗਿਆ ਹੈ।