ਜਲੰਧਰ : ਪੰਜਾਬ ਦੇ ਗਾਇਕਾਂ ਦੇ ਦਿਨ ਚੰਗੇ ਨਹੀਂ ਚੱਲ ਰਹੇ ਹਨ । ਅੰਮ੍ਰਿਤ ਮਾਨ ਦੇ ਪਿਤਾ ‘ਤੇ ਝੂਠਾ SC ਸਰਟੀਫਿਕੇਟ ਬਣਾ ਕੇ ਸਰਕਾਰੀ ਅਧਿਆਪਕ ਦੀ ਨੌਕਰੀ ਕਰਨ ਦਾ ਇਲਜ਼ਾਮ ਲੱਗਿਆ ਹੈ ਤਾਂ ਸੂਫੀ ਗਾਇਕਾਂ ਜੋਤੀ ਨੂੰਰਾਂ ‘ਤੇ ਜਲੰਧਰ ਵਿੱਚ ਆਪਣੇ ਫੈਨਸ ਨਾਲ ਕੁੱਟਮਾਰ ਦਾ ਇਲਜ਼ਾਮ ਲੱਗਿਆ ਸੀ । ਹੁਣ ਵਿਵਾਦਾਂ ਦੀ ਕੜੀ ਵਿੱਚ ਮਾਸਟਰ ਸਲੀਮ ਦਾ ਨਾਂ ਵੀ ਜੁੜ ਗਿਆ ਹੈ । ਉਨ੍ਹਾਂ ਦੇ ਖਿਲਾਫ ਸਾਂਸੀ ਭਾਈਚਾਰੇ ਨੇ ਮੋਰਚਾ ਖੋਲ ਦਿੱਤਾ ਹੈ, ਲੋਕਾਂ ਨੇ ਸ਼ਨਿੱਚਰਵਾਰ ਨੂੰ ਸਲੀਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਥਾਣਾ ਡਿਵੀਜਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ।
ਸਾਂਸੀ ਭਾਈਚਾਰੇ ਖਿਲਾਫ ਇਤਰਾਜ਼ ਯੋਗ ਟਿਪਣੀ ਕੀਤੀ
ਸਾਂਸੀ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਮਾਸਟਰ ਸਲੀਮ ਦਾ ਆਪਣੇ ਘਰ ਵਿੱਚ ਕੋਈ ਵਿਵਾਦ ਚੱਲ ਰਿਹਾ ਹੈ, ਉਸ ਵਿਵਾਦ ਵਿੱਚ ਉਨ੍ਹਾਂ ਨੇ ਸਾਂਸੀ ਭਾਈਚਾਰੇ ਦੇ ਖਿਲਾਫ ਇਤਰਾਜ਼ ਯੋਗ ਭਾਸ਼ਾ ਦੀ ਵਰਤੋਂ ਕਰਨ ਦੇ ਨਾਲ ਗਾਲਾਂ ਕੱਢਿਆ ਹਨ । ਉਨ੍ਹਾਂ ਨੇ ਕਿਹਾ ਜਾਤ ਸਾਡੀ ਪੱਛਾਣ ਹੈ, ਉਸ ਬਾਰੇ ਜੋ ਵੀ ਅਪਸ਼ਬਦ ਬੋਲੇਗਾ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਸਾਂਸੀ ਭਾਈਚਾਰੇ ਦੇ ਪ੍ਰਧਾਨ ਸੁਰਿੰਦਰ ਸਿੰਘ ਕੋਹਲੀ ਨੇ ਕਿਹਾ ਵੇਰਕਾ ਮਿਲਕ ਪਲਾਂਟ ਦੇ ਪਿੱਛੇ ਇੰਦਰਾ ਕਾਲੋਨੀ ਵਿੱਚ ਸਾਂਸੀ ਭਾਈਚਾਰੇ ਦੀ ਕੁੜੀ ਮਾਸਟਰ ਸਲੀਮ ਦੇ ਘਰ ਵਿਆਹ ਕੇ ਆਈ ਸੀ। ਪਰਿਵਾਰ ਵਿੱਚ ਮਾਸਟਰ ਸਲੀਮ ਦੀ ਪਤਨੀ ਦਾ ਸਾਂਸੀ ਭਾਈਚਾਰੇ ਦੀ ਕੁੜੀ ਦੇ ਵਿਚਾਲੇ ਕੋਈ ਕਲੇਸ਼ ਰਹਿੰਦਾ ਸੀ । ਮਾਸਟਰ ਸਲੀਮ ਅਤੇ ਉਸ ਦੀ ਪਤਨੀ ਦੋਵਾਂ ਨੇ ਸਾਂਸੀ ਭਾਈਚਾਰੇ ਨੂੰ ਗਾਲਾਂ ਕੱਢਿਆ ਹਨ ।
ਦੋਵਾਂ ਦਾ ਗਾਲਾਂ ਕੱਢਣ ਦਾ ਵੀਡੀਓ ਵੀ ਉਨ੍ਹਾਂ ਦੇ ਕੋਲ ਹੈ,ਉਨ੍ਹਾਂ ਨੇ ਕਿਹਾ ਪਰਿਵਾਰ ਵਿੱਚ ਕੀ ਕੁਝ ਚੱਲ ਰਿਹਾ ਹੈ ਇਸ ਦਾ ਫੈਸਲਾ ਉਹ ਘਰ ਵਿੱਚ ਕਰਨ ਪਰ ਉਨ੍ਹਾਂ ਦੇ ਭਾਈਚਾਰੇ ਨੂੰ ਗਾਲ ਕੱਢਣ ਦਾ ਹੱਕ ਕਿਸ ਨੇ ਦਿੱਤਾ । ਭਾਈਚਾਰੇ ਨੇ ਮੰਗ ਕੀਤੀ ਕਿ ਮਾਸਟਰ ਸਲੀਮ ਫੌਰਨ ਮੁਆਫੀ ਮੰਗਣ ।