India International Sports

commonwealth games : ਅੱਜ ਭਾਰਤ ਦੇ 9 ਮੁਕਾਬਲੇ, ਇੱਕ ‘ਚ ਭਾਰਤ ਦੀ ਪਾਕਿਸਤਾਨ ਨਾਲ ਟੱ ਕਰ !

commonwealth games ਵਿੱਚ 16 ਗੋਲਡ ਮੈਡਲਾਂ ਲਈ ਹੋਣਗੇ ਮੁਕਾਬਲੇ

ਦ ਖ਼ਾਲਸ ਬਿਊਰੋ : ਬਰਮਿੰਘਮ ਵਿੱਚ commonwealth games 2022 ਦੀ ਗਰੈਂਡ ਓਪਨਿੰਗ ਸੈਰਾਮਨੀ ਤੋਂ ਬਾਅਦ ਹੁਣ 29 ਜੁਲਾਈ ਨੂੰ ਖੇਡਾਂ ਦਾ ਆਗਾਜ਼ ਹੋਣ ਜਾ ਰਿਹਾ ਹੈ।

ਪਹਿਲੇ ਦਿਨ 16 ਗੋਲਡ ਮੈਡਲਾਂ ਦੇ ਲਈ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਮੈਦਾਨ ਵਿੱਚ ਆਪਣਾ ਦਮ ਵਿਖਾਉਣਗੀਆਂ, ਭਾਰਤ ਦੇ ਖਿਡਾਰੀ 9 ਮੁਕਾਬਿਲਾਂ ਵਿੱਚ ਹਿੱਸਾ ਲੈਣਗੇ । ਇੰਨਾਂ ਵਿੱਚੋਂ ਇੱਕ ਮੁਕਾਬਲਾ ਭਾਰਤ ਅਤੇ ਪਾਕਿਸਤਾਨ ਵਿੱਚ ਹੋਵੇਗਾ। ਇਸ ਤੋਂ ਇਲਾਵਾ ਟੀਮ ਇਡੀਆ ਦੀ ਮਹਿਲਾ ਕ੍ਰਿਕਟ ਟੀਮ ਵੀ ਆਪਣੇ ਸ਼ੁਰੂਆਤੀ ਮੈਚ ਦੇ ਨਾਲ commonwealth games ਵਿੱਚ ਆਪਣਾ ਆਗਾਜ਼ ਕਰਨ ਜਾ ਰਹੀ ਹੈ। 11 ਦਿਨ ਚੱਲਣ ਵਾਲੇ commonwealth games ਵਿੱਚ 72 ਦੇਸ਼ਾਂ ਦੇ 5 ਹਜ਼ਾਰ ਖਿਡਾਰੀ ਹਿੱਸਾ ਲੈ ਰਹੇ ਹਨ।

ਬੈਡਮਿੰਟਨ ਵਿੱਚ ਪਾਕਿਸਤਾਨ ਨਾਲ ਮੁਕਾਬਲਾ

ਬੈਡਮਿੰਟਨ ਦੇ ਮਿਕਸ ਮੁਕਾਬਲੇ ਵਿੱਚ ਭਾਰਤੀ ਖਿਡਾਰੀਆਂ ਦਾ ਮੁਕਾਬਲਾ ਪਾਕਿਸਤਾਨ ਦੇ ਨਾਲ ਹੋਵੇਗਾ। ਦੋਵੇ ਟੀਮਾਂ ਦੇ ਵਿੱਚ 5 ਮੈਚ ਖੇਡੇ ਜਾਣਗੇ।

ਇੰਨਾਂ 5 ਮੈਚਾਂ ਵਿੱਚ ਪੁਰਸ਼ਾ ਦੇ ਸਿੰਗਲਸ ਅਤੇ ਡਬਲਜ਼,ਮਹਿਲਾਵਾਂ ਦੇ ਸਿੰਗਲਸ ਅਤੇ ਡਬਲਜ਼ ਅਤੇ ਇੱਕ ਮਿਕਸ ਡਬਲਜ਼ ਮੁਕਾਬਲਾ ਵੀ ਹੋਵੇਗਾ, ਬੈਡਮਿੰਟਨ ਵਿੱਚ 16 ਟੀਮਾਂ ਨੂੰ 4-4 ਗੁਰੱਪਾਂ ਵਿੱਚ ਵੰਡਿਆ ਗਿਆ ਹੈ,ਭਾਰਤ,ਪਾਕਿਸਤਾਨ, ਆਸਟ੍ਰੇਲੀਆ ਅਤੇ ਸ਼੍ਰੀਲੰਕਾ A ਗਰੁੱਪ ਵਿੱਚ ਹਨ।

ਮਹਿਲਾ ਹਾਕੀ ਵਿੱਚ ਭਾਰਤ ਦਾ ਮੁਕਾਬਲਾ

ਭਾਰਤੀ ਮਹਿਲਾ ਹਾਕੀ ਟੀਮ ਵਿੱਚ A ਗਰੁੱਪ ਵਿੱਚ ਹੈ, ਸ਼ੁੱਕਰਵਾਰ 29 ਜੁਲਾਈ ਨੂੰ ਉਨ੍ਹਾਂ ਦਾ ਪਹਿਲਾਂ ਮੈਚ ਧਾਨਾ ਨਾਲ ਹੋਵੇਗਾ, ਟੋਕਿਓ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਟੀਮ ਦੇ ਹੌਸਲੇ ਬੁਲੰਦ ਨੇ, ਭਾਰਤੀ ਮਹਿਲਾ ਟੀਮ ਓਲੰਪਿਕ ਵਿੱਚ ਚੌਥੇ ਨੰਬਰ ‘ਤੇ ਰਹੀ ਸੀ Commanweath games ਵਿੱਚ ਟੀਮ ਤੋਂ ਬਹੁਤ ਉਮੀਦਾਂ ਨੇ,ਭਾਰਤ ਦੇ ਗਰੁੱਪ A ਵਿੱਚ ਇੰਗਲੈਂਡ, ਕੈਨੇਡਾ ਅਤੇ ਵੇਲਸ ਦੀ ਟੀਮਾਂ ਮੌਜੂਦ ਨੇ ਜਦਕਿ ਗਰੁੱਪ B ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ,ਸਾਊਥ ਅਫਰੀਕਾ,ਸਕਾਟਲੈਂਡ ਅਤੇ ਕੀਨਿਆ ਦੀ ਟੀਮ ਸ਼ਾਮਲ ਹੈ ।

ਮਹਿਲਾ ਕ੍ਰਿਕਟ ਟੀਮ ਵੀ ਮੈਦਾਨ ਵਿੱਚ ਉਤਰੇਗੀ

24 ਸਾਲ ਬਾਅਦ Commanweath games ਵਿੱਚ ਕ੍ਰਿਕਟ ਦੀ ਵਾਪਸੀ ਹੋ ਰਹੀ ਹੈ, 1998 ਦੀ ਕਾਮਨਵੈਲਥ ਖੇਡਾਂ ਵਿੱਚ ਕ੍ਰਿਕਟ ਨੂੰ ਥਾਂ ਮਿਲੀ ਸੀ। ਮਹਿਲਾ ਕ੍ਰਿਕਟ ਟੀਮ T-20 ਨੂੰ Commanweath games ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤ ਦਾ ਪਹਿਲਾਂ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ,ਟੀਮ ਇੰਡੀਆ ਦਾ ਪਹਿਲਾਂ ਮੁਕਾਬਲਾ ਕਾਫੀ ਕਰੜਾ ਮੰਨਿਆ ਜਾ ਰਿਹਾ ਹੈ।

ਟੇਬਲ ਟੈਨਿਸ ਦੇ ਮੁਕਾਬਲੇ

ਟੇਬਲ ਟੈਨਿਸ ਵਿੱਚ ਪੁਰਸ਼ਾਂ ਅਤੇ ਮਹਿਲਾਵਾਂ ਦੇ ਕੁਆਲਿਫਾਈ ਰਾਉਂਡ ਹੋਣਗੇ, ਮਹਿਲਾਵਾਂ ਵਿੱਚ ਮਨਿਕਾ ਬਤਰਾ, ਸੂਜਾ ਅਕੂਲਾ,ਰੀਤਾ ਰਿਸ਼ਿਆ,ਦਿਵਿਆ ਚਿਤਾਲੇ ਜਦਕਿ ਪੁਰਸ਼ਾ ਦੇ ਮਕਾਬਲੇ ਵਿੱਚ ਭਾਰਤ ਵੱਲੋਂ ਕਮਲ,ਸਾਥਿਆਨ,ਗੁਣਸ਼ੇਖਰਨ,ਹਰਮੀਤ ਦੇਸਾਈ,ਸਾਨਿਲ ਸ਼ੇਟੀ ਮੈਦਾਨ ਵਿੱਚ ਉਤਰਨਗੇ।

ਕਾਮਨਵੈਲਥ ‘ਚ ਭਾਰਤ ਦੇ ਹੋਰ ਖੇਡ ਮੁਕਾਬਲੇ

ਸਵਿਮਿੰਗ ਵਿੱਚ ਭਾਰਤ ਦੇ ਸਾਜਨ ਪ੍ਰਕਾਸ਼,ਹਰੀਸ਼ੰਕਰ, ਕੁਸ਼ਾਗ ਰਾਵਤ ਆਪਣੇ ਦਾਅਵੇਦਾਰੀ ਪੇਸ਼ ਕਰਨਗੇ ਜਦਕਿ ਟ੍ਰਾਇਥਨ ਵਿੱਚ ਸੰਜਨਾ ਜੋਸ਼ੀ,ਪ੍ਰਜਨਾ ਮੋਹਲ ਮੈਦਾਨ ਵਿੱਚ ਉਤਰਨਗੇ ।