Commonwealth games 2022 ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਹਰਜਿੰਦਰ ਕੌਰ ਨੇ ਕਾਂਸੇ ਦਾ ਤਗਮਾ ਜਿੱਤਿਆ
‘ਦ ਖ਼ਾਲਸ ਬਿਊਰੋ : Commonwealth games 2022 ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜੇਤੂ ਹਰਜਿੰਦਰ ਕੌਰ ਨੂੰ ਪੰਜਾਬ ਸਰਕਾਰ ਨੇ 40 ਲੱਖ ਦਾ ਇਨਾਮ ਦਿੱਤਾ ਹੈ, ਬਿਨਾਂ ਕਿਸੇ ਮਦਦ ਦੇ ਕੌਮਾਂਤਰੀ ਪੱਧਰ ‘ਤੇ ਮੈਡਲ ਜਿੱਤਣਾ ਹਰਜਿੰਦਰ ਕੌਰ ਲਈ ਆਸਾਨ ਨਹੀਂ ਸੀ, ਹਰਜਿੰਦਰ ਕੌਰ ਨੇ ਘਰ ਵਿੱਚ ਮੱਝਾਂ ਨੂੰ ਪੱਠੇ ਪਾਉਣ ਲਈ ਟੋਕੇ ਵਾਲੀ ਮਸ਼ੀਨ ਉੱਤੇ ਘੰਟਿਆਂ ਪਸੀਨਾਂ ਵਹਾਉਂਦੀ ਰਹੀ ਹੈ ਤੇ ਅੱਜ ਉਨ੍ਹਾਂ ਟੋਕਾ ਕਰਨ ਵਾਲੀਆਂ ਬਾਂਹਾਂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰ ਚੁੱਕ ਕੇ ਉਸ ਨੂੰ ਮੈਡਲ ਜਿਤਾਇਆ ਹੈ।
ਜਦੋਂ ਖੇਡ ਮੰਤਰੀ ਮੀਤ ਹੇਅਰ ਨੇ ਵੀਡੀਓ ਕਾਲ ਦੇ ਜ਼ਰੀਏ ਹਰਜਿੰਦਰ ਕੌਰ ਨੂੰ ਵਧਾਈ ਦਿੱਤੀ ਅਤੇ ਪੰਜਾਬ ਸਰਕਾਰ ਵੱਲੋਂ ਐਲਾਨੇ ਇਨਾਮ ਬਾਰੇ ਜਾਣਕਾਰੀ ਦਿੱਤਾ ਤਾਂ ਹਰਜਿੰਦਰ ਕੌਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਪਰ ਸਰਕਾਰ ਦੇ ਸਾਹਮਣੇ ਇੱਕ ਵੱਡੀ ਮੰਗ ਵੀ ਰੱਖ ਦਿੱਤੀ ਅਤੇ ਪਰਿਵਾਰ ਦੀ ਪਰੇਸ਼ਾਨੀ ਬਾਰੇ ਵੀ ਦੱਸਿਆ, ਖੇਡ ਮੰਤਰੀ ਨੇ ਹਰਜਿੰਦਰ ਦੀ ਮੰਗ ਤਤਕਾਲ ਮਨਜ਼ੂਰ ਤਾਂ ਨਹੀਂ ਕੀਤਾ ਪਰ ਮੁੱਖ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਜ਼ਰੂਰ ਦਿੱਤਾ ਹੈ।
ਹਰਜਿੰਦਰ ਦੀ ਸਰਕਾਰ ਤੋਂ ਮੰਗ
ਖੇਡ ਮੰਤਰੀ ਮੀਤ ਹੇਅਰ ਨੇ ਹਰਜਿੰਦਰ ਕੌਰ ਨੂੰ ਵੀਡੀਓ ਕਾਲ ਕਰਕੇ ਵਧਾਈ ਦਿੱਤੀ ਅਤੇ ਪੰਜਾਬ ਸਰਕਾਰ ਵੱਲੋਂ ਐਲਾਨੇ ਇਨਾਮ ਬਾਰੇ ਜਾਣਕਾਰੀ ਦਿੱਤੀ ਤਾਂ ਹਰਜਿੰਦਰ ਨੇ ਧੰਨਵਾਦ ਕਰਦੇ ਹੋਏ ਕਿਹਾ ‘ਮੈਨੂੰ ਨੌਕਰੀ ਦੀ ਜ਼ਰੂਰਤ ਹੈ ਬਹੁਤ ਦੇਰ ਹੋ ਗਈ ਮੈਨੂੰ ਗੇਮਸ ਖੇਡ ਦੇ ਹੋਏ, ਕਾਫੀ ਮੈਡਲ ਵੀ ਜਿੱਤੇ, ਮੇਰੀ ਫੈਮਿਲੀ ਵਿੱਚ ਵੀ ਬਹੁਤ ਪਰੇਸ਼ਾਨੀਆਂ ਨੇ ਮੈਨੂੰ ਪਤਾ ਹੈ ਕਿ ਮੈਂ ਕਿਵੇਂ ਗੇਮਸ ਖੇਡੀਆਂ’ ਹਰਜਿੰਦਰ ਦੀ ਗੱਲ ਸੁਣਨ ਤੋਂ ਬਾਅਦ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਜਦੋਂ ਤੁਸੀਂ ਪੰਜਾਬ ਆਉਗੇ ਤਾਂ ਅਸੀਂ ਤੁਹਾਡੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਾਵਾਂਗੇ ਅਤੇ ਤੁਹਾਡੀ ਸਾਰੀਆਂ ਮੰਗਾਂ ‘ਤੇ ਧਿਆਨ ਦੇਵਾਂਗੇ, ਖੇਡ ਮੰਤਰੀ ਨੇ ਹਰਜਿੰਦਰ ਨੂੰ ਸਿੱਧੇ-ਸਿੱਧੇ ਨੌਕਰੀ ਦਾ ਕੋਈ ਭਰੋਸਾ ਨਹੀਂ ਦਿੱਤਾ ਪਰ ਮੰਗ ‘ਤੇ ਵਿਚਾਰ ਕਰਨ ਦਾ ਭਰੋਸਾ ਜ਼ਰੂਰ ਦਿੱਤਾ,ਜਿਸ ਸੰਘਰਸ਼ ਨਾਲ ਹਰਜਿੰਦਰ ਕੌਰ ਨੇ ਮੈਡਲ ਜਿੱਤਿਆ ਹੈ ਸਰਕਾਰੀ ਨੌਕਰੀ ਉਸ ਦਾ ਹੱਕ ਹੈ ਕਿਉਂਕਿ ਸਰਕਾਰ ਵੱਲੋਂ ਚੁੱਕਿਆ ਇਹ ਕਦਮ ਪੰਜਾਬ ਦੀਆਂ ਧੀਆਂ ਦਾ ਹੌਸਲਾ ਵਧਾਏਗਾ।
ਇਸ ਤਰ੍ਹਾਂ ਜਿੱਤਿਆ ਮੈਡਲ
ਹਰਜਿੰਦਰ ਕੌਰ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਉਹ Snach ਰਾਊਂਡ ਦੇ ਪਹਿਲੇ Attempt ਵਿੱਚ 90 ਕਿਲੋਗ੍ਰਾਮ ਭਾਰ ਚੁੱਕਣ ਵਿੱਚ ਫੇਲ੍ਹ ਹੋ ਗਈ ਪਰ ਦਬਾਅ ਦੇ ਬਾਵਜੂਦ ਉਸ ਨੇ ਗੇਮ ਵਿੱਚ ਵਾਪਸੀ ਕੀਤੀ ਅਤੇ ਦੂਜੀ ਵਾਰ ਵਿੱਚ 90 ਕਿਲੋਗ੍ਰਾਮ ਭਾਰ ਚੁੱਕਿਆ।ਵੇਟਲਿਫਟਿੰਗ ਵਿੱਚ ਇਹ ਹਰਜਿੰਦਰ ਦਾ ਆਪਣਾ BEST ਸਕੋਰ ਬਣ ਗਿਆ । ਇਸ ਤੋਂ ਬਾਅਦ ਤੀਜੇ Attempt ਵਿੱਚ ਹਰਜਿੰਦਰ ਨੇ 93 ਕਿਲੋਗ੍ਰਾਮ ਭਾਰ ਚੁੱਕਿਆ, ਹਰਜਿੰਦਰ ਲਈ ਹੁਣ ਚੁਣੌਤੀ ਸੀ Clean and jerk ਰਾਊਂਡ ਦੀ।ਇਸ ਵਿੱਚ ਉਸ ਦਾ ਮੁਕਾਬਲਾ ਆਸਟ੍ਰੇਲੀਆ ਦੀ ਖਿਡਾਰਣ ਕਿਆਨਾ ਐਲੀਉਟ ਨਾਲ ਸੀ ਦੋਵਾਂ ਦੇ ਵਿਚਾਲੇ ਕਾਂਸੀ ਦੇ ਤਮਗੇ ਨੂੰ ਲੈ ਕੇ ਰੇਸ ਸੀ। ਹਰਜਿੰਦਰ ਨੇ Clean and jerk ਰਾਊਂਡ ਦੇ ਪਹਿਲੇ Attempt ਵਿੱਚ 113 ਦੂਜੇ ਵਿੱਚ 116 ਅਤੇ ਤੀਜੇ ਵਿੱਚ 119 ਕਿਲੋਗ੍ਰਾਮ ਭਾਰ ਚੁੱਕ ਕੇ ਆਪਣੇ ਨਾਂ ਕਾਂਸੀ ਦੀ ਤਗਮਾ ਕਰ ਲਿਆ। ਮੁਕਾਬਲੇ ਵਿੱਚ ਇੰਗਲੈਂਡ ਦੀ ਸਾਰਾ ਡੈਵਿਸ ਨੇ Gold ਮੈਡਲ ਜਿੱਤਿਆ, ਕੈਨੇਡਾ ਦੀ ਅਲੈਕਸਿਸ ਨੇ Silver ਜਦਕਿ ਭਾਰਤ ਦੀ ਹਰਜਿੰਦਰ ਕੌਰ ਨੇ Bronze ਮੈਡਲ ਭਾਰਤ ਦੀ ਝੋਲੀ ਵਿੱਚ ਪਾਇਆ ਹੈ।