ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ
‘ਦ ਖ਼ਾਲਸ ਬਿਊਰੋ : commonwealth games 2022 ਵਿੱਚ ਪਹਿਲਾਂ ਮੈਚ ਆਸਟ੍ਰੇਲੀਆ ਤੋਂ ਹਾਰਨ ਤੋਂ ਬਾਅਦ ਦੂਜੇ ਮੈਚ ਵਿੱਚ ਭਾਰਤੀ ਮਹਿਕਾ ਕ੍ਰਿਕਟ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਹੈ। T-20 ਮੈਚ ਵਿੱਚ ਟੀਮ ਇੰਡੀਆ ਨੇ ਪਾਕਿਸਤਾਨ ਨੂੰ 8 ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ ਨੇ 18 ਓਵਰ ਵਿੱਚ 99 ਦੌੜਾਂ ਬਣਾਈਆਂ।
ਭਾਰਤ ਵੱਲੋਂ ਸਭ ਤੋਂ ਵੱਧ 2-2 ਵਿਕਟਾਂ ਸਨੇਹਾ ਰਾਣਾ ਰਾਧਾ ਯਾਦਵ ਨੇ ਲਈਆਂ,ਉਧਰ ਪਾਕਿਸਤਾਨ ਦੀ ਟੀਮ ਦੇ 3 ਬੱਲੇਬਾਜ਼ ਰਨਆਊਟ ਹੋ ਗਏ ਜਵਾਬ ਵਿੱਚ ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 2 ਵਿਕਟਾਂ ਗਵਾ ਕੇ 11.4 ਓਵਰ ਵਿੱਚ ਟੀਚਾ ਹਾਸਲ ਕਰ ਲਿਆ। ਸਮਰਤੀ ਮੰਧਾਨ ਨੇ ਧ ਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ 42 ਗੇਂਦਾਂ ‘ਤੇ 63 ਦੌੜਾਂ ਬਣਾਈਆਂ ਮੰਧਾਨ ਦੇ ਬੱਲੇ ਤੋਂ 8 ਚੌਕੇ 3 ਛਿੱਕੇ ਨਿਕਲੇ, ਸੇਫਾਲੀ ਵਰਮਾ ਨੇ 9 ਗੇਂਦਾਂ ‘ਤੇ 16 ਅਤੇ ਐੱਮ ਮੇਧਨਾ ਨੇ 16 ਗੇਂਦਾਂ ‘ਤੇ 14 ਦੌੜਾਂ ਬਣਾਈਆਂ।
ਪਾਕਿਸਤਾਨ ਦੀ ਬੱਲੇਬਾਜ਼ੀ ਨੇ ਦਮ ਤੋੜਿਆ
ਪਾਕਿਸਤਾਨ ਦੀ ਬੱਲੇਬਾਜ਼ੀ ਨੇ ਸ਼ੁਰੂ ਤੋਂ ਹੀ ਦਮ ਤੋੜਨਾ ਸ਼ੁਰੂ ਕਰ ਦਿੱਤਾ ਸੀ। ਦੂਜੇ ਓਵਰ ਵਿੱਚ ਟੀਮ ਨੂੰ ਪਹਿਲਾਂ ਝਟਕਾ ਲੱਗਿਆ। ਇਰਮ ਜਾਵੇਦ ਬਿਨਾਂ ਖਾਤਾ ਖੋਲੇ ਪਵੀਲੀਅਨ ਵਾਪਸ ਪਰਤ ਗਈ। ਉਨ੍ਹਾਂ ਨੂੰ ਮੇਧਨਾ ਸਿੰਘ ਨੇ ਆਉਟ ਕੀਤਾ ਇਸ ਦੇ ਬਾਅਦ 9ਵੇਂ ਓਵਰ ਵਿੱਚ ਸਨੇਹਾ ਰਾਣਾ ਨੇ ਪਾਕਿਸਤਾਨ ਨੂੰ 2 ਝਟਕੇ ਦਿੱਤੇ,ਪਾਕਿਸਤਾਨ ਨਾਲ ਖੇਡੇ ਗਏ ਪਿਛਲੇ 4 ਮੁਕਾਬਲਿਆਂ ਵਿੱਚ ਭਾਰਤੀ ਟੀਮ ਨੇ ਜਿੱਤ ਹਾਸਲ ਕੀਤਾ ਹੈ।