ਮੈਡਲ ਟੇਬਲ ਵਿੱਚ ਭਾਰਤ 2 ਗੋਲਡ ਜਿੱਤ ਕੇ 6ਵੇਂ ਨੰਬਰ ‘ਤੇ ਪਹੁੰਚਿਆ
‘ਦ ਖ਼ਾਲਸ ਬਿਊਰੋ : Commonwealth games ਵਿੱਚ ਭਾਰਤ ਨੇ ਦੂਜਾ ਗੋਲਡ ਜਿੱਤ ਲਿਆ ਹੈ। 19 ਸਾਲ ਦੇ ਵੇਟਲਿਫਟਰ ਜੇਰੇਮੀ ਲਾਲਕਿੰਗਨੁਗਾ ਨੇ 65 ਕਿਲੋਗਰਾਮ ਕੈਟਾਗਰੀ ਵਿੱਚ ਸ਼ਾਨਦਾਰ ਕਾਮਯਾਬੀ ਹਾਸਲ ਕੀਤੀ ਹੈ। ਜੇਰੇਮੀ ਨੇ ਸੱਟ ਲੱਗਣ ਦੇ ਬਾਵਜੂਦ ਗੋਲਡ ਮੈਡਲ ਹਾਸਲ ਕੀਤਾ ਹੈ। ਲਾਲਕਿੰਗਨੁਗਾ ਨੇ ਸਨੈਚ ਵਿੱਚ 140 ਅਤੇ ਕਲੀਨ ਐਂਡ ਜਰਕ ਵਿੱਚ 160 ਕਿਲੋ ਵੇਟ ਚੁੱਕਿਆ , ਯਾਨੀ ਕੁੱਲ 300 ਕਿਲੋ ਵੇਟ ਚੁੱਕ ਕੇ ਜੇਰੇਮੀ ਲਾਲਕਿੰਗਨੁਗਾ ਨੇ ਗੋਲਮੈਡਲ ਆਪਣੇ ਨਾਂ ਕੀਤਾ।
ਮਿਜੋਰਮ ਦੇ ਨੇਰੇਮੀ ਨੇ ਸਨੈਚ ਵਿੱਚ ਆਪਣੇ ਪਹਿਲੇ ਰਾਉਂਡ ਵਿੱਚ 130 ਕਿਲੋ ਵੇਟ ਚੁੱਕਿਆ ਅਤੇ ਗੋਲਡ ਮੈਡਲ ਦੀ ਪੋਜੀਸ਼ਨ ਹਾਸਲ ਕਰ ਲਈ। ਦੂਜੇ ਰਾਊਂਡ ਵਿੱਚ ਉਨ੍ਹਾਂ ਨੇ 140 ਕਿਲੋ ਵੇਟ ਚੁੱਕ ਕੇ ਰਿਕਾਰਡ ਬਣਾ ਲਿਆ। ਤੀਜੇ ਰਾਉਂਡ ਵਿੱਚ ਨੇਰੇਮੀ ਨੇ 143 ਕਿਲੋ ਵੇਟ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ । ਜੇਰੇਮੀ ਲਾਲਕਿਨੁਗਾ ਨੇ 2018 ਦੀਆਂ ਯੂਥ ਓਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ ਸੀ ਨਾਲ ਹੀ ਉਨ੍ਹਾਂ ਨੇ 2021 ਕਾਮਨਵੈਲ਼ਥ ਚੈਂਪੀਅਨਸ਼ਿੱਪ ਵਿੱਚ ਵੀ ਗੋਲਡ ਜਿੱਤਿਆ ਸੀ ।
ਮੀਰਾਬਾਈ ਨੇ ਜਿੱਤਿਆ ਪਹਿਲਾਂ ਗੋਲਡ
ਇਸ ਤੋਂ ਪਹਿਲਾਂ Commenwealth games 2022 ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਭਾਰਤ ਨੇ ਸ਼ਨਿੱਚਰਵਾਰ ਨੂੰ ਇਤਿਹਾਸਕ ਜਿੱਤ ਹਾਸਲ ਕੀਤੀ ਸੀ। ਸ਼ਨਿੱਚਰਵਾਰ ਨੂੰ ਵੇਟਲਿਫਟਿੰਗ ਦੇ ਚਾਰ ਮੁਕਾਬਲੇ ਹੋਏ ਸਨ ਭਾਰਤ ਨੇ ਚਾਰਾਂ ਵਿੱਚ ਮੈਡਲ ਜਿੱਤੇ। ਇਸ ਦੇ ਨਾਲ ਹੀ ਭਾਰਤ ਕਾਮਨਵੈਲਥ ਗੇਮਸ ਦੇ ਇਤਿਹਾਸ ਵਿੱਚ ਇੰਗਲੈਂਡ ਤੋਂ ਜਿਆਦਾ ਕਾਮਯਾਬ ਮੁਲਕ ਬਣ ਗਿਆ ਹੈ। ਸ਼ਨਿੱਚਰਵਾਰ ਨੂੰ ਖੇਡੇ ਗਏ ਮੁਕਾਬਲਿਆਂ ਵਿੱਚ ਮੀਰਾਬਾਈ ਚਾਨੂੰ ਨੇ ਗੋਲਡ ਜਿੱਤਿਆ। ਸੰਕੇਤ ਅਤੇ ਬਿੰਦਿਆ ਰਾਣਾ ਨੇ ਸਿਲਵਰ ਮੈਡਲ ਆਪਣੇ ਨਾਂ ਕੀਤਾ ਜਦਕਿ ਗੁਰੂਰਾਜਾ ਪੁਜਾਈ ਨੇ ਕਾਂਸੇ ਦਾ ਤਮਗਾ ਜਿੱਤਿਆ,ਇਸ ਦੇ ਨਾਲ ਹੀ ਭਾਰਤ ਨੇ ਵੇਟਲਿਫਟਿੰਗ ਵਿੱਚ ਗੋਲਡ ਸਿਲਵਰ ਦੇ ਮਾਮਲੇ ਵਿੱਚ ਇੰਗਲੈਂਡ ਨੂੰ ਪਿੱਛੇ ਛੱਡ ਦਿੱਤਾ ਹੈ, ਭਾਰਤ ਦੇ ਨਾਂ ਹੁਣ ਤੱਕ 44 ਗੋਲਡ ਅਤੇ 50 ਸਿਲਵਰ ਮੈਡਲ ਹੋ ਚੁੱਕੇ ਹਨ । ਜਦਕਿ ਇੰਗਲੈਂਡ ਦੇ ਨਾਂ ਹੁਣ ਤੱਕ ਵੇਟਲਿਫਟਿੰਗ ਵਿੱਚ 43 ਗੋਲਡ ਅਤੇ 48 ਸਿਲਵਰ ਨੇ ਜਦਕਿ ਕਾਂਸੇ ਦੇ ਮਾਮਲੇ ਵਿੱਚ ਭਾਰਤ ਕੋਲ 34 ਮੈਡਲ ਨੇ, ਭਾਰਤ ਤੋਂ ਅੱਗੇ ਵੇਟਲਿਫਟਿੰਗ ਵਿੱਚ ਆਸਟ੍ਰੇਲੀਆ ਹੈ ਜਿਸ ਦੇ ਕੋਲ ਹੁਣ ਤੱਕ 59,ਗੋਲਡ ਨੇ, 52 ਸਿਲਵਰ ਅਤੇ 48 ਕਾਂਸੇ ਦੇ ਮੈਂਡਲ ਹਨ।
14 ਸਾਲ ਦੀ ਅਨਾਹਤ ਸਿੰਘ ਨੇ ਕੀਤਾ ਕਮਾਲ
ਦਿੱਲੀ ਦੀ ਰਹਿਣ ਵਾਲੀ 14 ਸਾਲ ਦੀ ਅਨਾਹਤ ਸਿੰਘ ਨੇ ਕਾਮਨਵੈਲਥ ਖੇਡਾਂ ਵਿੱਚ ਕਮਾਲ ਕਰ ਦਿੱਤਾ ਹੈ। ਆਮਤੌਰ ਤੇ ਇਸ ਉਮਰ ਵਿੱਚ ਬੱਚੇ ਸਕੂਲ ਬੈਗ ਵਿੱਚ ਉਲਝੇ ਰਹਿੰਦੇ ਹਨ। ਅਨਾਹਤ ਨੇ ਸਕਾਸ਼ ਵਿੱਚ ਆਪਣਾ ਰਾਉਂਡ ਆਫ 64 ਦਾ ਮੈਚ ਜਿੱਤ ਲਿਆ ਹੈ। ਸੀਨੀਅਰ ਕੈਟਾਗਰੀ ਵਿੱਚ ਉਨ੍ਹਾਂ ਪਹਿਲੀ ਜਿੱਤ ਹੈ,ਪਹਿਲੇ ਮੈਚ ਵਿੱਚ ਉਨ੍ਹਾਂ ਨੇ 6 ਸਾਲ ਵੱਡੀ ਸੇਂਟ ਵਿੰਸੇਟ ਦੀ ਜੈਡਾ ਰਾਸ ਨੂੰ 11-5 11-2 11-0 ਨਾਲ ਹਰਾ ਦਿੱਤਾ।
ਬਾਕਸਿੰਗ ਵਿੱਚ ਚੰਗੀ ਖ਼ਬਰ
ਹੈਦਰਾਬਾਦ ਦੀ ਨਿਖਿਲ ਜਰੀਨ ਨੇ 50 ਕਿਲੋਗਰਾਮ ਬਾਕਸਿੰਗ ਕੁਆਟਰ ਫਾਇਨਲ ਵਿੱਚ ਥਾਂ ਬਣਾ ਲਈ ਹੈ। ਉਨ੍ਹਾਂ ਨੇ ਰਾਊਂਡ ਆਫ 16 ਦੇ ਮੁਕਾਬਲੇ ਵਿੱਚ ਮੋਜਾਮਬਿਕ ਦੀ ਹਲੀਨਾ ਸਮਾਇਲ ਬਾਗੋ ਨੂੰ ਹਰਾ ਦਿੱਤਾ ਹੈ।
ਜਿਮਨਾਸਟ ਵਿੱਚ ਬੁਰੀ ਖ਼ਬਰ
ਜਿਮਨਾਸਟ ਵਿੱਚ ਭਾਰਤ ਦੇ ਯੋਗੇਸ਼ਵਰ ਸਿੰਘ 15ਵੇਂ ਨੰਬਰ ‘ਤੇ ਰਹੇ,ਉਨ੍ਹਾਂ ਨੇ ਕੁੱਲ 74.700 ਅੰਕ ਹਾਸਲ ਕੀਤੇ, ਜਦਕਿ ਲਾਨ ਬਾਲ ਵਿੱਚ ਤਾਨਿਆ ਚੌਧਰੀ ਨੇ ਓਨਿਲ ਨੂੰ ਹਰਾਇਆ,ਮਹਿਲਾ ਸਿੰਗਲ ਦੇ ਰਾਊਂਡ 4 ਮੁਕਾਬਲੇ ਵਿੱਚ ਭਾਰਤੀ ਖਿਡਾਰੀ ਤਾਨਿਆ ਚੌਧਰੀ ਨੇ ਨਾਰਥ ਆਇਰਲੈਂਡ ਦੀ ਸੌਨਾ ਓਨਿਲ ਨੂੰ ਹਰਾਇਆ ਹੈ।
ਭਾਰਤ ਮੈਡਲ ਵਿੱਚ 6ਵੇਂ ਨੰਬਰ ‘ਤੇ
2 ਗੋਲਡ, 2 ਸਿਲਵਰ ਅਤੇ ਕਾਂਸੇ ਦਾ ਮੈਡਲ ਜਿੱਤ ਕੇ ਭਾਰਤ ਕਾਮਨਵੈਲਥ ਖੇਡਾਂ ਵਿੱਚ 6ਵੇਂ ਨੰਬਰ ਤੇ ਹੈ, ਪਹਿਲੇ ਨੰਬਰ ‘ਤੇ 13 ਗੋਲਡ,8 ਸਿਲਵਰ ਅਤੇ 11 ਕਾਂਸੇ ਨਾਲ ਆਸਟ੍ਰੇਲੀਆ ਪਹਿਲੇ ਨੰਬਰ ‘ਤੇ ਹੈ, ਦੂਜੇ ਨੰਬਰ ‘ਤੇ 7 ਗੋਲਡ 4 ਸਿਲਵਰ ਅਤੇ 2 ਕਾਂਸੇ ਨਾਲ ਨਿਊਜ਼ੀਲੈਂਡ ਜਦਕਿ ਤੀਜੇ ਨੰਬਰ ‘ਤੇ ਇੰਗਲੈਂਡ ਹੈ ਜਿਸ ਨੇ ਹੁਣ ਤੱਕ 5 ਗੋਲਡ 12 ਸਿਲਵਰ ਅਤੇ 2 ਕਾਂਸੇ ਦੇ ਤਮਗੇ ਹਾਸਲ ਕੀਤੇ ਹਨ।