India International Punjab Sports

commonwealth games: ਹਾਰ ਦੇ ਕੰਡੇ ‘ਤੇ ਪਹੁੰਚ ਕੇ ਪੰਜਾਬ ਦੀ ਹਰਜਿੰਦਰ ਨੇ ਇਸ ਜਜ਼ਬੇ ਨਾਲ ਭਾਰਤ ਲਈ ਜਿੱਤਿਆ ਮੈਡਲ

ਹਰਜਿੰਦਰ ਕੌਰ ਨੇ 71 ਕਿਲੋਗ੍ਰਾਮ ਵੇਟਲਿਫਟਿੰਗ ਵਿੱਚ ਕਾਂਸੀ ਦਾ ਮੈਡਲ ਜਿੱਤਿਆ

‘ਦ ਖ਼ਾਲਸ ਬਿਊਰੋ : ਵੇਟਲਿਫਟਿੰਗ ਵਿੱਚ ਭਾਰਤ ਦੀ ਇੱਕ ਹੋਰ ਖਿਡਾਰੀ ਨੇ ਕਮਾਲ ਕਰ ਦਿੱਤਾ ਹੈ । ਹਰਜਿੰਦਰ ਕੌਰ ਨੇ 71 ਕਿਲੋਗ੍ਰਾਮ ਕੈਟਾਗਿਰੀ ਵਿੱਚ ਕਾਂਸੀ ਦਾ ਤਗਮਾ ਜਿੱਤ ਲਿਆ ਹੈ। ਨਾਭਾ ਨੇਹੜੇ ਪਿੰਡ ਮੈਹਮ ਦੀ ਰਹਿਣ ਵਾਲੀ ਹਰਜਿੰਦਰ ਲਈ ਇਹ ਮੁਕਾਬਲਾ ਅਸਾਨ ਨਹੀਂ ਸੀ। ਨਾਈਜੀਰਿਆ ਦੀ ਗੋਲਡ ਮੈਡਲਿਸਟ ਰਹੀ ਜੋਅ ਈਜ਼ੀ ਨੂੰ ਮੈਡਲ ਦੀ ਦਾਅਵੇਦਾਰੀ ਵਿੱਚ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਸੀ ਪਰ Clean and jerk ਕੈਟਾਗਰੀ ਵਿੱਚ ਉਸ ਦੇ ਤਿੰਨੋ Attempt ਫੇਲ੍ਹ ਹੋ ਗਏ ਅਤੇ ਹਰਜਿੰਦਰ ਕੌਰ ਮੈਡਲ ਦੀ ਰੇਸ ਵਿੱਚ ਆ ਗਈ।

ਹਰਜਿੰਦਰ ਜਦੋਂ ਮੁਕਾਬਲੇ ਲਈ ਉੱਤਰੀ ਤਾਂ ਸ਼ੁਰੂਆਤ ਬਿਲਕੁਲ ਵੀ ਚੰਗੀ ਨਹੀਂ ਰਹੀ ਪਰ ਉਸ ਨੇ ਆਪਣਾ ਹੌਸਲਾ ਨਹੀਂ ਹਾਰਿਆ ਅਤੇ ਅਗਲੇ ਰਾਊਂਡ ਵਿੱਚ ਚੰਗਾ ਪ੍ਰਦਰਸ਼ਨ ਕਰਦੀ ਰਹੀ ਅਤੇ 2022 ਦੀਆਂ ਕਾਮਨਵੈਲਥ ਖੇਡਾਂ ਵਿੱਚ ਪੰਜਾਬ ਵੱਲੋਂ ਭਾਰਤ ਨੂੰ ਪਹਿਲਾਂ ਮੈਡਲ ਜਿਤਾਉਣ ਵਾਲੀ ਖਿਡਾਰਣ ਬਣ ਗਈ ।

ਹਰਜਿੰਦਰ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ

ਹਰਜਿੰਦਰ ਕੌਰ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਉਹ 90 ਕਿਲੋਗ੍ਰਾਮ ਦੇ ਪਹਿਲੇ Attempt ਵਿੱਚ ਫੇਲ੍ਹ ਹੋ ਗਈ ਪਰ ਦਬਾਅ ਦੇ ਬਾਵਜੂਦ ਉਸ ਨੇ ਗੇਮ ਵਿੱਚ ਵਾਪਸੀ ਕੀਤੀ ਅਤੇ ਦੂਜੀ ਵਾਰ ਵਿੱਚ 90 ਕਿਲੋਗ੍ਰਾਮ ਭਾਰ ਚੁੱਕਿਆ।

ਵੇਟਲਿਫਟਿੰਗ ਵਿੱਚ ਇਹ ਹਰਜਿੰਦਰ ਦਾ ਆਪਣਾ BEST ਸਕੋਰ ਬਣ ਗਿਆ । ਇਸ ਤੋਂ ਬਾਅਦ ਤੀਜੇ Attempt ਵਿੱਚ ਹਰਜਿੰਦਰ ਨੇ 93 ਕਿਲੋਗ੍ਰਾਮ ਭਾਰ ਚੁੱਕਿਆ, ਹਰਜਿੰਦਰ ਲਈ ਹੁਣ ਚੁਣੌਤੀ ਸੀ Clean and jerk ਰਾਊਂਡ ਦੀ।

ਇਸ ਵਿੱਚ ਉਸ ਦਾ ਮੁਕਾਬਲਾ ਆਸਟ੍ਰੇਲੀਆ ਦੀ ਖਿਡਾਰਣ ਕਿਆਨਾ ਐਲੀਉਟ ਨਾਲ ਸੀ ਦੋਵਾਂ ਦੇ ਵਿਚਾਲੇ ਕਾਂਸੀ ਦੇ ਤਮਗੇ ਨੂੰ ਲੈ ਕੇ ਰੇਸ ਸੀ। ਹਰਜਿੰਦਰ ਨੇ Clean and jerk ਰਾਊਂਡ ਦੇ ਪਹਿਲੇ Attempt ਵਿੱਚ 113 ਦੂਜੇ ਵਿੱਚ 116 ਅਤੇ ਤੀਜੇ ਵਿੱਚ 119 ਕਿਲੋਗ੍ਰਾਮ ਭਾਰ ਚੁੱਕ ਕੇ ਆਪਣੇ ਨਾਂ ਕਾਂਸੀ ਦੀ ਤਗਮਾ ਕਰ ਲਿਆ। ਮੁਕਾਬਲੇ ਵਿੱਚ ਇੰਗਲੈਂਡ ਦੀ ਸਾਰਾ ਡੈਵਿਸ ਨੇ Gold ਮੈਡਲ ਜਿੱਤਿਆ, ਕੈਨੇਡਾ ਦੀ ਅਲੈਕਸਿਸ ਨੇ Silver ਜਦਕਿ ਭਾਰਤ ਦੀ ਹਰਜਿੰਦਰ ਕੌਰ ਨੇ Bronze ਮੈਡਲ ਭਾਰਤ ਦੀ ਝੋਲੀ ਵਿੱਚ ਪਾਇਆ ਉਧਰ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਵੀ ਹਰਜਿੰਦਰ ਦੀ ਇਸ ਕਾਮਯਾਬੀ ‘ਤੇ ਟਵੀਟ ਕਰਕੇ ਵਧਾਈ ਦਿੱਤੀ ਹੈ।

ਮੀਤ ਹੇਅਰ ਨੇ ਦਿੱਤੀ ਵਧਾਈ

ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਹਰਜਿੰਦਰ ਨੂੰ ਟਵਿਟਰ ‘ਤੇ ਵਧਾਈ ਦਿੰਦੇ ਹੋਏ ਲਿਖਿਆ ‘ਬਰਮਿੰਘਮ ਵਿਖੇ ਚੱਲ ਰਹੀਆਂ ਕਾਮਨਵੈਲਥ ਖੇਡਾਂ ਵਿੱਚ ਪੰਜਾਬ ਦੀ ਧੀ ਹਰਜਿੰਦਰ ਕੌਰ ਨੇ 71 ਕਿਲੋਗ੍ਰਾਮ ਵੇਟਲਿਫਟਿੰਗ ਵਿੱਚ ਕਾਂਸੀ ਦਾ ਮੈਡਲ ਜਿੱਤਿਆ, ਇੰਨ੍ਹਾਂ ਖੇਡਾਂ ਵਿੱਚ ਇਹ ਭਾਰਤ ਦਾ ਨੌਵਾਂ ਮੈਡਲ ਹੈ, ਨਾਭਾ ਨੇਹੜੇ ਪਿੰਡ ਮੈਹਮ ਦੀ ਹਰਜਿੰਦਰ ਕੌਰ ਨੂੰ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਬਹੁਤ ਮੁਬਾਰਕਾਂ’