ਸਿੰਧੂ ਅਤੇ ਸੈਨ ਦੋਵੇ ਬੈਡਮਿੰਟਨ ਦੇ ਫਾਈਲਨ ਵਿੱਚ ਪਹੁੰਚੇ
‘ਦ ਖ਼ਾਲਸ ਬਿਊਰੋ : ਭਾਰਤ ਨੇ Commonwealth games 2022 ਵਿੱਚ ਇਤਿਹਾਸ ਰੱਚ ਦਿੱਤਾ ਹੈ। ਟ੍ਰਿਪਲ ਜੰਪ ਵਿੱਚ ਭਾਰਤ ਦੇ ਐਡਹਾਸ ਪਾਲ ਅਤੇ ਅਬਦੁਲਾ ਨੇ 2 ਥਾਵਾਂ ਹਾਸਲ ਕੀਤੀਆਂ ਹਨ। ਐਡਹਾਸ ਨੇ 17.03 ਮੀਟਰ ਦੀ ਦੂਰੀ ਤੈਅ ਕਰਕੇ ਗੋਲਡ ਮੈਡਲ ਜਿੱਤਿਆ ਤਾਂ ਅਬਦੁਲਾ ਨੇ 17.02 ਮੀਟਰ ਦੂਰੀ ਤੈਅ ਕਰਕੇ ਸਿਲਵਰ ਮੈਡਲ ਜਿੱਤ ਲਿਆ ਹੈ,ਭਾਰਤ ਦੇ ਪ੍ਰਵੀਨ ਚਿਤਰਲੇ ਚੌਥੇ ਨੰਬਰ ‘ਤੇ ਰਹੇ ।
ਬਾਕਸਿੰਗ ਵਿੱਚ 2 ਗੋਲਡ,2 ਲਈ ਮੁਕਾਬਲਾ
ਭਾਰਤ ਨੇ ਐਤਵਾਰ ਨੂੰ ਬਾਕਸਿੰਗ ਵਿੱਚ 2 ਗੋਲਡ ਮੈਡਲ ਜਿੱਤੇ,ਨੀਤੂ ਧੰਧਾਸ ਨੇ 48 Kg ਅਤੇ ਅਮਿਤ ਪੰਘਾਲ ਨੇ 51 Kg ਦੀ ਕੈਟਾਗਰੀ ਵਿੱਚ ਗੋਲਡ ਮੈਡਲ ਜਿੱਤਿਆ। ਨੀਤੂ ਨੇ ਇੰਗਲੈਂਡ ਨੂੰ 5-0 ਨਾਲ ਹਰਾਇਆ ਤਾਂ ਅਮਿਤ ਨੇ ਵੀ ਇਗਲੈਂਡ ਦੇ ਖਿਡਾਰੀ ਨੂੰ ਹੀ 5-0 ਨਾਲ ਮਾਤ ਦਿੱਤੀ, ਭਾਰਤੀ ਮੁਕੇਬਾਜ਼ ਨਿਖਤ ਜਰੀਨ ਅਤੇ ਸਾਗਰ ਅਹਿਲਾਵਤ ਗੋਲਡ ਦੇ ਲਈ ਖੇਡਣ ਵਾਲੇ ਹਨ। ਨਿਖਤ ਸ਼ਾਮ 7 ਵਜੇ ਅਤੇ ਸਾਗਰ ਦੇਰ ਰਾਤ 1 ਵਜਕੇ 15 ਮਿੰਟ ‘ਤੇ ਮੁਕਾਬਲੇ ਲਈ ਉਤਰਨਗੇ,ਉਧਰ ਅੰਨੂ ਰਾਣੀ ਨੇ ਮਹਿਲਾ ਜੇਵਲਿਨ ਥ੍ਰੋਅ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਹੈ।
ਮਹਿਲਾ ਹਾਕੀ ਨੂੰ ਮਿਲਿਆ ਕਾਂਸੇ ਦਾ ਤਗਮਾ
ਕਾਮਨਵੈਲਥ ਗੇਮਸ 2022 ਵਿੱਚ ਭਾਰਤੀ ਮਹਿਲੀ ਹਾਕੀ ਟੀਮ ਨੇ ਕਾਂਸੇ ਦਾ ਤਮਗਾ ਜਿੱਤ ਲਿਆ ਹੈ, ਇਸ ਮੁਕਾਬਲੇ ਵਿੱਚ ਭਾਰਤ ਦੇ ਸਾਹਮਣੇ ਨਿਊਜ਼ੀਲੈਂਡ ਸੀ,29 ਵੇਂ ਮਿੰਟ ਵਿੱਚ ਭਾਰਤ ਨੇ ਪਹਿਲਾਂ ਗੋਲ ਕੀਤਾ,ਇਹ ਗੋਲ ਸਲੀਮਾ ਟੇਟੇ ਨੇ ਕੀਤਾ ਸੀ, ਤੀਜੇ ਕੁਆਟਰ ਤੱਕ ਭਾਰਤ ਦੀ ਟੀਮ ਨੇ 1-0 ਨਾਲ ਲੀਡ ਬਣਾ ਕੇ ਰੱਖੀ ਪਰ ਚੌਥੇ ਕੁਆਟਰ ਖ਼ਤਮ ਹੋਣ ਦੇ 18 ਸੈਕੰਡ ਪਹਿਲਾਂ ਨਿਊਜ਼ੀਲੈਂਡ ਨੇ ਗੋਲ ਕਰਕੇ ਬਰਾਬਰੀ ਕਰ ਦਿੱਤੀ,ਫਿਰ ਦੋਵਾਂ ਦੇ ਵਿਚਾਲੇ ਫੈਸਲਾ ਪੈਨੇਲਟੀ ਸ਼ੂਟਆਉਟ ਦੇ ਨਾਲ ਹੋਇਆ ਭਾਰਤ ਨੇ ਨਿਊਜ਼ੀਲੈਂਡ ਨੂੰ 2-1 ਨਾਲ ਹਰਾ ਦਿੱਤਾ, ਭਾਰਤੀ ਗੋਲਕੀਪਰ ਸਵਿਤਾ ਨੇ ਸ਼ੂਟਆਊਟ ਦੇ ਚਾਰ ਗੋਲ ਬਚਾਏ।
ਬੈਡਮਿੰਟਨ ਵਿੱਚ ਸ਼ਾਨਦਾਰ ਪ੍ਰਦਰਸ਼ਨ।
ਬੈਡਮਿੰਟਨ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ, ਪੀਵੀ ਸਿੰਧੂ ਨੇ ਮਹਿਲਾ ਸਿੰਗਲਸ ਦਾ ਸੈਮੀਫਾਈਨਲ ਮੁਕਾਬਲਾ ਜਿੱਤ ਲਿਆ ਹੈ । ਉਨ੍ਹਾਂ ਨੇ ਸਿੰਗਾਪੁਰ ਦੀ ਖਿਡਾਰਣ ਨੂੰ 21-19, 21-17 ਦੇ ਫਰਕ ਨਾਲ ਹਰਾਇਆ ਜਦਕਿ ਪੁਰਸ਼ਾ ਦੇ ਬੈਟਮਿੰਟਨ ਵਿੱਚ ਲਕਸ਼ ਸੈਨ ਨੇ ਫਸਵੇਂ ਮੁਕਾਬਲੇ ਵਿੱਚ ਸਿੰਗਾਪੁਰ ਦੇ ਹੀ ਖਿਡਾਰੀ ਨੂੰ 21-10, 18-21, 21-16 ਨਾਲ ਮਾਤ ਦਿੱਤੀ।
ਮੈਡਲ ਟੈਲੀ ਵਿੱਚ ਭਾਰਤ
ਮੈਡਲ ਟੈਲੀ ਵਿੱਚ ਭਾਰਤ ਨੇ ਹੁਣ ਤੱਕ 16 ਗੋਲਡ ਮੈਡਲ ਜਿੱਤੇ ਨੇ, ਟੈਲੀ ਵਿੱਚ ਮੈਡਲਾਂ ਦੀ ਕੁੱਲ ਗਿਣਤੀ 45 ਪਹੁੰਚ ਗਈ ਹੈ, ਭਾਰਤ ਨੇ 12 ਸਿਲਵਰ ਅਤੇ 17 ਕਾਂਸੇ ਦੇ ਤਗਮੇ ਜਿੱਤੇ ਹਨ।