Punjab

ਹੁਣ ਅਧਿਆਪਕਾਂ ਕੋਲੋਂ ਮੰਗੇ ਜਾ ਰਹੇ ਹਨ ਕਮੈਂਟ ਤੇ ਸ਼ੇਅਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼ਹੀਦ ਭਗਤ ਸਿੰਘ ਨਗਰ ਦੇ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਨੇ 17 ਜੂਨ ਨੂੰ ਸਕੂਲ ਸਿੱਖਿਆ ਵਿਭਾਗ ਦੇ ਐਕਟੀਵਿਟੀ ਪੇਜ ਦੀ ਮੋਨੀਟਰਿੰਗ ਸਬੰਧੀ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ, ਹੈੱਡਮਾਸਟਰ, ਬੀ.ਐੱਨ.ਓ., ਡੀ.ਐੱਮ. ਨੂੰ ਇੱਕ ਚਿੱਠੀ ਲਿਖੀ ਹੈ। ਚਿੱਠੀ ਵਿੱਚ ਸਾਰੇ ਅਧਿਆਪਕਾਂ ਨੂੰ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਭਾਗ ਦੇ ਚੱਲ ਰਹੇ ਐਕਟੀਵਿਟੀ ਪੇਜ ਸਬੰਧੀ ਕਰਵਾਏ ਜਾ ਰਹੇ ਸਮੂਹ ਜ਼ਿਲ੍ਹਿਆਂ ਦੀ ਹੈਲਦੀ ਕੰਪੀਟੀਸ਼ਨ ਵਿੱਚ ਅਧਿਆਪਕਾਂ ਨੂੰ ਕਮੈਂਟ, ਸ਼ੇਅਰ ਅਤੇ ਲਾਈਕ ਕਰਨ ਲਈ ਕਿਹਾ ਗਿਆ ਹੈ।

ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਇਸ ਕੰਪੀਟੀਸ਼ਨ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ 17 ਜੂਨ ਨੂੰ ਰਾਤ 11 ਵਜੇ ਤੋਂ 18 ਜੂਨ ਨੂੰ ਰਾਤ 11 ਵਜੇ ਤੱਕ ਲਾਈਕ, ਸ਼ੇਅਰ ਅਤੇ ਕਮੈਂਟ ਕਰਨ ਦੀ ਵਾਰੀ ਹੈ। ਇਸ ਲਈ ਸਕੂਲ ਹੈੱਡਮਾਸਟਰਾਂ, ਪ੍ਰਿੰਸੀਪਲਾਂ ਨੂੰ ਆਪਣੇ ਅਧੀਨ ਪੈਂਦੇ ਹਰੇਕ ਅਧਿਆਪਕ ਤੋਂ 10 ਲਾਈਕ, 10 ਸ਼ੇਅਰ ਅਤੇ 10 ਕਮੈਂਟ ਕਰਵਾਉਣ ਲਈ ਪਾਬੰਦ ਕਰਨ ਵਾਸਤੇ ਕਿਹਾ ਗਿਆ ਹੈ। ਸਾਰੇ ਪ੍ਰਿੰਸੀਪਲਾਂ ਨੂੰ ਅਧਿਆਪਕਾਂ ਦੇ ਕੋਲੋਂ 10 ਲਾਈਕ, 10 ਸ਼ੇਅਰ ਅਤੇ 10 ਕਮੈਂਟ ਕਰਵਾਉਣ ਤੋਂ ਬਾਅਦ ਆਪਣੇ ਬੀ.ਐੱਨ.ਓ ਨੂੰ ਰਿਪੋਰਟ ਕਰਨ ਬਾਰੇ ਕਿਹਾ ਗਿਆ ਹੈ। ਇਸ ਤੋਂ ਬਾਅਦ ਬੀ.ਐੱਨ.ਓ. ਆਪਣੇ ਬਲਾਕ ਦੀ ਰਿਪੋਰਟ ਕੰਨਸੋਲੀਡੇਟ ਕਰਕੇ ਡੀ.ਐੱਮ. ਕੰਪਿਊਟਰ ਸਾਇੰਸ ਨੂੰ ਰਿਪੋਰਟ ਕਰਨਗੇ।