ਬਿਉਰੋ ਰਿਪੋਰਟ : ਪੰਜਾਬ ਦੇ ਮਸ਼ਹੂਰ ਕਾਮੇਡੀਅਰ ਕਪਿਲ ਸ਼ਰਮਾ ਵੀ ਹੁਣ ਈਡੀ ਦੇ ਦਰਵਾਜ਼ੇ ‘ਤੇ ਪਹੁੰਚ ਗਏ ਹਨ । ਪਰ ਉਹ ਮੁਲਜ਼ਮ ਦੇ ਰੂਪ ਵਿੱਚ ਨਹੀਂ ਪਹੁੰਚੇ ਨਹੀਂ ਬਲਕਿ ਆਪਣੇ ਨਾਲ ਸਾਢੇ 4 ਕਰੋੜ ਦੀ ਧੋਖਾਧੜੀ ਦੇ ਮਾਮਲੇ ਵਿੱਚ ਗਵਾਹ ਦੇ ਤੌਰ ‘ਤੇ ਪਹੁੰਚੇ ਹਨ । ਉਨ੍ਹਾਂ ਨੇ ਈਡੀ ਨੂੰ ਦੱਸਿਆ ਹੈ ਕਿ ਮਸ਼ਹੂਰ ਹਸਤੀਆਂ ਨੂੰ ਗੱਡੀਆਂ ਮਾਡੀਫਾਈ ਕਰਕੇ ਵੇਚਣ ਵਾਲੇ ਦਿਲੀਪ ਛਾਬੜੀਆ ਨੇ ਉਨ੍ਹਾਂ ਨਾਲ ਵੀ ਧੋਖਾ ਕੀਤਾ ਹੈ । ਕਪਿਲ ਸ਼ਰਮਾ ਨੇ ਦੱਸਿਆ ਕਿ ਦਿਲੀਪ ਛਾਬੜੀਆਂ ਨੇ ਉਨ੍ਹਾਂ ਨੂੰ ਵੈਨਿਟੀ ਵੈਨ ਦੀ ਡਿਲੀਵਰੀ ਨਹੀਂ ਦਿੱਤੀ ਉਲਟਾ ਗੈਰ ਕਾਨੂੰਨੀ ਤਰੀਕਿਆਂ ਨਾਲ ਉਸ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਗਈ ।
ਦਰਅਸਲ ਮਨੀ ਲਾਂਡਰਿੰਗ ਦੇ ਕੇਸ ਵਿੱਚ ਈਡੀ ਨੇ ਦਿਲੀਪ ਛਾਬੜੀਆ ਖਿਲਾਫ ਦਾਇਰ ਚਾਰਜਸ਼ੀਟ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਵੱਲੋਂ ਭੇਜੇ ਗਏ ਮਹੁੰਮਦ ਹਾਮਿਦ ਦਾ ਬਿਆਨ ਦਰਜ ਕੀਤਾ ਹੈ । ਕੇਸ ਦੀ ਸੁਣਵਾਈ ਦੌਰਾਨ PMLA ਅਦਾਲਤ ਨੇ ਚਾਰਜੀਸ਼ਟ ਦਾ ਨੋਟਿਸ ਲਿਆ ਅਤੇ ਛਾਬੜੀਆ਼ ਅਤੇ 6 ਹੋਰ ਮੁਲਜ਼ਮਾਂ ਨੂੰ ਸੰਮਨ ਜਾਰੀ ਕੀਤਾ ਸੀ । ਜਿੰਨਾਂ ਨੂੰ 26 ਫਰਵਰੀ ਨੂੰ ਪੇਸ਼ ਹੋਣ ਲਿਆ ਕਿਹਾ ਗਿਆ ਹੈ।
ED ਵਿੱਚ ਕਪਿਲ ਸ਼ਰਮਾ ਦੇ ਨੁਮਾਇੰਦਿਆਂ ਵੱਲੋਂ ਦਰਜ ਬਿਆਨ ਦੇ ਮੁਤਾਬਿਕ 2016 ਵਿੱਚ ਦਿਲੀਪ ਛਾਬੜੀਆ ਦੇ ਨਾਲ ਵੈਨਿਟੀ ਵੈਨ ਖਰੀਦਣ ਦੇ ਲਈ ਸੰਪਰਕ ਹੋਇਆ ਸੀ । ਮਾਰਚ 2017 ਵਿੱਚ K9 ਪ੍ਰੋਡਕਸ਼ਨ ਅਤੇ ਦਿਲੀਪ ਛਾਬੜੀਆ ਦੀ ਕੰਪਨੀ ਵਿਚਾਲੇ 4.5 ਕਰੋੜ ਵਿੱਚ ਵੈਨਿਟੀ ਵੈਨ ਦੀ ਡਿਲਿਵਰੀ ਲਈ ਇੱਕ ਸਮਝੌਤੇ ਦੇ ਤਹਿਤ ਹਸਤਾਖਰ ਕੀਤੇ ਗਏ ਸਨ । ਸ਼ਰਤਾਂ ਦੇ ਮੁਤਾਬਿਕ ਕਪਿਲ ਸ਼ਰਮਾ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਟੈਕਸ ਸਮੇਤ 5.31 ਕਰੋੜ ਦਾ ਭੁਗਤਾਨ ਕੀਤਾ ਗਿਆ । ਪਰ ਛਾਬੜੀਆ ਦੀ ਕੰਪਨੀ ਨੇ ਨਾ ਤਾਂ ਵੈਨਿਟੀ ਵੈਨ ਦਿੱਤੀ ਨਾ ਹੀ ਕੋਈ ਪੈਸਾ ਵਾਪਸ ਕੀਤਾ । ਸਿਰਫ਼ ਇੰਨਾਂ ਹੀ ਨਹੀਂ ਗੱਡੀ ਦੀ ਡਿਲੀਵੀਰ ਵਿੱਚ ਦੇਰੀ ਲਈ ਕਪਿਲ ਸ਼ਰਮਾ ਨੂੰ ਹੀ ਜ਼ਿੰਮੇਵਾਰ ਦੱਸ ਦੇ ਹੋਏ ਹੋਰ ਪੈਸਿਆਂ ਦੀ ਮੰਗ ਕਰ ਦਿੱਤੀ ।