India

ਆਈ ਬਸੰਤ,ਪਾਲਾ ਉਡੰਤ

ਭਾਰਤ ਤਿਉਹਾਰਾਂ ਦਾ ਦੇਸ਼ ਹੈ ਤੇ ਇਥੇ ਮਨਾਇਆ ਜਾਣ ਵਾਲਾ ਹਰ ਤਿਉਹਾਰ ਕਿਸੇ ਨਾ ਕਿਸੇ ਮੌਸਮ ਨਾਲ ਜੁੜਿਆ ਹੁੰਦਾ ਹੈ। ਬਸੰਤ ਰੁੱਤ ਦੀ ਆਹਟ ਹੁੰਦੀ ਹੈ ਤਾਂ ਪੂਰੇ ਦੇਸ਼ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਕਾਫ਼ੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਕਾਫ਼ੀ ਦਿਨਾਂ ਤੋਂ ਚਲ ਰਹੀ ਸ਼ੀਤ ਲਹਿਰ ਤੋਂ ਬਾਅਦ ਅੱਜ ਇਸ ਤਿਉਹਾਰ ਵਾਲੇ ਦਿਨ ਨਿਕਲੀ ਨਿੱਘੀ ਤੇ ਕੋਸੀ-ਕੋਸੀ ਧੁੱਪ ਨੇ ਲੋਕਾਂ ਨੂੰ ਬਹੁਤ ਰਾਹਤ ਦਿੱਤੀ ਹੈ।  ਆਮ ਤੋਰ ਤੇ ਇਹ ਮੰਨਿਆ ਜਾਂਦਾ ਹੈ ਕਿ ਇਸ ਤਿਉਹਾਰ ਮਗਰੋਂ ਠੰਡ ਹੋਲੀ-ਹੋਲੀ ਘਟਣੀ ਸ਼ੁਰੂ ਹੋ ਜਾਂਦੀ ਹੈ। ਸਾਰੇ ਭਾਰਤ ਵਿੱਚ ਹਰ ਸੂਬਾ ਆਪੋ-ਆਪਣੇ ਢੰਗ ਨਾਲ ਇਹ ਤਿਉਹਾਰ ਮਨਾਉਂਦਾ ਹੈ। ਹਿੰਦੂ ਭਾਈਚਾਰੇ ਵਿੱਚ ਇਸ ਤਿਉਹਾਰ ਦੀ ਕਾਫ਼ੀ ਮੱਹਤਤਾ ਮੰਨੀ ਜਾਂਦੀ ਹੈ।

ਇਹ ਤਿਉਹਾਰ ਨੂੰ ਕੁਦਰਤ ਦੇ ਰੰਗਾ ਨਾਲ ਜੁੜਿਆ ਤਿਉਹਾਰ ਵੀ ਕਹਿ  ਸਕਦੇ ਹਾਂ ਕਿਉਂਕਿ ਇਸ ਸਮੇਂ ਸਰਦੀ-ਗਰਮੀ ਦਾ ਸੰਤੁਲਨ ਹੁੰਦਾ ਹੈ, ਚਾਰੇ ਪਾਸੇ ਖੇਤਾਂ ਵਿੱਚ ਸਰ੍ਹੋਂ ਦੇ ਫੁੱਲ ਖਿੜ੍ਹੇ ਦੇਖ ਇੰਝ ਲੱਗਦਾ ਹੈ ਕਿ ਧਰਤੀ ਪੀਲੀ ਚਾਦਰ ਨਾਲ ਢਕੀ ਹੋਈ ਹੈ। ਬਸੰਤ ਪੰਚਮੀ ਦੇ ਦਿਨ ਕਈ ਥਾਵਾਂ ‘ਤੇ ਪਤੰਗ ਉਡਾਉਣ ਦਾ ਵੀ ਆਯੋਜਨ ਕੀਤਾ ਜਾਂਦਾ ਹੈ।  ਇਸ ਦਿਨ ਤੋਂ ਸਰਦੀ ਦੀ ਰੁੱਤ ਹੋਲੀ-ਹੋਲੀ ਸਿਮਟਣ ਲੱਗ ਜਾਂਦੀ ਹੈ ਤੇ ਗਰਮੀਆਂ ਦੀ ਸ਼ੁਰੂਆਤ ਹੋਣ ਲਗਦੀ ਹੈ।