Punjab

ਰੰਗਲੇ ਪੰਜਾਬ ਦੇ ਰੰਗ ਨਜ਼ਰ ਆਉਣੇ ਸ਼ੁਰੂ ਹੋਏ : CM ਭਗਵੰਤ ਮਾਨ

ਜਲੰਧਰ :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲੰਧਰ ਪੀਏਪੀ ‘ਚ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ। ਪੰਜਾਬ ਪੁਲਿਸ ਵਿਚ ਭਰਤੀ ਹੋਏ 2999 ਪੁਲਿਸ ਜਵਾਨਾਂ ਨੇ ਆਪਣੀ ਟ੍ਰੇਨਿੰਗ ਪੂਰੀ ਕਰਨ ਦੇ ਬਾਅਦ ਮੁੱਖ ਮੰਤਰੀ ਨੂੰ ਸਲਾਮੀ ਦਿੱਤੀ।

ਮਾਨ ਨੇ ਅੱਜ ਜਲੰਧਰ ਵਿੱਚ ਟ੍ਰੇਨਿੰਗ ਪੂਰੀ ਕਰ ਚੁੱਕੇ ਪੰਜਾਬ ਪੁਲਿਸ ਵਿਚ ਭਰਤੀ ਹੋਏ 2999 ਪੁਲਿਸ ਜਵਾਨਾਂ ਨੂੰ ਆਪਣੀ ਟ੍ਰੇਨਿੰਗ ਪੂਰੀ ਕਰਨ ਦੇ ਬਾਅਦ ਨਿਯੁਕਤੀ ਪੱਤਰ ਸੌਂਪੇ।  ਮਾਨ ਨੇ ਕਿਹਾ ਕਿ ਇਹ ਪਾਸਿੰਗ ਆਊਟ ਪਰੇਡ ਨਹੀਂ ਸੀ ਇਹ ਇੱਕ ਉਮੀਦ ਦੀ ਪਰੇਡ ਸੀ ਕਿਉਂਕਿ ਹੁਣ ਰੰਗਲੇ ਪੰਜਾਬ ਦੇ ਰੰਗ ਨਜ਼ਰ ਆਉਣ ਲੱਗੇ ਹਨ। ਮਾਨ ਨੇ ਕਿਹਾ ਕਿ ਲੋਕਾਂ ਨਾਲ ਜੁੜੇ ਸਮਾਗਮ ਹੋ ਰਹੇ ਹਨ ਅਤੇ ਹੁਣ ਨਿਯੁਕਤੀ ਪੱਤਰ ਵੰਡ ਸਮਾਗਮ ਹੋ ਰਹੇ ਹਨ।

ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਫੀਸ ਭਰਾ ਲਈ ਜਾਂਦੀ ਸਨ ਪਰ ਪੇਪਰ ਨਹੀਂ ਸਨ ਹੁੰਦੇ, ਪੇਪਰ ਹੋ ਜਾਂਦੇ ਸਨ ਤਾਂ ਨਤੀਜਾ ਨਹੀਂ ਆਉਂਦਾ ਸੀ। ਮਾਨ ਨੇ ਕਿਹਾ ਕਿ ਕਿਤੇ ਨਾ ਕਿਤਾ ਪਹਿਲਾਂ ਉਮੀਦਾਂ ‘ਤੇ ਅੜਿੱਕਾ ਪਿਆ ਰਹਿੰਦਾ ਸੀ। ਮਾਨ ਨੇ ਕਿਹਾ ਕਿ ਅੱਜ ਦੀ ਉਮੀਦ ਵਾਲੀ ਪਰੇੜ ਵਿੱਚ ਕੋਈ ਵੀ ਅੜਿੱਕਾ ਨਹੀਂ ਹੈ। ਮਾਨ ਨੇ  ਪਾਸਿੰਗ ਆਊਟ ਪਰੇਡ ਦੀ ਤਾਰੀਫ਼ ਕਰਦਿਆਂ ਕਿਹਾ ਕਿ ਲੱਗਦਾ ਹੀ ਨਹੀਂ ਕਿ ਇਹ ਪਾਸਿੰਗ ਆਊਟ ਪਰੇਡ ਹੈ , ਨੌਜਵਾਨਾਂ ਨੇ ਮਿਲਟਰੀ ਲਾਵਲ ਦੀ ਪਾਸਿੰਗ ਆਊਟ ਪਰੇਡ ਕੀਤੀ ਹੈ।

ਮਾਨ ਨੇ ਐਲਾਨ ਕੀਤਾ ਕਿ ਹਰ ਸਾਲ ਨਵੀਆਂ ਭਰਤੀਆਂ ਹੋਣਗੀਆਂ। ਆਉਣ ਵਾਲੇ ਸਮੇਂ ਵਿੱਚ ਪੰਜਾਬ ਪੁਲਿਸ ‘ਚ ਭਰਤੀਆਂ ਹੋਣਗੀਆਂ ਉਨਾਂ ਵਿੱਚ 1800 ਸਿਪਾਹੀ ਅਤੇ 300 ਸਬਇੰਸਪੈਕਟਰਾਂ ਦੀ ਭਰਤੀ ਦੀ ਪ੍ਰਕਿਰਿਆ ਚੱਲ ਰਿਹਾ ਹੈ। 54 ਸਿਪਾਹੀ ਤੇ 12 ਸਬਇੰਸਪੈਕਟਰ ਖੇਡਾਂ ਦੇ ਕੋਟੇ ‘ਚ ਭਰਤੀ ਕੀਤੇ ਜਾਣਗੇ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸੜਕ ਸੁਰੱਖਿਆ ਫੋਰਸ ਬਣਾ ਰਹੀ ਹੈ। ਮਾਨ ਨੇ ਇਹ ਪੁਲਿਸ ਸੜਕਾਂ ‘ਤੇ ਰਹੇਗੀ। ਨਾਂ ਨੇ ਕਿਹਾ ਕਿ ਇਸੇ ਬੈਚ ਵਿੱਚੋਂ SSF ਦੇ ਜਵਾਨ ਭਰਤੀ ਕੀਤੇ ਜਾਣਗੇ।

ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸੜਕ ਸੁਰੱਖਿਆ ਫੋਰਸ ਬਣਾ ਰਹੀ ਹੈ। ਮਾਨ ਨੇ ਇਹ ਪੁਲਿਸ ਸੜਕਾਂ ‘ਤੇ ਰਹੇਗੀ।