The Khalas Tv Blog India ਏਅਰ ਇੰਡੀਆ ਦੇ ਨਾਸ਼ਤੇ ਵਿੱਚ ਮਿਲਿਆ ਕਾਕਰੋਚ! ਮਹਿਲਾ ਤੇ 2 ਸਾਲ ਦੇ ਬੱਚੇ ਦਾ ਹੋਇਆ ਇਹ ਹਾਲ
India Punjab

ਏਅਰ ਇੰਡੀਆ ਦੇ ਨਾਸ਼ਤੇ ਵਿੱਚ ਮਿਲਿਆ ਕਾਕਰੋਚ! ਮਹਿਲਾ ਤੇ 2 ਸਾਲ ਦੇ ਬੱਚੇ ਦਾ ਹੋਇਆ ਇਹ ਹਾਲ

ਬਿਉਰੋ ਰਿਪੋਰਟ – ਦਿੱਲੀ ਤੋਂ ਨਿਊਯਾਰਕ (Delhi-Newyork) ਜਾ ਰਹੀ ਏਅਰ ਇੰਡੀਆ (AIR INDIA) ਦੀ ਫਲਾਈਟ ਦੇ ਨਾਸ਼ਤੇ ਵਿੱਚ ਕਾਕਰੋਚ (COCKROACH) ਮਿਲਿਆ ਹੈ। ਇੱਕ ਮਹਿਲਾ ਨੇ ਇੰਸਟਾਗਰਾਮ ‘ਤੇ ਪੋਸਟ ਪਾ ਕੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਇਹ ਘਟਨਾ 17 ਸਤੰਬਰ ਦੀ ਦੱਸੀ ਜਾ ਰਹੀ ਹੈ। ਮਹਿਲਾ ਨੇ ਦੱਸਿਆ ਕਿ ਉਸ ਨੂੰ ਅਤੇ 2 ਸਾਲ ਦੇ ਪੁੱਤਰ ਨੂੰ ਫੂਡ ਪਾਇਜ਼ਨਿੰਗ (Food poisoning) ਹੋਈ ਸੀ। ਹੁਣ ਉਹ ਕਦੇ ਵੀ ਏਅਰ ਇੰਡੀਆ ਵਿੱਚ ਸਫਰ ਨਹੀਂ ਕਰਨਗੇ।

ਏਅਰ ਇੰਡੀਆ ਨੇ ਮਾਮਲੇ ਵਿੱਚ ਮੁਆਫ਼ੀ ਮੰਗੀ ਹੈ ਅਤੇ ਮੈਨੇਜਮੈਂਟ ਨੇ ਕਿਹਾ ਕਿ ਉਹ ਮੁਸਾਫਰ ਦੇ ਤਜ਼ੁਰਬੇ ਨੂੰ ਲੈਕੇ ਚਿੰਤਾ ਵਿੱਚ ਹਨ। ਉਹ ਮਾਮਲੇ ਦੀ ਜਾਂਚ ਕਰਨਗੇ ਅਤੇ ਨਾਲ ਹੀ ਕੈਟਰਿੰਗ ਸਰਵਿਸਸ ਦੇਣ ਵਾਲੀ ਕੰਪਨੀ ਨਾਲ ਵੀ ਗੱਲ ਕਰਨਗੇ।

ਸੁਯਸ਼ਾ ਸਾਵੰਤ ਨਾਂ ਦੀ ਇੱਕ ਮਹਿਲਾ ਆਪਣੇ 2 ਸਾਲ ਦੇ ਬੱਚੇ ਨਾਲ ਦਿੱਲੀ ਤੋਂ ਨਿਊਯਾਰਕ ਜਾ ਰਹੀ ਸੀ। ਇਸ ਦੌਰਾਨ ਨਾਸ਼ਤੇ ਵਿੱਚ ਆਮਲੇਟ ਮਿਲਿਆ, ਮਹਿਲਾ ਨੇ ਦੱਸਿਆ ਕਿ ਮੈਂ ਆਪਣੇ ਪੁੱਤਰ ਦੇ ਨਾਲ ਨਾਸ਼ਤਾ ਕੀਤਾ, ਅਸੀਂ ਖਾ ਹੀ ਰਹੇ ਸੀ ਕਿ ਮੈਨੂੰ ਕਾਕਰੋਚ ਵਿਖਾਈ ਦਿੱਤਾ। ਮੈਂ ਘਬਰਾ ਗਈ ਅਤੇ ਥੋੜੀ ਹੀ ਦੇਰ ਵਿੱਚ ਮੇਰੇ ਢਿੱਡ ਵਿੱਚ ਦਰਦ ਹੋਣ ਲੱਗਿਆ ਅਤੇ ਫਿਰ ਮੈਨੂੰ ਅਤੇ ਪੁੱਤ ਨੂੰ ਫੂਡ ਪੁਆਇਜ਼ਨਿੰਗ ਹੋ ਗਈ।

ਮਹਿਲਾ ਨੇ ਦੱਸਿਆ ਕਿ ਉਸ ਦਾ ਪਰਿਵਾਰ ਜ਼ਿਆਦਾਤਰ ਏਅਰ ਇੰਡੀਆ ਵਿੱਚ ਹੀ ਸਫਰ ਕਰਦਾ ਸੀ। ਕਈ ਵਾਰ ਬਹੁਤ ਪਰੇਸ਼ਾਨੀ ਝੇਲੀ ਪਰ ਹੁਣ ਕਾਕਰੋਚ ਦਾ ਮਿਲਣਾ ਬਹੁਤ ਵੱਡੀ ਘਟਨਾ ਹੈ। ਸਾਨੂੰ ਏਅਰ ਇੰਡੀਆ ਵਿੱਚ ਸਫਰ ਕਰਨ ਤੇ ਡਰ ਲੱਗ ਰਿਹਾ ਹੈ।

ਇਹ ਵੀ ਪੜ੍ਹੋ –  BCCI ਦੇ ਵੱਡੇ ਫੈਸਲੇ ਨਾਲ ਖਿਡਾਰੀ ਹੋਣਗੇ ਮਾਲਾਮਾਲ!

 

Exit mobile version