ਬਿਊਰੋ ਰਿਪੋਰਟ : ਕੋਲਡ ਡ੍ਰਿਕਸ ਨੂੰ ਜੰਕ ਫੂਡ ਵਿੱਚ ਕੈਟਾਗਿਰੀ ਵਿੱਚ ਰੱਖਿਆ ਜਾਂਦਾ ਹੈ,ਡਾਕਟਰ ਵੀ ਜ਼ਿਆਦਾ ਕੋਲ ਡ੍ਰਿਕਸ ਪੀਣ ਨਾਲ ਇਸ ਦੇ ਸਾਇਡ ਅਫੈਕਟ ਬਾਰੇ ਕਈ ਵਾਰੀ ਜਾਣੂ ਕਰਵਾਉਂਦੇ ਹਨ। ਪਰ ਇਸ ਦਾ ਸਵਾਦ ਜੇਕਰ ਇੱਕ ਵਾਰ ਜੀਪ ਨੂੰ ਲੱਗਾ ਜਾਵੇ ਤਾਂ ਛੁੱਟਨਾ ਅਸਾਨ ਨਹੀਂ ਹੁੰਦਾ ਹੈ । ਪਰ ਕੋਕਾ ਕੋਲਾ ਨੂੰ ਲੈਕੇ WHO ਯਾਨੀ ਵਿਸ਼ਵ ਸਿਹਤ ਜਥੇਬੰਦੀ ਨੇ ਜਿਹੜਾ ਦਾਅਵਾ ਕੀਤਾ ਹੈ ਉਹ ਹੋਸ਼ ਉਡਾਉਣ ਵਾਲਾ ਹੈ । WHO ਨੇ ਕਿਹਾ ਕਿ ਕੋਕਾ ਕੋਲਾ ਪੀਣ ਨਾਲ ਕੈਂਸਰ ਹੋਣ ਦਾ ਖ਼ਤਰਾ ਹੁੰਦਾ ਹੈ । ਵਿਸ਼ਵ ਸਿਹਤ ਜਥੇਬੰਦੀ ਨੇ ਚਿਤਾਵਨੀ ਜ਼ਾਹਿਰ ਕਰਦੇ ਹੋਏ ਕੋਕਾ ਕੋਲਾ ਸਮੇਤ ਹੋਰ ਸਾਫ਼ਟ ਡ੍ਰਿਕਸ ਅਤੇ ਫੂਡ ਆਇਟਮ ਵਿੱਚ ਮਿੱਠਾ ਕਰਨ ਦੇ ਲਈ ਵਰਤੇ ਜਾਣ ਵਾਲੇ ਆਟਿਫਿਸ਼ਲ ਸਵੀਟਨਰ ਐਸਪਾਟੇਮ ਨਾਲ ਕੈਂਸਰ ਹੋਣ ਦਾ ਖ਼ਤਰਾ ਹੁੰਦਾ ਹੈ ।
ਕੌਮਾਂਤਰੀ ਏਜੰਸੀ ਫਾਰ ਰਿਸਰਚ ਆਨ ਕੈਂਸਰ (IARC) ਜੁਲਾਈ ਵਿੱਚ ਐਸਪਾਟੇਮ ਨੂੰ ਅਜਿਹੇ ਪ੍ਰਦਾਰਥਾਂ ਦੀ ਲਿਸਟ ਵਿੱਚ ਸ਼ਾਮਲ ਕਰੇਗਾ ਜਿਸ ਨਾਲ ਕੈਂਸਰ ਹੋ ਸਕਦਾ ਹੈ । ਇਹ ਬਹੁਤ ਵੱਡਾ ਖਤਰਾ ਹੈ, ਐਸਪਾਟੇਮ ਦੀ ਵਰਤੋਂ ਕੋਕਾ ਕੋਲਾ,ਡਾਇਟ ਸੋਡਾ ਤੋਂ ਲੈਕੇ ਚਿਉਇੰਗਮ ਅਤੇ ਕੁਝ ਹੋਰ ਡ੍ਰਿਕਸ ਵਿੱਚ ਹੁੰਦੀ ਹੈ ।
ਕੇਲਡ ਡ੍ਰਿਕਸ ਦੀ ਛੋਟੀ ਬੋਤਲ ਵਿੱਚ 10 ਚਮਚੇ ਚੀਨੀ
ਇੱਕ ਰਿਸਰਚ ਪੋਰਟ ਦੇ ਮੁਤਾਬਿਕ 350 ml ਦੀ ਛੋਟੀ ਕੋਲਡ ਡ੍ਰਿਕਸ ਕੈਨ ਵਿੱਚ ਵੀ 10 ਤੋਂ 12 ਚਮਚੇ ਚੀਨੀ ਮਿਲੀ ਹੁੰਦੀ ਹੈ । ਦੂਜੇ ਪਾਸੇ WHO ਦੀ ਇੱਕ ਰਿਪੋਰਟ ਕਹਿੰਦੀ ਹੈ ਕਿ ਦਿਨ ਵਿੱਚ 5-6 ਚਮਚੇ ਤੋਂ ਜ਼ਿਆਦਾ ਚੀਨੀ ਖਾਣਾ ਖਤਰਨਾਕ ਹੈ ।
ਭਾਰਤੀ ਕੋਲਡ ਡ੍ਰਿਕਸ ਵਿੱਚ ਬ੍ਰਿਟੇਨ ਫਰਾਂਸ ਤੋਂ 3 ਗੁਣਾ ਜ਼ਿਆਦਾ ਚੀਨੀ
ਐਕਸ਼ਨ ਅਗੇਸਟ ਸ਼ੂਗਰ ਦੇ ਮੁਤਾਬਿਕ 350 ਮਿਲੀ ਲੀਟਰ ਦੀ ਛੋਟੀ ਬੋਤਲ ਵਿੱਚ ਭਾਰਤ ਵਿੱਚ 11 ਚਮਚੇ ਚੀਨੀ ਮਿਲਾਈ ਜਾਂਦੀ ਹੈ ਜਦਕਿ ਕੈਨੇਡਾ ਵਿੱਚ 10,ਥਾਇਲੈਂਡ 12, ਫਰਾਂਸ 4,ਬ੍ਰਿਟੇਨ ਵਿੱਚ 4 ਚਮਚੇ ਚੀਨੀ ਮਿਲਾਈ ਜਾਂਦੀ ਹੈ । ਸਵਾਲ ਇਹ ਉੱਠ ਰਿਹਾ ਹੈ ਕਿ ਛੋਟੀ ਬੋਤਲ ਵਿੱਚ 11 ਚਮਕੇ ਚੀਨੀ ਕਿਉਂ ਮਿਲਾਈ ਜਾਂਦੀ ਹੈ ਇਸ ਦਾ ਸਵਾਦ ਕਿਉਂ ਨਹੀਂ ਪਤਾ ਚਲਦਾ ਹੈ । ਜਦਕਿ ਅਸੀਂ ਨਾਰਮਲ ਚੀਨੀ 10 ਤੋਂ 12 ਚਮਚੇ ਮਿਲਾ ਦਿੰਦੇ ਹਾਂ। ਦਰਅਸਲ ਕੋਲਡ ਡ੍ਰਿਕਸ ਵਿੱਚ ਫਾਸਫੋਰਸ ਐਸਿਡ ਮਿਲਿਆ ਹੁੰਦਾ ਹੈ ਇਸ ਦੀ ਵਜ੍ਹਾ ਕਰਕੇ ਚੀਨੀ ਦੀ ਮਿਠਾਸ ਦਾ ਪਤਾ ਨਹੀਂ ਚੱਲ ਦਾ ਹੈ । ਇਸੇ ਲਈ ਕੋਲਡ ਡ੍ਰਿਕਸ ਨੂੰ ਹੋਰ ਮਿੱਠਾ ਕਰਨ ਦੇ ਲਈ ਜ਼ਿਆਦਾ ਚੀਨੀ ਮਿਲਾਈ ਜਾਂਦੀ ਹੈ ।
ਯਾਨੀ ਕੋਲਡ ਡ੍ਰਿਕਸ ਦੀ ਇੱਕ ਛੋਟੀ ਬੋਤਲ ਪੀਣ ਤੋਂ ਬਾਅਦ ਤੁਸੀਂ 2 ਤੋਂ 3 ਦਿਨ ਦਾ ਚੀਨੀ ਦਾ ਕੋਟਾ ਪੂਰਾ ਕਰ ਦਿੰਦੇ ਹੋ। ਨਿਊ ਹਾਰਵਡ ਸਕੂਲ ਆਫ ਪਬਲਿਕ ਹੈਲਥ (HSPH) ਦੀ ਇੱਕ ਰਿਪੋਰਟ ਦੇ ਮੁਤਾਬਿਕ (2015) ਹਰ ਸਾਲ ਤਕਰੀਬਨ 2 ਲੱਖ ਮੌਤਾਂ ਦੇ ਲਈ ਅਜਿਹੀ ਡ੍ਰਿਨਕ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ ।
WHO ਨੂੰ ਫਿਲਹਾਲ ਇਹ ਨਹੀਂ ਪਤਾ ਕਿ ਕਿੰਨੀ ਮਾਤਰਾ ਵਿੱਚ ਐਸਪਾਟੇਮ ਖਤਰਨਾਕ ਹੈ
WHO ਨੇ ਫਿਲਹਾਲ ਇਹ ਨਹੀਂ ਦੱਸਿਆ ਹੈ ਕਿ ਐਕਪਾਟੇਮ ਦਾ ਕਿੰਨੀ ਮਾਤਰਾ ਵਿੱਚ ਲੈਣਾ ਸੇਫ ਹੈ । ਇਹ ਸੁਝਾਅ WHO ਦੀ ਇੱਕ ਵੱਖ ਤੋਂ ਕਮੇਟੀ ਦਿੰਦੀ ਹੈ । ਆਮਤੌਰ ‘ਤੇ ਇਹ ਸੁਝਾਅ ਜਾਇੰਟ WHO ਫੂਡ ਐਂਡ ਐਗਰੀਕਲਚਰ ਆਰਗਨਾਇਜੇਸ਼ਨ ਐਕਸਪਰਟ ਕਮੇਟੀ ਆਨ ਫੂਡ ਐਡਿਟਿਵਸ (JECFA) ਦਿੰਦੀ ਹੈ ।
ਐਕਪਾਟੇਮ ਦੀ ਵਰਤੋਂ ਦੀ JECFA ਸਮੀਖਿਆ ਕਰ ਰਹੀ ਹੈ
ਐਡਿਟਿਵਸ ‘ਤੇ WHO ਦੀ ਕਮੇਟੀ JECFA ਇਸ ਸਾਲ ਐਕਸਪੋਰਟ ਦੀ ਵਰਤੋਂ ਦੀ ਸਮੀਖਿਆ ਕਰ ਰਹੀ ਹੈ । 1981 ਵਿੱਚ JECFA ਨੇ ਕਿਹਾ ਸੀ ਕਿ ਜੇਕਰ ਇੱਕ ਹੱਦ ਤੱਕ ਲਿਮਟ ਵਿੱਚ ਰੋਜ਼ ਐਸਪਾਟੇਮ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਸੁਰੱਖਿਅਤ ਹੈ । ਉਦਾਹਰਣ ਦੇ ਤੌਰ ‘ਤੇ 60 ਕਿਲੋਗਰਾਮ ਵਜਨ ਵਾਲਾ ਸ਼ਖਸ ਜੇਕਰ ਦਿਨ ਵਿੱਚ 12-36 ਕੈਨ ਡਾਇਟ ਸੋਡਾ ਪੀਂਦਾ ਹੈ ਤਾਂ ਉਹ ਜੋਖਿਮ ਚੁੱਕ ਰਿਹਾ ਹੈ ।
ਪਿਛਲੇ ਸਾਲ ਫਰਾਂਸ ਵਿੱਚ ਐਕਪਾਟੇਮ ‘ਤੇ ਇੱਕ ਰਿਸਰਚ ਹੋਈ ਸੀ, ਇਸ ਦੌਰਾਨ ਆਟੀਫੀਸ਼ਲ ਸਵੀਟਨਰ ਦੀ ਵਰਤੋਂ ਕਰਨ ਵਾਲੇ ਇੱਕ ਲੱਖ ਲੋਕਾਂ ‘ਤੇ ਸਟੱਡੀ ਹੋਈ । ਜਿਸ ਵਿੱਚ ਪਾਇਆ ਗਿਆ ਕਿ ਲੋਕ ਭਾਰੀ ਮਾਤਰਾ ਵਿੱਚ ਆਰਟੀਫਿਸ਼ਲ ਸਵੀਟਨਰ ਦਾ ਸੇਵਨ ਕਰ ਰਹੇ ਹਨ ਉਸ ਨਾਲ ਕੈਂਸਰ ਦਾ ਖਤਰਾ ਜ਼ਿਆਦਾ ਹੈ ।