Others

ਸਰਕਾਰ ਦੇ ਇਸ ਕਦਮ ਨਾਲ ਪੰਜਾਬ ਨਹੀਂ ਬਣੂ ਗੈਂ ਗਲੈਂਡ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਵੱਧ ਰਹੀ ਗੈਂ ਗਸਟਰਾਂ ਦੀ ਦ ਹਿਸ਼ਤ ਨੂੰ ਨੱਥ ਪਾਉਣ ਦੇ ਲਈ ਪੰਜਾਬ ਸਰਕਾਰ ਸਖ਼ਤੀ ਵਰਤਣ ਦੇ ਰੌਂਅ ਵਿੱਚ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਐਂਟੀ ਗੈਂ ਗਸਟਰ ਟਾਸਕ ਫੋਰਸ ਗਠਿਤ ਕਰਨ ਦੇ ਹੁਕਮ ਦਿੱਤੇ ਹਨ, ਜਿਸਦੀ ਅਗਵਾਈ ਏਡੀਜੀਪੀ ਰੈਂਕ ਦਾ ਅਧਿਕਾਰੀ ਕਰੇਗਾ। ਇਸਦੇ ਨਾਲ ਹੀ ਸੰਗਠਤ ਅ ਪਰਾਧ ਨੂੰ ਲੈ ਕੇ ਨਵਾਂ ਪੁਲਿਸ ਸਟੇਸ਼ਨ ਵੀ ਸਥਾਪਿਤ ਕੀਤਾ ਜਾਵੇਗਾ। ਟਾਸਕ ਫੋਰਸ ਇਸ ਗੱਲ ਦਾ ਵੀ ਧਿਆਨ ਰੱਖੇਗੀ ਕਿ ਜੇਲ੍ਹਾਂ ਵਿੱਚ ਬੰਦ ਕੋਈ ਗੈਂ ਗਸਟਰ ਕਿਤੇ ਐਕਟਿਵ ਤਾਂ ਨਹੀਂ ਹੈ। ਇਸ ਟੀਮ ਵਿੱਚ ਕਈ ਸਪੈਸ਼ਲ ਪੁਲਿਸ ਅਧਿਕਾਰੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਦੇ ਸਾਰੇ ਐੱਸਐੱਸਪੀ ਅਤੇ ਪੁਲਿਸ ਕਮਿਸ਼ਨਰਾਂ ਨਾਲ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਮੀਟਿੰਗ ਕੀਤੀ।

ਗੈਂ ਗਸਟਰਾਂ ਦੀ ਦ ਹਿਸ਼ਤ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਅਤੇ ਇਨ੍ਹਾਂ ਦੀ ਆਪਸੀ ਦੁਸ਼ ਮਣੀ ਕਾਰਨ ਸੂਬੇ ਵਿੱਚ ਸਹਿ ਮ ਦਾ ਮਾਹੌਲ ਬਣਦਾ ਜਾ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਗੈਂ ਗਸਟਰ ਹੁਣ ਖੁੱਲੇਆਮ ਫ਼ੇਸਬੁਕ ‘ਤੇ ਚੁਣੌਤੀ ਦੇ ਕੇ ਸਬਕ ਸਿਖਾਉਣ ਦੀਆਂ ਧਮ ਕੀਆਂ ਦੇਣ ਲੱਗੇ ਹਨ। ਗੈਂ ਗਸਟਰ ਆਪਣੇ ਹ ਥਿਆਰਾਂ ਨੂੰ ਤਗਮਿਆਂ ਵਾਂਗ ਤੇ ਆਪਣੇ ਜੁਰ ਮਾਂ ਨੂੰ ਆਪਣੀਆਂ ਉਪਲੱਬਧੀਆਂ ਵਾਂਗ ਪ੍ਰਚਾਰਿਤ ਕਰਦੇ ਹਨ। ਪੰਜਾਬ ਦੇ ਸਿਆਸਤਦਾਨਾਂ ਉੱਤੇ ਵੀ ਗੈਂ ਗਸਟਰਾਂ ਨਾਲ ਮਿਲ ਹੋਣ ਦੇ ਦੋ ਸ਼ ਲੱਗਦੇ ਆ ਰਹੇ ਹਨ। ਇੱਕ ਸਾਬਕਾ ਜੇਲ੍ਹ ਮੰਤਰੀ ਉੱਤੇ ਤਾਂ ਗੈਂ ਗਸਟਰਾਂ ਦੀ ਸਰਪ੍ਰਸਤੀ ਕਰਨ ਦਾ ਇ ਲਜ਼ਾਮ ਲੱਗਿਆ ਸੀ।