Punjab

NRI ਲਈ CM ਮਾਨ ਦੇ ਤਿੰਨ ਵੱਡੇ ਐਲਾਨ, 3 ਫਰਵਰੀ ਤੋਂ ਪੰਜਾਬ ‘ਚ NRI ਮਿਲਣੀ ਸ਼ੁਰੂ

CM Mann's three big announcements for NRIs, NRI meetings will start in Punjab from February 3

ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫ਼ੈਸਲਾ ਲਿਆ ਹੈ। ਸਰਕਾਰ 3 ਫਰਵਰੀ ਤੋਂ NRI ਮਿਲਣੀਆਂ ਸ਼ੁਰੂ ਕਰਨ ਜਾ ਰਹੀ ਹੈ। ਪੰਜਾਬ ਸਰਕਾਰ 5 NRI ਮਿਲਣੀਆਂ ਕਰਵਾਏਗੀ। NRIs ਮਾਮਲੇ ਵਿਭਾਗ ਦੀ ਨਵੀਂ ਵੈੱਬਸਾਈਟ ਲਾਂਚ ਕੀਤੀ ਗਈ ਹੈ।ਮੁੱਖ ਮੰਤਰੀ ਨੇ ਆਖਿਆ ਹੈ ਕਿ NRIs ਦੀਆਂ ਮੁਸ਼ਕਲਾਂ ਹੱਲ ਕਰਨ ‘ਚ ਵੈੱਬਸਾਈਟ ਵਿਸ਼ੇਸ਼ ਤੌਰ ਉੱਤੇ ਸਹਾਈ ਹੋਵੇਗੀ। ਦਿੱਲੀ ਕੌਮਾਂਤਰੀ ਹਵਾਈ ਅੱਡੇ ‘ਤੇ ਪੰਜਾਬੀਆਂ ਨੂੰ ਸਹੂਲਤ ਦੇਣ ਲਈ ਪਹਿਲ ਕੀਤੀ ਗਈ ਹੈ। ਪੰਜਾਬ ਸਰਕਾਰ ਏਅਰਪੋਰਟ ‘ਤੇ ਪੰਜਾਬ ਸਹਾਇਤਾ ਕੇਂਦਰ ਖੋਲ੍ਹਣ ਦੀ ਤਿਆਰੀ ‘ਚ ਹੈ।

ਇਹ ਜਾਣਕਾਰੀ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਕਰਦਿਆਂ ਦਿੱਤੀ ਹੈ। ਟਵੀਟ ਕਰਦਿਆਂ ਮਾਨ ਨੇ ਕਿਹਾ ਕਿ ਅੱਜ ਲੁਧਿਆਣਾ ਵਿਖੇ NRI ਮਾਮਲੇ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ NRIs ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਨੂੰ ਸਮੇਂ ਸਿਰ ਹੱਲ ਕਰਨ ਲਈ ਇੱਕ ਨਵੀਂ ਵੈੱਬਸਾਈਟ http://nri.punjab.gov.in ਲਾਂਚ ਕੀਤੀ ਹੈ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨਾਲ ਹੀ ਮੀਟਿੰਗ ‘ਚ ਫ਼ੈਸਲਾ ਕੀਤਾ ਕਿ 3 ਫਰਵਰੀ ਤੋਂ ਪੰਜਾਬ ‘ਚ NRI ਮਿਲਣੀ ਸ਼ੁਰੂ ਕੀਤੀਆਂ ਜਾਣਗੀਆਂ। ਵਿਭਾਗ ਨੂੰ ਕਿਹਾ ਕਿ NRIs ਦੀਆਂ ਮੁਸ਼ਕਲਾਂ ਹੱਲ ਕਰਨ ਦੇ ਨਾਲ ਨਾਲ ਉਹਨਾਂ ਨੂੰ ਪੰਜਾਬ ਦੇ ਉਹ ਖੇਤਰ ਵੀ ਵਿਖਾਏ ਜਾਣ ਜੋ ਉਹਨਾਂ ਕਦੇ ਨਹੀਂ ਵੇਖੇ…ਨਾਲ ਹੀ ਦਿੱਲੀ ਕੌਮਾਂਤਰੀ ਹਵਾਈ ਅੱਡੇ ‘ਤੇ ਪੰਜਾਬੀਆਂ ਨੂੰ ਸਹੂਲਤ ਦੇਣ ਲਈ ਪੰਜਾਬ ਸਹਾਇਤਾ ਕੇਂਦਰ ਖੋਲ੍ਹਣ ਜਾ ਰਹੇ ਹਾਂ।

ਹਾਲ ਹੀ ਵਿੱਚ ਪੰਜਾਬ ਸਰਕਾਰ ਨੇ NRIs ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਕਈ ਪੰਜਾਬ ਵਿੱਚ NRI ਮਿਲਣੀਆਂ ਕੀਤੀਆਂ ਸਨ ਅਤੇ ਮੌਕੇ ਉੱਤੇ ਹੀ NRI ਦੀਆਂ ਹਰ ਸਮੱਸਿਆਵਾਂ ਦਾ ਹੱਲ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਵੀ ਆਦੇਸ਼ ਦਿੱਤੇ ਸਨ। ਪੰਜਾਬ ਸਰਕਾਰ ਦੀ ਇਸ ਪਹਿਲ ਦਾ NRIs ਵੱਲੋਂ ਧੰਨਵਾਦ ਵੀ ਕੀਤਾ ਗਿਆ ਸੀ।