ਚੰਡੀਗੜ੍ਹ : 26 ਜਨਵਰੀ ਦੀ ਪਰੇਡ ( Republic Day Parade) ਨੂੰ ਲੈਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ( Chief minister Bhagwant singh Mann) ਨੇ ਵੱਡਾ ਫੈਸਲਾ ਲਿਆ ਹੈ । ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘X’ ‘ਤੇ ਸ਼ੇਅਰ ਕੀਤੀ ਹੈ । ਸੀਐੱਮ ਮਾਨ ਨੇ ਲਿਖਿਆ ਹੈ ’26 ਜਨਵਰੀ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ PAU ਦੀ ਗਰਾਊਂਡ ਵਿੱਚ ਹੋਵੇਗੀ..ਲੁਧਿਆਣਾ ਸਟੇਡੀਅਮ ਵਿੱਚ ਅਸੀਂ ਹੁਣੇ ਹੁਣੇ ਨਵਾਂ ਸਿੰਥੈਟਕ ਟਰੈਕ ਬਣਾਇਆ ਹੈ ਅਸੀਂ ਨਹੀਂ ਚਾਹੁੰਦੇ ਕਿ ਪਰੇਡ ਨਾਲ ਉਸਨੂੰ ਕੋਈ ਨੁਕਸਾਨ ਪਹੁੰਚੇ.ਪੂਰੇ ਪੰਜਾਬ ‘ਚ ਕਿਤੇ ਵੀ ਸਿੰਥੈਟਕ ਟਰੈਕ ਵਾਲੇ ਗਰਾਂਉਡ ਵਿੱਚ ਪਰੇਡ ਨਹੀਂ ਹੋਵੇਗੀ।
ਪਿਛਲੀ ਵਾਰ ਪਰੇਡ ਦੌਰਾਨ ਅਜਿਹੇ ਕਈ ਗਰਾਉਂਡ ਤੋਂ ਤਸਵੀਰਾਂ ਸਾਹਮਣੇ ਆਇਆ ਸਨ ਜਿੱਥੇ ਸਿੰਥੈਟਕ ਟਰੈਕ ਖਰਾਬ ਹੋ ਗਿਆ ਸੀ । ਇਸੇ ਲਈ ਇਹ ਫੈਸਲਾ ਲਿਆ ਗਿਆ ਹੈ । ਇਹ ਮੈਦਾਨ ਖਾਸ ਤੌਰ ‘ਤੇ ਖਿਡਾਰੀਆਂ ਦੇ ਲਈ ਤਿਆਰ ਕੀਤੀ ਜਾਂਦੇ ਹਨ ਅਤੇ ਲੱਖਾਂ ਦਾ ਖਰਚਾ ਆਉਂਦਾ ਹੈ । ਪਰ ਇੱਕ ਦਿਨ ਦੀ ਪਰੇਡ ਦੌਰਾਨ ਇਹ ਟਰੈਕ ਖਰਾਬ ਹੋ ਜਾਂਦੇ ਹਨ ਫਿਰ ਪ੍ਰੈਕਟਿਸ ਨੂੰ ਲੈਕੇ ਮੁਸ਼ਕਿਲ ਆਉਂਦੀ ਹੈ । ਪੰਜਾਬ ਸਰਕਾਰ ਵੱਲੋਂ ਇੰਨਾਂ ਮੈਦਾਨ ਵਿੱਚ ਵੀ ਖੇਡਾਂ ਵਤਨ ਪੰਜਾਬ ਦੀਆਂ ਹਰ ਸਾਲ ਕਰਵਾਇਆ ਜਾਂਦੀਆਂ ਹਨ । ਸੂਬਾ ਸਰਕਾਰ ਦੇ ਵੱਲੋਂ 2 ਸਾਲ ਪਹਿਲਾਂ ਸ਼ੁਰੂ ਕੀਤੀਆਂ ਇੰਨਾਂ ਖੇਡਾਂ ਵਿੱਚ ਜ਼ਿਲ੍ਹਾਂ ਪੱਧਰ ਦੇ ਖਿਲਾਡੀ ਹਿੱਸਾ ਲੈਂਦੇ ਹਨ। ਤਕਰੀਬਨ ਡੇਢ ਮਹੀਨੇ ਤੱਕ ਚੱਲਣ ਵਾਲੀਆਂ ਇੰਨਾਂ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਲੱਖਾਂ ਦੇ ਇਨਾਮ ਦਿੱਤੇ ਜਾਂਦੇ ਹਨ ।
ਏਸ਼ੀਆਈ ਖੇਡਾਂ ਵਿੱਚ ਪੰਜਾਬ ਦੇ ਇਸ ਵਾਰ ਰਿਕਾਰਡ ਤੋੜ ਮੈਡਲ ਹਾਸਲ ਕੀਤੇ ਹਨ। ਸੂਬੇ ਦੇ ਕਈ ਖਿਡਾਰੀ ਇਸ ਸਾਲ ਓਲੰਪਿਕ ਵਿੱਚ ਵੀ ਜਾ ਰਹੇ ਹਨ। ਖੇਡ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਮੈਦਾਨਾਂ ਦੀ ਹਾਲਤ ਵੀ ਸੁਧਾਰਨੀ ਹੋਵੇਗੀ ਤਾਂਕੀ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਦੇ ਲਈ ਖਿਡਾਰੀ ਆਪਣੇ ਆਪ ਨੂੰ ਤਿਆਰ ਕਰ ਸਕਣ।