Punjab

CM ਮਾਨ ਦੀ ਜਾਖੜ ਨੂੰ ਚੁਣੌਤੀ,

CM Mann's challenge to Jakhar, 'Prove that Kejriwal and me were in the tableau, then I will quit politics'

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਵਿਖੇ ਜ਼ਿਲ੍ਹੇ ਦੇ ਸਮੂਹ ਵਿਧਾਇਕਾਂ ਨਾਲ ਸਰਕਟ ਹਾਊਸ ਵਿਖੇ ਮੀਟਿੰਗ ਕੀਤੀ। ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਵਿਧਾਇਕਾਂ ਤੋਂ ਜਾਣਕਾਰੀ ਲਈ ਹੈ। ਉਨ੍ਹਾਂ ਵਿਧਾਇਕਾਂ ਦੇ ਰਿਪੋਰਟ ਕਾਰਡ ਵੀ ਚੈੱਕ ਕੀਤੇ। ਕਿਹੜੇ-ਕਿਹੜੇ ਵਿਧਾਇਕ ਨੇ ਆਪਣੇ ਹਲਕੇ ਵਿੱਚ ਕਿਹੜੇ-ਕਿਹੜੇ ਵਿਕਾਸ ਕਾਰਜ ਕਰਵਾਏ ਹਨ, ਇਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਨਿਗਮ ਚੋਣਾਂ ਜਿੱਤਣ ਲਈ ਜ਼ਿਲ੍ਹੇ ਦੀ ‘ਆਪ’ ਲੀਡਰਸ਼ਿਪ ਵੱਲੋਂ ਕੀ ਰਣਨੀਤੀ ਬਣਾਈ ਗਈ ਹੈ, ਇਸ ਬਾਰੇ ਚਰਚਾ ਕੀਤੀ ਗਈ।

ਮਾਨ ਨੇ ਕਿਹਾ ਕਿ ਲੁਧਿਆਣਾ ਵਿੱਚ ਸੀਵਰੇਜ ਦੇ ਅਧੂਰੇ ਪਏ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ। ਲੰਮੇ ਸਮੇਂ ਤੋਂ ਪਏ ਰਾਹੋਂ ਰੋਡ ਦਾ ਕੰਮ ਵੀ ਅੱਜ ਤੋਂ ਸ਼ੁਰੂ ਹੋ ਜਾਵੇਗਾ। ਮਾਨ ਨੇ ਐਲਾਨ ਕੀਤਾ ਕਿ ਲੁਧਿਆਣਾ ਦੇ ਹਰ ਹਲਕੇ ਵਿੱਚ 1500 ਕੈਮਰੇ ਅਤੇ 1500 ਲਾਈਟਾਂ ਲਗਾਈਆਂ ਜਾਣਗੀਆਂ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਹਲਵਾਰਾ ਏਅਰਪੋਰਟ ਦਾ ਕੰਮ 15 ਫਰਵਰੀ ਤੱਕ ਪੂਰਾ ਹੋ ਜਾਵੇਗਾ।

ਮਾਨ ਨੇ ਐਲਾਨ ਕੀਤਾ ਕਿ 3 ਫਰਵਰੀ ਨੂੰ ਪਠਾਨਕੋਟ ‘ਚ ਐਨ.ਆਰ.ਆਈ.ਮੀਟਿੰਗ ਕਰਵਾਈ ਜਾਵੇਗੀ। ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਤੌਰ ‘ਤੇ ਇੱਕ ਵੈੱਬਸਾਈਟ ਵੀ ਲਾਂਚ ਕੀਤੀ ਗਈ ਸੀ। ਮਾਨ ਨੇ ਕਿਹਾ ਕਿ ਜੇਕਰ ਕਿਸੇ ਪ੍ਰਵਾਸੀ ਭਾਰਤੀ ਨੇ ਕਿਸੇ ਕਿਸਮ ਦੀ ਸ਼ਿਕਾਇਤ ਦੇਣੀ ਹੋਵੇ ਤਾਂ ਉਹ ਵੈੱਬਸਾਈਟ NRI.PUNJAB.GOV.IN ‘ਤੇ ਸੰਪਰਕ ਕਰ ਸਕਦਾ ਹੈ।

ਮਾਨ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪੰਜਾਬ ਦੇ ਉਹ ਖੇਤਰ ਵੀ ਵਿਖਾਏ ਜਾਣ ਜੋ ਉਨ੍ਹਾਂ ਨੇ ਕਦੇ ਨਹੀਂ ਦੇਖੇ। ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਸਹੂਲਤ ਦੇਣ ਲਈ ਰਾਸ਼ਟਰੀ ਹਵਾਈ ਅੱਡੇ ‘ਤੇ ਪੰਜਾਬ ਸਹਾਇਤਾ ਕੇਂਦਰ ਖੋਲ੍ਹੇ ਜਾ ਰਹੇ ਹਨ।

ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਝਾਕੀ ਵਾਲੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਮਾਨ ਨੇ ਕਿਹਾ ਕਿ ਸੁਨੀਲ ਜਾਖੜ ਨੇ ਗਣਤੰਤਰ ਦਿਵਸ ਦੀ ਝਾਕੀ ਬਾਰੇ ਝੂਠ ਬੋਲਿਆ ਹੈ। ਮਾਨ ਨੇ ਸੁਨੀਲ ਜਾਖੜ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਜਾਖੜ ਸਾਬ੍ਹ ਸਬੂਤ ਦੇਣ ਕਿ ਪੰਜਾਬ ਦੀ ਝਾਕੀ ਵਿੱਚ ਮੇਰੀ ਅਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਹੈਂ ਉਹ ਸਿਆਸਤ ਛੱਡ ਦੇਣਗੇ।

ਮਾਨ ਨੇ ਕਿਹਾ ਕਿ ‘ਅਸੀਂ ਹੁਣ ਦਿੱਲੀ ‘ਚ ਪੰਜਾਬ ਦੀਆਂ ਰੱਦ ਕੀਤੀਆਂ ਝਾਕੀਆਂ 20 ਜਨਵਰੀ ਤੋਂ ਕੱਢਾਂਗੇ’। ਤਾਂ ਕਿ ‘ਲੋਕਾਂ ਨੂੰ ਪਤਾ ਚੱਲੇ ਕਿ ਸ਼ਹੀਦਾਂ ਦੀਆਂ ਝਾਕੀਆਂ ਨੂੰ ਖ਼ਾਰਜ ਕੀਤਾ ਹੈ।