ਚੰਡੀਗੜ੍ਹ : ਪੰਜਾਬ ਵਿੱਚ ਵਿਜੀਲੈਂਸ ਬਿਊਰੋ ਨੇ ਭਾਜਪਾ ਆਗੂ ਮਨਪ੍ਰੀਤ ਬਾਦਲ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮਨਪ੍ਰੀਤ ਬਾਦਲ ‘ਤੇ ਬਠਿੰਡਾ ‘ਚ ਪਲਾਟਾਂ ਦੀ ਖਰੀਦ-ਵੇਚ ‘ਚ ਧੋਖਾਧੜੀ ਦਾ ਦੋਸ਼ ਹੈ। ਮਨਪ੍ਰੀਤ ਬਾਦਲ ਪਿਛਲੀ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਵਿੱਚ ਵਿੱਤ ਮੰਤਰੀ ਸਨ। ਇਸ ਦੌਰਾਨ ਇਹ ਮਾਮਲਾ ਐੱਸ. ਦੂਜੇ ਪਾਸੇ ਵਿਜੀਲੈਂਸ ਨੇ ਸੋਮਵਾਰ ਨੂੰ ਉਸ ਦੇ ਘਰ ਰੇਡ ਕੀਤੀ ਹੈ।
ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਨਪ੍ਰੀਤ ਬਾਦਲ ‘ਤੇ ਅਸਿੱਧੇ ਤੌਰ ਉੱਤੇ ਨਿਸ਼ਾਨਾ ਸਾਧਿਆ ਹੈ। ਮਾਨ ਨੇ ਕਿਹਾ ਕਿ ਮਨਪ੍ਰੀਤ ਬਾਦਲ ਪਹਿਲਾਂ ਖੁਦ ਕਹਿੰਦੇ ਸਨ ਕਿ ਕਰਲੋ ਜੋ ਕਰਨਾ ਮੈਂ ਇੰਤਜ਼ਾਰ ਕਰਾਂਗਾ। ਮੁੱਖ ਮੰਤਰੀ ਮਾਨ ਨੇ ਇੱਕ ਟਵੀਟ ਕਰਦਿਆਂ ਸ਼ਾਇਰਾਨਾ ਅੰਦਾਜ਼ ‘ਚ ਕਿਹਾ ਕਿ
ਖੁਦ ਹੀ ਕਹਿਤੇ ਥੇ ਕਰਲੋ ਜੋ ਕਰਨਾ ਹੈ ਹਮ ਇੰਤਜ਼ਾਰ ਕਰੇਂਗੇ..
ਖੁਦ ਹੀ ਕਹਿਤੇ ਹੈਂ ਕਿ ਹਮੇਂ ਡਰ ਹੈ ਕਿ ਗ੍ਰਿਫ਼ਤਾਰ ਕਰੇਂਗੇ…
ਸੱਚ ਬੋਲਣਾ ਤੇ ਸੱਚ ਤੇ ਰਹਿਣਾ ਬਹੁਤ ਔਖਾ ਹੁੰਦੈ ।
ਦੱਸ ਦਈਏ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਮੇਤ 6 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਵਿੱਚ ਅਮਨਦੀਪ ਸਿੰਘ ਅਤੇ ਰਾਜੀਵ ਕੁਮਾਰ ਸ਼ਾਮਲ ਹਨ। ਇਸ ਦੇ ਨਾਲ ਹੀ ਮੁਲਜ਼ਮ ਭਾਜਪਾ ਆਗੂ ਮਨਪ੍ਰੀਤ ਸਿੰਘ ਦੀ ਅਗਾਊਂ ਜ਼ਮਾਨਤ ਪਟੀਸ਼ਨ ’ਤੇ 26 ਨੂੰ ਅਦਾਲਤ ਵਿੱਚ ਸੁਣਵਾਈ ਹੋਣੀ ਹੈ।
ਖੁਦ ਹੀ ਕਹਿਤੇ ਥੇ ਕਰਲੋ ਜੋ ਕਰਨਾ ਹੈ ਹਮ ਇੰਤਜ਼ਾਰ ਕਰੇਂਗੇ..
ਖੁਦ ਹੀ ਕਹਿਤੇ ਹੈਂ ਕਿ ਹਮੇਂ ਡਰ ਹੈ ਕਿ ਗ੍ਰਿਫ਼ਤਾਰ ਕਰੇਂਗੇ…
ਸੱਚ ਬੋਲਣਾ ਤੇ ਸੱਚ ਤੇ ਰਹਿਣਾ ਬਹੁਤ ਔਖਾ ਹੁੰਦੈ— Bhagwant Mann (@BhagwantMann) September 25, 2023
ਵਿਜੀਲੈਂਸ ਨੇ ਜਾਂਚ ਦੌਰਾਨ ਖੁਲਾਸਾ ਕੀਤਾ ਹੈ ਕਿ ਸਾਲ 2018 ਤੋਂ ਮਾਡਲ ਟਾਊਨ ਫੇਜ਼ ਵਨ ਬਠਿੰਡਾ ਵਿੱਚ ਟੀਵੀ ਟਾਵਰ ਦੇ ਕੋਲ ਇੱਕ ਪਲਾਟ ਖਰੀਦਣ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਜਿਸ ਕਾਰਨ ਪੁੱਡਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਨ੍ਹਾਂ ਪਲਾਟਾਂ ਦੇ ਜਾਅਲੀ ਨੰਬਰ ਆਪਣੇ ਤੌਰ ‘ਤੇ ਲਗਾ ਲਏ। ਫਿਰ 2018 ਵਿੱਚ ਈ-ਆਕਸ਼ਨ ਦੇ ਜ਼ਰੀਏ ਇੱਕ ਈਵੈਂਟ ਕਰਕੇ ਬੋਲੀ ਕਰਵਾਉਣ ਦਿਖਾਇਆ ਗਿਆ। ਪਰ, ਆਨਲਾਈਨ ਈ-ਨਿਲਾਮੀ ਪੋਰਟਲ ‘ਤੇ ਬੋਲੀ ਲਗਾਉਂਦੇ ਸਮੇਂ ਨਕਸ਼ਾ ਅਪਲੋਡ ਨਹੀਂ ਕੀਤਾ ਗਿਆ ਸੀ। ਪਲਾਟਾਂ ਦੀ ਸਥਿਤੀ ਦਾ ਪਤਾ ਨਾ ਹੋਣ ਕਾਰਨ ਕਿਸੇ ਵੀ ਬੋਲੀਕਾਰ ਨੇ ਹਿੱਸਾ ਨਹੀਂ ਲਿਆ। ਜਿਸ ਕਾਰਨ ਇਹ ਜਗ੍ਹਾ ਵਿਕ ਨਹੀਂ ਸਕੀ।
ਇਸ ਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਿਰਫ਼ ਦਿਖਾਵੇ ਲਈ ਕੀਤੀ ਗਈ ਸੀ। 2018 ਵਿੱਚ ਬੋਲੀ ਦੇ ਸਮੇਂ ਵਰਗ ਮੀਟਰ ਦਾ ਰੇਟ 29 ਹਜ਼ਾਰ 900 ਰੁਪਏ ਤੈਅ ਕੀਤਾ ਗਿਆ ਸੀ। ਸਾਲ 2021 ਦੌਰਾਨ ਵੀ ਇਸੇ ਦਰ ‘ਤੇ ਬੋਲੀ ਲਗਾਈ ਗਈ ਸੀ। ਇਸ ਦਾ ਕਾਰਨ ਇਹ ਦੱਸਿਆ ਗਿਆ ਸੀ ਕਿ 2018 ਵਿੱਚ ਹੋਈ ਬੋਲੀ ਵਿੱਚ ਇਹ ਪਲਾਟ ਨਹੀਂ ਵੇਚੇ ਗਏ ਸਨ।