Punjab

16 ਦਸੰਬਰ ਨੂੰ ਪੰਜਾਬ ਦੇ ਸਕੂਲਾਂ ਵਿੱਚ ਹੋਵੇਗੀ ‘PTM’ !

ਬਿਉਰੋ ਰਿਪੋਰਟ : ਮੁੱਖ ਮਤੰਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਅਚਾਨਕ ਰੋਪੜ ਦੇ ਸਰਕਾਰੀ ਸਕੂਲਾਂ ਵਿੱਚ ਪਹੁੰਚ ਗਏ । ਉਨ੍ਹਾਂ ਨੇ ਸੁਖੋ ਮਾਜਰਾ ਦੇ ਸਕੂਲ ਦਾ ਦੌਰਾ ਕੀਤਾ । ਇਸ ਦੇ ਬਾਅਦ ਉਹ ਰੋਪੜ ਦੇ ਮੋਰਿੰਡਾ ਦੇ ਸਰਕਾਰੀ ਸਕੂਲ ਲੁਥੇਰ ਵੀ ਪਹੁੰਚੇ । ਉਨਾਂ ਨੇ ਸਭ ਤੋਂ ਪਹਿਲਾਂ ਸਟਾਫ ਨੂੰ ਕਿਹਾ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਉਹ ਰੇਡ ਮਾਰਨ ਨਹੀਂ ਆਇਆ ਹਾਂ ਸਿਰਫ਼ ਕਮੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਪਹੁੰਚਿਆ ਹਾਂ । ਇਸ ਦੌਰਾਨ ਮੁੱਖ ਮੰਤਰੀ ਨੇ ਅਧਿਆਪਕਾਂ ਅਤੇ ਬੱਚਿਆਂ ਦੀ ਹਾਜ਼ਰੀ ਵੀ ਵੇਖੀ।
ਮੁੱਖ ਮੰਤਰੀ ਨੇ ਦੱਸਿਆ ਕਿ 16 ਦਸੰਬਰ ਨੂੰ PTM ਮੀਟਿੰਗ ਹੋਵੇਗੀ ਜਿਸ ਵਿੱਚ ਮਾਪੇ ਅਧਿਆਪਕਾਂ ਨਾਲ ਮਿਲਕੇ ਆਪਣੀ ਪਰੇਸ਼ਾਨੀ ਦੱਸ ਸਕਦੇ ਹਨ ਅਤੇ ਅਧਿਆਪਕ ਵੀ ਬੱਚੇ ਦੀ ਪੜਾਈ ਨੂੰ ਲੈਕੇ ਪੂਰੀ ਜਾਣਕਾਰੀ ਦੇਣਗੇ।

ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਇੱਕ ਬੱਚਾ ਕੁਝ ਦਿਨ ਪਹਿਲਾਂ ਸਕੂਲ ਆ ਰਿਹਾ ਸੀ ਪਰ ਸੜਕ ਦੁਰਘਟਨਾ ਦੇ ਦੌਰਾਨ ਉਸ ਦੀ ਮੌਤ ਹੋ ਗਈ । ਮੁੱਖ ਮੰਤਰੀ ਨੇ ਦੁੱਖ ਜਤਾਉਂਦੇ ਹੋਏ ਕਿਹਾ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਸਾਰੇ ਸਕੂਲਾਂ ਵਿੱਚ ਬੱਸਾਂ ਸ਼ੁਰੂ ਕਰ ਰਹੀ ਹੈ ਤਾਂਕੀ ਵਿਦਿਆਰਥੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਖਾਸ ਕਰਕੇ ਕੁੜੀਆਂ ਲਈ ਇਹ ਬਹੁਤ ਜ਼ਰੂਰੀ ਹੈ। ਮੁੱਖ ਮੰਤਰੀ ਨੇ ਦੱਸਿਆ ਜਦੋਂ ਬੱਸਾਂ ਸ਼ੁਰੂ ਹੋਣਗੀਆਂ ਤਾਂ ਵੱਖ-ਵੱਖ ਕਲਾਸਾਂ ਦੀ ਛੁੱਟੀ ਦਾ ਸਮਾਂ ਵੀ ਬਦਲ ਜਾਵੇਗਾ ਤਾਂਕੀ ਬੱਸ ਸਾਰੇ ਵਿਦਿਆਰਥੀਆਂ ਨੂੰ ਘਰ ਛੱਡ ਸਕੇ । ਤਿੰਨ ਹਿੱਸਿਆਂ ਵਿੱਚ ਛੁੱਟੀ ਹੋਵੇਗੀ, ਹਰ ਇੱਕ ਵਿੱਚ ਇਕ ਤੋਂ ਡੇਢ ਘੰਟੇ ਦਾ ਫਰਕ ਹੋਏ ਤਾਂਕੀ ਬੱਸ ਇੱਕ ਕਲਾਸ ਦੇ ਬੱਚਿਆਂ ਨੂੰ ਛੱਡ ਕੇ ਆ ਸਕੇ ।

ਮੁੱਖ ਮੰਤਰੀ ਭਗਵੰਤ ਮਾਨ ਆਪ ਵੀ ਵਿਦਿਆਰਥੀਆਂ ਦੇ ਨਾਲ ਜ਼ਮੀਨ ‘ਤੇ ਬੈਠੇ ਅਤੇ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਦੀ ਦਿਲਚਸਪੀ ਪੁੱਛੀ । ਸਕੂਲ ਵਿੱਚ ਕਮੀ ਪੇਸ਼ੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ । ਇੱਕ ਵਿਦਿਆਰਥੀ ਨੇ ਦੱਸਿਆ ਕਿ ਉਹ ਪਹਿਲਾਂ ਪ੍ਰਾਈਵੇਟ ਸਕੂਲ ਵਿੱਚ ਪੜ ਦਾ ਸੀ ਪਰ ਹੁਣ ਸਰਕਾਰੀ ਸਕੂਲ ਵਿੱਚ ਦਾਖਲਾ ਲਿਆ ਹੈ ।