ਬਿਊਰੋ ਰਿਪੋਰਟ : ਸੰਗਰੂਰ ਦੇ ਜੋਧਾ ਸਿੰਘ ਦੇ ਪਰਿਵਾਰ ਨੂੰ ਹੁਣ ਵੀ ਯਕੀਨ ਨਹੀਂ ਹੋ ਰਿਹਾ ਕੀ ਪੁੱਤਰ ਇਸ ਦੁਨੀਆ ਵਿੱਚ ਨਹੀਂ ਰਿਹਾ ਹਾਂ। 22 ਸਾਲ ਦਾ ਜੋਧਾ ਸਿੰਘ ਉਸੇ ਸਤੌਜ ਪਿੰਡ ਦਾ ਰਹਿਣ ਵਾਲਾ ਸੀ ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਨ । ਖੇਤੀ ਦੇ ਕੰਮ ਨਾਲ ਜੁੜਿਆ ਜੋਧਾ ਸਿੰਘ ਅਤੇ ਸਤਨਾਮ ਸਿੰਘ ਕਣਕਵਾਲ ਭੰਗੂਆਂ ਨੇੜੇ ਕੰਬਾਈਨ ਧੋ ਰਿਹਾ ਸੀ । ਪਰ ਉਸ ਨੂੰ ਨਹੀਂ ਪਤਾ ਸੀ ਕਿਸੇ ਹੋਰ ਦੀ ਲਾਪਰਵਾਈ ਉਸ ਦੀ ਜ਼ਿੰਦਗੀ ‘ਤੇ ਭਾਰੀ ਪੈ ਜਾਵੇਗੀ ।
ਜਦੋਂ ਜੋਧਾ ਸਿੰਘ ਡਿੱਗੀ ਹੋਈ ਬਿਜਲੀ ਦੀ ਤਾਰ ਨੂੰ ਹਟਾਉਣ ਦੇ ਕੰਬਾਈਨ ‘ਤੇ ਚੜਿਆ ਤਾਂ ਉਸ ਨੂੰ ਕਰੰਟ ਦਾ ਜ਼ਬਰਦਸਤ ਝਟਕਾ ਲੱਗਿਆ, ਜਿਸ ਦੀ ਵਜ੍ਹਾ ਕਰਕੇ ਉਸ ਦੀ ਮੌਕੇ ‘ਤੇ ਹੀ ਮੌ ਤ ਹੋ ਗਈ । ਜਦਕਿ ਕੰਬਾਈਨ ਵਿੱਚ ਕਰੰਟ ਆਉਣ ਨਾਲ ਉਸ ਦਾ ਸਾਥੀ ਸਤਨਾਮ ਸਿੰਘ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਿਆ,ਜਿਸ ਨੂੰ ਹਸਪਤਾਲ ਵਿੱਚ ਦਾਖਲ਼ ਕਰਵਾਇਆ ਗਿਆ ਹੈ, ਉਸ ਦੀ ਹਾਲਤ ਖਤਰੇ ਤੋਂ ਬਾਹਰ ਸੀ । ਦੱਸਿਆ ਜਾ ਰਿਹਾ ਕਿ ਤਾਰ ਵਿੱਚ ਜੋੜ ਸੀ ਜਿਸ ਦੀ ਵਜ੍ਹਾ ਕਰਕੇ ਕਰੰਟ ਕੰਬਾਈਨ ਦੇ ਜ਼ਰੀਏ ਜੋਧਾ ਸਿੰਘ ਨੂੰ ਲੱਗ ਗਿਆ।
ਜੋਧਾ ਸਿੰਘ ਲੋਕਲ ਗੁਰਦੁਆਰਾ ਕਮੇਟੀ ਸਤੌਜ ਦੇ ਪ੍ਰਧਾਨ ਕਰਨੈਲ ਸਿੰਘ ਦਾ ਪੁੱਤਰ ਸੀ । ਨੌਜਵਾਨ ਦੀ ਅਚਾਨਕ ਮੌ ਤ ਹੋਣ ਨਾਲ ਪੂਰੇ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ ।