Punjab

‘ਰਾਜਪਾਲ ਸਾਹਬ ਤੁਹਾਡੀ ਮੰਗ ਅਨੁਸਾਨ ਲਓ Video ਸਬੂਤ’ ! ‘ਮੈਂ ਤੱਥਾਂ ਤੋਂ ਬਿਨਾਂ ਨਹੀਂ ਬੋਲਦਾ’ !

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਪੁਰੋਹਿਤ ਵਿਚਾਲੇ ਤੂੰ-ਤੂੰ-ਮੈਂ-ਮੈਂ ਦੀ ਲੜਾਈ ਦਾ ਨਵਾਂ ਰਾਉਂਡ ਸ਼ੁਰੂ ਹੋ ਗਿਆ ਹੈ । 24 ਘੰਟਿਆਂ ਦੇ ਅੰਦਰ ਇਹ ਤੀਜਾ ਮੌਕਾ ਹੈ ਜਦੋਂ ਦੋਵਾਂ ਨੇ ਇੱਕ ਦੂਜੇ ਨੂੰ ਚੁਣੌਤੀ ਦਿੱਤੀ ਹੈ ।ਸ਼ੁਰੂਆਤ ਐਤਵਾਰ ਨੂੰ ਦਿੱਲੀ ਦੇ ਰਾਮਲੀਲਾ ਦੇ ਮੈਦਾਨ ਤੋਂ ਹੋਈ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਬਜਟ ਇਜਲਾਸ ਵਿੱਚ ਰਾਜਪਾਲ ਨੇ ਭਾਸ਼ਣ ਦੌਰਾਨ ਕੈਬਨਿਟ ਤੋਂ ਪਾਸ ਭਾਸ਼ਣ ਵਿੱਚ ‘ਮੇਰੀ ਸਰਕਾਰ’ ਸ਼ਬਦ ਬੋਲਣ ਤੋਂ ਇਨਕਾਰ ਕੀਤਾ ਸੀ ਤਾਂ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਹਵਾਲਾ ਦਿੱਤਾ ਤਾਂ ਫਿਰ ਰਾਜਪਾਲ ਨੇ ‘ਮੇਰੀ ਸਰਕਾਰ’ ਸ਼ਬਦ ਦੀ ਵਰਤੋਂ ਕੀਤੀ । ਮਾਨ ਦੇ ਇਸ ਇਲਜ਼ਾਮ ਨੂੰ ਖਾਰਜ ਕਰਦੇ ਹੋਏ ਰਾਜਪਾਲ ਨੇ ਸਬੂਤ ਪੇਸ਼ ਕਰਨ ਦੀ ਚੁਣੌਤੀ ਦਿੱਤੀ ਸੀ ਤਾਂ ਸੀਐੱਮ ਮਾਨ 6 ਘੰਟਿਆਂ ਅੰਦਰ ਸਬੂਤਾਂ ਦੇ ਨਾਲ ਮੁੜ ਤੋਂ ਵਾਪਸ ਆਏ । ਮਾਨ ਨੇ ਵਿਧਾਸਭਾ ਵਿੱਚ ਰਾਜਪਾਲ ਦੇ ਬਜਟ ਭਾਸ਼ਣ ਦਾ ਵੀਡੀਓ ਰਿਲੀਜ਼ ਕਰਕੇ ਤੰਜ ਕੱਸਿਆ ।

‘ਮੈ ਬਿਨਾਂ ਤੱਥਾਂ ਦੇ ਕੁਝ ਨਹੀਂ ਬੋਲਦਾ ਹਾਂ’

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜਪਾਲ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ‘ਮਾਣਯੋਗ ਰਾਜਪਾਲ ਸਾਹਬ ਜੀ ਤੁਹਾਡੀ ਮੰਗ ਅਨੁਸਾਰ ਲਓ ਵੀਡੀਓ ਸਬੂਤ ..ਪਹਿਲਾਂ ਤੁਸੀਂ My Government ਕਿਹਾ ਫੇਰ ਵਿਰੋਧੀ ਧਿਰ ਦੇ ਕਹਿਣ ਤੇ ਤੁਸੀਂ ਸਿਰਫ Government ਕਹਿਣ ਲੱਗ ਪਏ..ਜਦ ਮੈਂ ਤੁਹਾਨੂੰ ਸੁਪਰੀਮ ਕੋਰਟ ਦੇ ਆਦੇਸ਼ ਬਾਰੇ ਦੱਸਿਆ ਕਿ ਜੋ ਲਿਖਿਆ ਹੈ ਓਹੀ ਬੋਲਣਾ ਪਵੇਗਾ ਤਾਂ ਤੁਸੀ ਮੈਨੂੰ ਸਹੀ ਠਹਿਰਾਉਂਦੇ ਹੋਏ MY Government ਕਹਿਣ ਲੱਗੇ..ਰਾਜਪਾਲ ਸਾਹਬ ਮੈਂ ਤੱਥਾਂ ਤੋਂ ਬਿਨਾ ਨਹੀਂ ਬੋਲਦਾ.. ।

ਰਾਜਪਾਲ ਨੇ ਦਿੱਤੀ ਸੀ ਇਹ ਸਫਾਈ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜਦੋਂ ਸੋਮਵਾਰ ਨੂੰ ਮੀਡੀਆ ਦੇ ਸਾਹਮਣੇ ਆਏ ਸਨ ਤਾਂ ਉਨ੍ਹਾਂ ਤੋਂ ਮੁੱਖ ਮੰਤਰੀ ਮਾਨ ਦੇ ‘ਮੇਰੀ ਸਰਕਾਰ’ ਵਾਲੇ ਇਲਜ਼ਾਮ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ ਸੀ ‘ਕਿ ਜੇਕਰ ਮੈਂ ਕਿਹਾ ਹੈ ਤਾਂ ਉਸ ਦਾ ਕੋਈ ਸਬੂਤ ਪੇਸ਼ ਕਰਨ ਮੁੱਖ ਮੰਤਰੀ ਭਗਵੰਤ ਮਾਨ। ਉਨ੍ਹਾਂ ਕਿਹਾ ਸੀ ਸਾਰੇ ਆਦੇਸ਼ ਮੇਰੇ ਨਾਂ ‘ਤੇ ਨਿਕਲ ਦੇ ਹਨ ਤਾਂ ਮੈਂ ਕਿਵੇ ਇਨਕਾਰ ਕਰ ਸਕਦਾ ਹਾਂ। ਉਨ੍ਹਾਂ ਕਿਹਾ ਮੈਨੂੰ ਛੋਟੀ-ਛੋਟੀ ਗੱਲ ਯਾਦ ਰਹਿੰਦੀ ਹੈ, ਮੈਨੂੰ ਹੁਣ ਵੀ ਆਪਣੀ 5 ਸਾਲ ਦੀ ਉਮਰ ਦੀ ਗੱਲ ਯਾਦ ਹੈ, ਮੈਂ ਇਹ ਕਦੇ ਵੀ ਨਹੀਂ ਕਿਹਾ ਹੈ। ਇਹ ਮੇਰੀ ਸਰਕਾਰ ਨਹੀਂ ਹੈ। ਸੂਬੇ ਦਾ ਸੰਵਿਧਾਨ ਹੈੱਡ ਹੋਣ ਦੀ ਵਜਾ ਕਰ ਕੇ ਮੇਰੀ ਸੂਬੇ ਦੇ ਪ੍ਰਤੀ ਜ਼ਿੰਮੇਵਾਰੀਆਂ ਹਨ। ਇਸ ਤੋਂ ਇਲਾਵਾ ਰਾਜਪਾਲ ਨੇ ਭਗਵੰਤ ਮਾਨ ਦੇ ਉਸ ਇਲਜ਼ਾਮ ਦਾ ਵੀ ਜਵਾਬ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੁਪਰੀਮ ਕੋਰਟ ਜਾਣ ਤੋਂ ਬਾਅਦ ਰਾਜਪਾਲ ਬਜਟ ਇਜਲਾਸ ਦੇ ਲਈ ਰਾਜ਼ੀ ਹੋਏ।

ਰਾਜਪਾਲ ਨੇ ਮਾਨ ਨੂੰ ਯਾਦ ਦਿਵਾਇਆ ਸੁਪਰੀਮ ਕੋਰਟ ਦਾ ਆਦੇਸ਼

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ‘ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 10 ਵਾਰ ਚਿੱਠੀਆਂ ਲਿਖਿਆ ਪਰ ਇੱਕ ਚਿੱਠੀ ਦਾ ਵੀ ਜਵਾਬ ਉਨ੍ਹਾਂ ਵੱਲੋਂ ਨਹੀਂ ਦਿੱਤਾ ਗਿਆ ਹੈ, ਜਦਕਿ ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਸੀ ਕਿ ਮੁੱਖ ਮੰਤਰੀ ਨੂੰ ਰਾਜਪਾਲ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ ਪਰ ਉਨ੍ਹਾਂ ਨੇ ਨਹੀਂ ਦਿੱਤੀ। ਇਸ ਤੋਂ ਬਾਅਦ ਜਦੋਂ ਰਾਜਪਾਲ ਨੂੰ ਪੁੱਛਿਆ ਗਿਆ ਕਿ ਤੁਸੀਂ ਪਿਛਲੀ ਵਾਰ ਕਿਹਾ ਸੀ, ਜਿਸ ਮੰਤਰੀ ਦੀ ਇਤਰਾਜ਼ ਯੋਗ ਵੀਡੀਓ ਆਈ ਹੈ ਉਸ ਨੂੰ ਕੈਬਨਿਟ ਤੋਂ ਹਟਾਉਣਾ ਚਾਹੀਦਾ ਹੈ ਤਾਂ ਉਨ੍ਹਾਂ ਨੇ ਕਿਹਾ ਮੈਂ ਪੂਰਾ ਚਿੱਠਾ ਤਿਆਰ ਕਰ ਰਿਹਾ ਹਾਂ । ਜਦੋਂ 10 ਇਕੱਠੇ ਹੋ ਜਾਣਗੇ ਫਿਰ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ।