ਬਿਊਰੋ ਰਿਪੋਰਟ : ਪੰਜਾਬ ਸਰਕਾਰ ਨੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਵੱਡੀ ਰਾਹਤ ਦਿੱਤੀ ਹੈ । ਸਰਕਾਰ ਨ ਨਿੱਜੀ ਗੱਡੀਆਂ ਨੂੰ ਰਾਹਤ ਦਿੰਦੇ ਹੋਏ ਫਿਟਨੈੱਸ ਸਰਟੀਫਿਕੇਟ ਅਤੇ ਲੇਟ ਫੀਸ 50 ਤੋਂ ਘਟਾ ਕੇ 10 ਰੁਪਏ ਕਰ ਦਿੱਤੀ ਹੈ । ਗੱਡੀਆਂ ਦੇ ਮਾਲਿਕਾਂ ਨੂੰ ਰੋਜ਼ਾਨਾ ਦੇ ਹਿਸਾਬ ਨਾਲ 10 ਰੁਪਏ ਦੇਣੇ ਹੋਣਗੇ। ਇਸ ਦੇ ਨਾਲ ਟਰਾਂਸਪੋਰਟ ਵਿਭਾਗ ਨੇ ਸਾਫਟਵੇਅਰ ਵਿੱਚ ਆਈ ਕਮੀ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ ਸਨ ।
2016 ਅਤੇ 2017 ਵਿੱਚ ਵੱਖ-ਵੱਖ ਅਦਾਲਤਾਂ ਵਲੋਂ ਲੇਟ ਫੀਸ ਦੇ ਤੌਰ ‘ਤੇ 50 ਰੁਪਏ ਰੋਜ਼ਾਨਾ ਵਸੂਲਣ ਦੀ ਕੇਂਦਰ ਦੇ ਨਿਯਮ ਨੂੰ ਰੱਦ ਕਰ ਦਿੱਤਾ ਸੀ। ਪਰ ਇਸ ਦੇ ਬਾਵਜੂਦ ਸੂਬਾ ਟਰਾਂਸਪੋਰਟ ਵਿਭਾਗ 50 ਰੁਪਏ ਰੋਜ਼ਾਨਾ ਦੇ ਹਿਸਾਬ ਦੇ ਨਾਲ ਵਸੂਲ ਰਿਹਾ ਸੀ । ਇਸ ਵਿਚਾਲੇ ਕੋਵਿਡ ਦੀ ਵਜ੍ਹਾ ਕਰਕੇ ਪ੍ਰਾਈਵੇਟ ਟਰਾਂਸਪੋਰਟ ਦੀਆਂ ਗੱਡੀਆਂ ਰੁਕ ਗਈਆਂ ਸਨ । ਇਸ ਦੀ ਵਜ੍ਹਾ ਕਰਕੇ ਫਿਟਨੈੱਸ ਸਰਟੀਫਿਕੇਟ ਦੇ ਲਈ ਲੇਟ ਫੀਸ ਨਹੀਂ ਜਮ੍ਹਾਂ ਕਰਵਾ ਪਾਏ ਸਨ । ਜਿਸ ਦੀ ਵਜ੍ਹਾ ਕਰਕੇ ਟਰਾਂਸਪੋਰਟਰ ਦਸਤਾਵੇਜ਼ਾਂ ਵਿੱਚ ਡਿਫਾਲਟਰ ਬਣ ਗਏ ਸਨ ।
ਹੁਣ ਟਰਾਂਸਪੋਰਟ ਵਿਭਾਗ ਨੇ ਸਰਕਾਰ ਦੇ ਨਿਰਦੇਸ਼ਾਂ ‘ਤੇ ਬੱਸਾਂ,ਟਰੱਕਾਂ ਅਤੇ ਟੈਕਸੀਆਂ ਨੂੰ ਫਿਟਨੈੱਸ ਪ੍ਰਮਾਣ ਪੱਤਰ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ । ਇਸ ਤੋਂ ਇਲਾਵਾ ਲੇਟ ਫੀਸ 50 ਰੁਪਏ ਰੋਜ਼ਾਨਾ ਘਟਾ ਕੇ 10 ਰੁਪਏ ਕਰ ਦਿੱਤੀ ਗਈ ਹੈ । ਟਰਾਂਸਪੋਰਟਰਾਂ ਦੇ ਲਈ ਇਹ ਵੱਡੀ ਰਾਹਤ ਹੈ । ਇਸ ਦੇ ਲਈ ਟਰਾਂਸਪੋਰਟ ਵਿਭਾਗ ਨੇ ਸਾਫਟਵੇਅਰ ਵਿੱਚ ਬਦਲਾਅ ਕਰਨ ਦੇ ਨਿਰਦੇਸ਼ ਦਿੱਤੇ ਹਨ ।