ਫਿਰੋਜ਼ਪੁਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਰਾਗੜ੍ਹੀ ਦੀ ਲੜਾਈ ਦੇ ਬਹਾਦਰ ਯੋਧਿਆਂ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ‘ਤੇ ਸ਼ਰਧਾਂਜਲੀ ਭੇਟ ਕਰਨ ਲਈ ਦੁਪਹਿਰ ਬਾਅਦ ਫਿਰੋਜ਼ਪੁਰ ਛਾਉਣੀ ਦੇ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ। ਮੁੱਖ ਮੰਤਰੀ ਮਾਨ ਨੇ ਅੱਜ ਸ਼ਹੀਦਾਂ ਦੀ ਯਾਦ ਵਿੱਚ 2 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸਾਰਾਗੜ੍ਹੀ ਵਾਰ ਮੈਮੋਰੀਅਲ ਦਾ ਨੀਂਹ ਪੱਥਰ ਰੱਖਿਆ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਸਮਾਗਮ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸੁਨੇਹਾ ਦੇਵੇਗਾ ਕਿ ਕਿਵੇਂ ਸਾਡੇ ਪੁਰਖਿਆਂ ਨੇ, ਸਾਡੇ ਸ਼ਹੀਦਾਂ ਨੇ ਲੋਕਾਂ ਦੀ ਖਾਤਰ ਲੜ੍ਹ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਮਾਨ ਨੇ ਕਿਹਾ ਕਿ ਇਹ ਲਾਸਾਨੀ ਕੁਰਬਾਨੀਆਂ ਹਮੇਸ਼ਾ ਯਾਦ ਰਹਿਣੀਆਂ ਚਾਹੀਦੀਆਂ ਹਨ ਕਿਉਂਕਿ ਜੋ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਹਨ ਉਹ ਕੌਮਾਂ ਰੁਲ ਜਾਂਦੀਆਂ ਹਨ।
ਸਾਰਾਗੜ੍ਹੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਫ਼ਿਰੋਜ਼ਪੁਰ ਤੋਂ CM @BhagwantMann ਜੀ | Live https://t.co/H9D0w4twsY
— AAP Punjab (@AAPPunjab) September 12, 2023
ਸਾਰਾਗੜ੍ਹੀ ਦੀ ਲੜਾਈ ਦਾ ਇਤਿਹਾਸ ਯਾਦ ਕਰਵਾਉਂਦਿਆਂ ਮਾਨ ਨੇ ਕਿਹਾ ਕਿ ਸਿੱਖ ਰੈਜੀਮੈਂਟ ਦੇ 21 ਸਿੱਖ ਯੋਧਿਆਂ ਨੇ 10,000 ਤੋਂ ਵੱਧ ਦੁਸ਼ਮਣ ਫੌਜਾਂ ਨਾਲ ਲੋਹਾ ਲਿਆ। ਸਾਰਾਗੜ੍ਹੀ ਦੀ ਲੜਾਈ 21 ਸਿੱਖ ਯੋਧਿਆਂ ‘ਤੇ ਫਿਲਮ ਤਾਂ ਬਣਾਈ ਗਈ ਪਰ ਬਦਕਿਸਮਤੀ ਨਾਲ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਸਾਰਾਗੜ੍ਹੀ ਹੈ ਕਿੱਥੇ।
ਅੱਜ ਦਾ ਸਮਾਗਮ ਸਾਡੇ ਸ਼ਹੀਦਾਂ ਨੂੰ ਯਾਦ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਊਰਜਾ ਦੇਣ ਵਾਲਾ ਸਮਾਗਮ ਹੈ
ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਨੇ ਉਹ ਰੁੱਲ ਜਾਂਦੀਆਂ ਨੇ
ਸਾਰਾਗੜ੍ਹੀ ਦੀ ਜੰਗ ਦਾ ਜ਼ਿਕਰ ਦੁਨੀਆ ਦੀਆਂ ਟਾਪ ਦੀਆਂ 10 ਜੰਗਾਂ ‘ਚ ਹੁੰਦਾ ਹੈ
—CM @BhagwantMann pic.twitter.com/LxLXkelHVU
— AAP Punjab (@AAPPunjab) September 12, 2023
https://x.com/AAPPunjab/status/1701525745271804327?s=20
ਮਾਨ ਨੇ ਕਿਹਾ ਕਿ ਸਾਰਾਗੜ੍ਹੀ ਵਾਰ ਮੈਮੋਰੀਅਲ ਲਈ 2019 ਵਿੱਚ ਉਸ ਵੇਲੇ ਦੀ ਸਰਕਾਰ ਵੱਲੋਂ 1 ਕਰੋੜ ਰੁਪਏ ਜਾਰੀ ਕੀਤੇ ਗਏ ਸਨ ਪਰ 25 ਲੱਖ ਰੁਪਏ ਦੀ ਘਾਟ ਕਾਰਨ ਕੰਮ ਹਾਲੇ ਤੱਕ ਸ਼ੁਰੂ ਨਹੀਂ ਹੋ ਸਕਿਆ ਸੀ। ਮਾਨ ਨੇ ਦੱਸਿਆ ਕਿ 1902 ਵਿੱਚ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਬਣਾਇਆ ਗਿਆ ਜਿਸ ਦਾ ਖਰਚਾ 27,118 ਰੁਪਏ ਸੰਗਤ ਵੱਲੋਂ ਕੀਤਾ ਗਿਆ ਸੀ। ਮਾਨ ਨੇ ਕਿਹਾ ਕਿ ਅੱਜ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਾਰਾਗੜ੍ਹੀ ਵਾਰ ਮੈਮੋਰੀਅਲ ਲਈ ਕਿਸੇ ਵੀ ਰਕਮ ਦਾ ਐਲਾਨ ਨਹੀਂ ਕਰਨਗੇ । ਮਾਨ ਨੇ ਕਿਹਾ ਕਿ ਸ਼ਹੀਦਾਂ ਦੀ ਯਾਦਗਾਰ ਵਿੱਚ ਜਿੰਨਾ ਵੀ ਖਰਚ ਆਵੇਗਾ ਉਸਦਾ ਖਰਚਾ ਪੰਜਾਬ ਸਰਕਾਰ ਦੇਵੇਗੀ।
ਮੁੱਖ ਮੰਤਰੀ ਮਾਨ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਰਿਵਾਰ ਦੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਐਲਾਨ ਕੀਤਾ ਕਿ ਦਸੰਬਰ ਮਹੀਨੇ ਵਿੱਚ ਸਰਕਾਰ ਵਿੱਚ ਕੋਈ ਵੀ ਜਸ਼ਨ ਵਾਲਾ ਪ੍ਰੋਗਰਾਮ ਨਹੀਂ ਮਨਾਇਆ ਜਾਵੇਗਾ। ਮਾਨ ਨੇ ਕਿਹਾ ਕਿ ਦਸੰਬਰ ਪੰਜਾਬ ਲਈ ਸੋਗ ਦਾ ਮਹੀਨਾ ਹੈ ਕਿਉਂਕਿ ਇੱਕ ਹਫ਼ਤੇ ਦੇ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਰਿਵਾਰ ਸ਼ਹੀਦ ਹੋ ਗਿਆ ਸੀ। ਮਾਨ ਨੇ ਅਪੀਲ ਕੀਤੀ ਕਿ ਗੁਰੂ ਸਾਹਿਬ ਜੀ ਦੇ ਪਰਿਵਾਰ ਦੇ ਸ਼ਹੀਦੀ ਹਫ਼ਤੇ ਨੂੰ ਮੇਲਾ ਨਾ ਬਣਾਇਆ ਜਾਵੇ ਇਸਨੂੰ ਸ਼ੋਕ ਦੇ ਹਫ਼ਤੇ ਵਜੋਂ ਯਾਦ ਕੀਤਾ ਜਾਵੇ।