Punjab

CM ਮਾਨ ਦੇ ਨਜ਼ਦੀਕੀ ਵੱਡੇ ਅਫ਼ਸਰ ਨੇ ਅਚਾਨਕ ਦਿੱਤੀ ਅਸਤੀਫ਼ਾ !

ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇੱਕ OSD ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ । AAP ਦੇ ਆਗੂਆਂ ਮੁਤਾਬਿਕ ਮਨਜੀਤ ਸਿੰਘ ਸਿੱਧੂ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਦੇ ਦਫਤਰ ਨੂੰ ਭੇਜਿਆ ਸੀ । ਜਿਸ ਨੂੰ ਹੁਣ ਮਨਜ਼ੂਰ ਕਰ ਲਿਆ ਗਿਆ ਹੈ । ਸ਼ੁੱਕਰਵਾਰ ਰਾਤ ਨੂੰ ਭੇਜੇ ਗਏ ਅਸਤੀਫੇ ਵਿੱਚ ਹਾਲਾਂਕਿ ਸਿਹਤ ਨੂੰ ਵਜ੍ਹਾ ਦੱਸਿਆ ਗਿਆ ਹੈ ।

ਮਨਜੀਤ ਸਿੰਘ ਸਿੱਧੂ ਨੇ ਇਸੇ ਸਾਲ ਜਨਵਰੀ ਵਿੱਚ ਹੀ OSD ਦਾ ਅਹੁਦਾ ਸੰਭਾਲਿਆ ਸੀ । ਮਨਜੀਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਪੰਜਾਬ ਇਕਾਈ ਅਤੇ ਪੰਜਾਬ ਦੇ ਪੱਤਰਕਾਰਾਂ ਵਿੱਚ ਮੰਨਿਆ ਹੋਇਆ ਨਾਂ ਹੈ । ਉਹ ਕਾਫੀ ਸਮੇਂ ਤੋਂ AAP ਪੰਜਾਬ ਦਾ ਮੀਡੀਆ ਦਾ ਕੰਮ ਸੰਭਾਲ ਰਹੇ ਸਨ । ਮਨਜੀਤ ਸਿੰਘ ਸਿੱਧੂ OSD ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਪੰਜਾਬ ਦੀਆਂ ਕਈ ਅਖ਼ਬਾਰਾਂ ਵਿੱਚ ਪੱਤਰਕਾਰ ਵਜੋਂ ਕੰਮ ਕਰ ਚੁੱਕੇ ਹਨ । ਪੱਤਰਕਾਰ ਭਾਈਚਾਰੇ ਵਿੱਚ ਉਨ੍ਹਾਂ ਦੇ ਚੰਗੇ ਰਿਸ਼ਤੇ ਹਨ ਜਿਸ ਦਾ ਫਾਇਦਾ ਆਮ ਆਮਦੀ ਪਾਰਟੀ ਨੂੰ ਹੁੰਦਾ ਰਿਹਾ ਹੈ। ਹਾਲਾਂਕਿ ਮਨਜੀਤ ਸਿੰਘ ਦੇ ਅਸਤੀਫ਼ੇ ਦੇ ਪਿੱਛੇ ਜਿਹੜਾ ਸਿਹਤ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਉਸ ਨੂੰ ਲੈਕੇ ਹੁਣ ਵੀ ਸਥਿਤੀ ਸਾਫ ਨਹੀਂ ਹੈ । ਇੱਕ ਦਮ ਮਨਜੀਤ ਸਿੰਘ ਸਿੱਧੂ ਦੇ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਲੈਕੇ ਸਵਾਲ ਜ਼ਰੂਰ ਉੱਠ ਰਹੇ ਹਨ ।