The Khalas Tv Blog Punjab CM ਮਾਨ ਦੇ ਹੁਕਮਾਂ ਤੋਂ ਬਾਅਦ ਜੇਲ੍ਹ ਤੋ ਰਿਹਾਅ ਹੋਏ ਨੌਜਵਾਨ ! ਬਾਹਰ ਆਕੇ ਦੱਸੀ ਅਹਿਮ ਗੱਲਾਂ
Punjab

CM ਮਾਨ ਦੇ ਹੁਕਮਾਂ ਤੋਂ ਬਾਅਦ ਜੇਲ੍ਹ ਤੋ ਰਿਹਾਅ ਹੋਏ ਨੌਜਵਾਨ ! ਬਾਹਰ ਆਕੇ ਦੱਸੀ ਅਹਿਮ ਗੱਲਾਂ

Cm mann order released youth

ਫਰੀਦਕੋਟ ਤੋਂ ਨੌਜਵਾਨਾਂ ਨੂੰ ਰਿਲੀਜ਼ ਕੀਤਾ ਗਿਆ

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੇ ਡਿਟੇਨ ਕੀਤੇ ਗਏ ਨੌਜਵਾਨਾਂ ਨੂੰ ਰਿਹਾਅ ਕਰਨਾ ਸ਼ੁਰੂ ਕਰ ਦਿੱਤਾ ਹੈ । ਫਰੀਦਕੋਟ ਦੀ ਜੇਲ੍ਹ ਤੋਂ ਕੁਝ ਨੌਜਵਾਨਾਂ ਨੂੰ ਰਿਹਾਅ ਕੀਤਾ ਗਿਆ ਹੈ । ਰਿਹਾਈ ਤੋਂ ਬਾਅਦ ਨੌਜਵਾਨ ਨੇ ਦੱਸਿਆ ਕਿ ਉਹ ਦੀਪ ਸਿੱਧੂ ਦੇ ਸਮੇਂ ਤੋਂ ਵਾਰਿਸ ਪੰਜਾਬ ਦੀ ਜਥੇਬੰਦੀ ਨਾਲ ਜੁੜੇ ਸਨ ਪਰ ਅਜਨਾਲਾ ਮਾਮਲੇ ਤੋਂ ਬਾਅਦ ਅਸੀਂ ਵੱਖ ਹੋ ਗਏ ਸੀ । ਪਰ ਪਹਿਲਾਂ ਦੀ ਵਾਇਰਲ ਪੋਸਟਾਂ ਦੀ ਵਜ੍ਹਾ ਕਰਕੇ ਪੁਲਿਸ ਨੇ ਸਾਨੂੰ ਡਿਟੇਨ ਕੀਤਾ ਸੀ । ADGP ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ 44 ਲੋਕਾਂ ਨੂੰ ਪੁਲਿਸ ਨੇ ਰਿਲੀਜ਼ ਕੀਤਾ ਹੈ ।  ਇਸ ਤੋਂ ਪਹਿਲਾਂ IG ਸੁਖਚੈਨ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਵੱਲੋਂ ਕਿੰਨੇ ਲੋਕਾਂ ਨੂੰ ਡਿਟੇਨ ਕੀਤਾ ਗਿਆ ਹੈ ਅਤੇ ਕਿੰਨਿਆਂ ਦੇ ਖਿਲਾਫ਼ ਉਹ FIR ਦਰਜ ਕਰਨ ਜਾ ਰਹੇ ਹਨ।

ਪੰਜਾਬ ਪੁਲਿਸ ਨੇ ਕੁੱਲ 207 ਲੋਕਾਂ ਨੂੰ ਡਿਟੇਨ ਕੀਤਾ ਸੀ

IG ਸੁਖਚੈਨ ਸਿੰਘ ਗਿੱਲ ਨੇ ਕਿਹਾ ਸੀ ਕਿਸੇ ਵੀ ਨੌਜਵਾਨ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ,ਜੋ ਲੋਕ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਹਨ ਸਿਰਫ ਉਨ੍ਹਾਂ ‘ਤੇ ਹੀ ਕਾਰਵਾਈ ਕੀਤੀ ਗਈ ਹੈ। ਆਈਜੀ ਨੇ ਜਾਣਕਾਰੀ ਦਿੱਤੀ ਸੀ ਕਿ 207 ਨੂੰ ਡਿਟੇਨ ਕੀਤਾ ਗਿਆ ਸੀ। ਜਿੰਨਾਂ ਵਿੱਚ 30 ਖਿਲਾਫ ਗ੍ਰਿਫਤਾਰੀ ਪਾਈ ਜਾਵੇਗੀ । 177 ਲੋਕਾਂ ਦੇ ਖਿਲਾਫ਼ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਹੈ ਜਿੰਨਾਂ ਨੂੰ ਵੈਰੀਫਾਈ ਕਰਕੇ ਜਲਦ ਰਿਲੀਜ਼ ਕੀਤਾ ਜਾਵੇਗਾ,ਜਿਸ ‘ਤੇ ਹੁਣ ਪੁਲਿਸ ਨੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ। ਫਰੀਦਕੋਟ ਦੇ ਨਾਲ ਕਈ ਹੋਰ ਜ਼ਿਲ਼੍ਹਿਆਂ ਤੋਂ ਵੀ ਨੌਜਵਾਨਾਂ ਨੂੰ ਛੱਡਣ ਦੀਆਂ ਖਬਰਾਂ ਆ ਰਹੀਆਂ ਹਨ । IG ਨੇ ਦੱਸਿਆ ਕਿ ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਵਿੱਚੋਂ ਜੇਕਰ ਕਿਸੇ ਦਾ ਪੇਪਰ ਆਉਂਦਾ ਹੈ ਤਾਂ ਉਹ ਵੀ ਜ਼ਰੂਰ ਦਿਵਾਇਆ ਜਾਵੇਗਾ। ਇੰਟਰਨੈੱਟ ਬੰਦ ਹੋਣ ਕਰਕੇ ਸਰਕਾਰੀ ਪੇਪਰਾਂ ਦੇ ਫਾਰਮ ਜੇਕਰ ਕਿਸੇ ਬੱਚੇ ਕੋਲੋਂ ਨਹੀਂ ਭਰੇ ਗਏ ਤਾਂ ਪੇਪਰ ਭਰਨ ਦੀ ਆਖਰੀ ਤਰੀਕ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ।6 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਦੇ ਹੱਥ ਖਾਲੀ ਹਨ,ਅੰਮ੍ਰਿਤਪਾਲ ਸਿੰਘ ਦੀ ਅਖੀਰਲੀ ਲੋਕੇਸ਼ਨ ਪੁਲਿਸ ਨੂੰ ਕੁਰੂਕਸ਼ੇਤਰ ਵਿੱਚ ਨਜ਼ਰ ਆਈ ਸੀ । ਪੁਲਿਸ ਨੇ ਦੂਜੇ ਸੂਬਿਆਂ ਦੀ ਪੁਲਿਸ ਨੂੰ ਵੀ ਅਲਰਟ ਜਾਰੀ ਕੀਤਾ ਹੈ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਅਹਿਮ ਬਿਆਨ ਸਾਹਮਣੇ ਆਇਆ ਹੈ ।

ਭਗਵੰਤ ਮਾਨ ਦਾ ਬਿਆਨ

ਭਗਵੰਤ ਮਾਨ ਨੇ ਵੀਡੀਓ ਮੈਸੇਜ ਜਾਰੀ ਕਰਦੇ ਹੋਏ ਕਿਹਾ ਪੰਜਾਬ ਅਮਨ ਅਤੇ ਸਾਂਤੀ ਨੂੰ ਕਾਇਮ ਰੱਖਣਾ ਅਤੇ ਉਸ ਨੂੰ ਕਿਸੇ ਦੀ ਵੀ ਬੁਰੀ ਨਜ਼ਰ ਤੋਂ ਬਚਾਉਣਾ ਮੇਰਾ ਫਰਜ਼ ਹੈ । ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਪਿਆਰ ਅਤੇ ਯਕੀਨ ਦੇ ਫਰਜ਼ ਨੂੰ ਨਿਭਾ ਰਿਹਾ ਹਾਂ ਅਤੇ ਨਿਭਾਉਂਦਾ ਰਹਾਂਗਾ। ਅਸੀਂ ਪੰਜਾਬ ਦੀ ਜਵਾਨੀ ਦੇ ਹੱਥਾਂ ਵਿੱਚ ਲੈੱਪਟਾਪ,ਕੰਪਿਊਟਰ ਅਤੇ ਹੁਨਰਮੰਦ ਡਿਗਰੀਆਂ,ਵੱਡੀਆਂ-ਵੱਡੀਆਂ ਨੌਕਰੀਆਂ ਦੇ ਨਿਯੁਕਤੀ ਪੱਤਰ ਅਤੇ ਵਰਲਡ ਪੱਧਰ ਦੇ ਮੈਡਲ ਵੇਖਣਾ ਚਾਉਂਦੇ ਹਾਂ। ਅਸੀਂ ਪੰਜਾਬ ਦੀ ਜਵਾਨੀ ਨੂੰ ਕਿਸੇ ਧਰਮ ਦੇ ਨਾਂ ‘ਤੇ ਚਲਾਇਆ ਹੋਇਆ ਫੈਕਟਰੀਆਂ ਦਾ ਕੱਚਾ ਮਾਲ ਬਣਦਾ ਹੋਇਆ ਵੇਖ ਕੇ ਤਮਾਸ਼ਾ ਨਹੀਂ ਵੇਖਾਂਗੇ। ਜ਼ਮਾਨਾ ਪੜ੍ਹਨ ਦਾ ਹੈ ਅਤੇ ਤਰਕੀ ਦਾ ਹੈ,ਸਾਨੂੰ ਸਮੇਂ ਦਾ ਹਾਣੀ ਹੋਣਾ ਪਏਗਾ ।

ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਪੜ੍ਹੇ ਲਿਖੇ ਲੋਕਾਂ ਦੇ ਫੋਨ ਆਏ,ਮਾਵਾਂ ਦੇ ਫੋਨ ਆਏ ਪੁੱਤ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਅਫਸਰਾਂ ਵਰਗੀ ਕੁਰਸੀਆਂ ‘ਤੇ ਵੇਖਣਾ ਚਾਹੁੰਦੇ ਹਾਂ,ਸਾਡਾ ਇਹ ਸੁਪਣਾ ਤੁਸੀਂ ਪੂਰਾ ਕਰ ਸਕਦੇ ਹੋ। ਮੁੱਖ ਮੰਤਰੀ ਨੇ ਕਿਹਾ ਇਸ ਵਿਸ਼ਵਾਸ਼ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ,ਸਾਡਾ ਫਰਜ਼ ਬਣ ਦਾ ਹੈ ਕਿ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਸਿਖਿਅਕ ਕਰੀਏ। ਮੈਂ ਯਕੀਨ ਦਿਵਾਉਣਾ ਚਾਹੁੰਦਾ ਹਾਂ 3 ਕਰੋੜ ਲੋਕਾਂ ਨੂੰ ਤੁਸੀਂ ਮੇਰੇ ‘ਤੇ ਵਿਸ਼ਵਾਸ਼ ਕਰਦੇ ਹੋ ਮੈਂ ਤੁਹਾਡਾ ਯਕੀਨ ਟੁੱਟਣ ਨਹੀਂ ਦੇਵਾਂਗਾ, ਤੁਸੀਂ ਤਰਕੀ ਕਰੋ ਕੰਮ ਕਰੋ ਤੁਹਾਡਾ ਸਰਕਾਰ ਸਹਿਯੋਗ ਕਰੇਗੀ। ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਅਫਗਾਨਿਸਤਾਨ ਨਹੀਂ ਬਣਾਉਣਾ ਹੈ । ਕਿਸੇ ਬੇਗਾਨੇ ਪੁੱਤ ਨੂੰ ਇਹ ਕਹਿਣਾ ਬਹੁਤ ਆਸਾਨ ਹੈ ਕਿ ਤੁਸੀਂ ਹਥਿਆਰ ਚੁੱਕ ਲਿਓ। ਬੇਗਾਨੇ ਪੁੱਤ ਨੂੰ ਜਵਾਨੀ ਵਿੱਚ ਮਰਨ ਦੀਆਂ ਗੱਲਾਂ ਸਿਖਾਉਣੀਆਂ ਬਹੁਤ ਅਸਾਨ ਹਨ,ਜਦੋਂ ਆਪਣੇ ਸਿਰ ਤੇ ਪੈਂਦੀ ਹੈ ਤਾਂ ਪਤਾ ਚੱਲ ਦਾ ਹੈ।

Exit mobile version