ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਰਿਹਾਇਸ਼ ‘ਤੇ ਪ੍ਰੈਸ ਕਾਨਫਰੰਸ ਕਰ ਕੇ ਬਾਦਲ ਪਰਿਵਾਰ ‘ਤੇ ਨਿਸ਼ਾਨੇ ਲਾਏ ਤੇ ਸੁਖ ਵਿਲਾਸ ‘ਤੇ ਕਾਰਵਾਈ ਕਰਨ ਦੇ ਸੰਕੇਤ ਦਿੱਤੇ । ਉਨ੍ਹਾਂ ਵੱਡਾ ਖੁਲਾਸਾ ਕਰਦਿਆਂ ਦਾਅਵਾ ਕੀਤਾ ਕਿ ਪਾਲਿਸੀ ਬਦਲ ਕੇ ਆਪਣੇ ਹੋਟਲ ਦਾ 1 ਅਰਬ 8 ਕਰੋੜ ਦਾ ਟੈਕਸ ਮਾਫ ਕਰਵਾਇਆ ਅਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ । ਉਨ੍ਹਾਂ ਦੱਸਿਆ ਕਿ 2 ਤਿੰਨ ਚਾਰ ਕੰਪਨੀਆਂ ਨੂੰ ਮਿਲਾਕੇ ਆਪਣੇ ਹਿਸਾਬ ਦੇ ਨਾਲ ਜੰਗਰਾਤ ਮਹਿਕਮੇ ਦੀ ਜ਼ਮੀਨ ਨੂੰ ਹੋਟਲ ਬਣਾਉਣ ਲਈ ਵਰਤਿਆ । ਫਿਰ ਕਹਿੰਦੇ ਹਨ ਪੰਜਾਬ ਬਚਾਉਣਾ ਹੈ ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਨਿਯਮ ਤੋੜ ਕੇ ਸੁਖ ਵਿਲਾਸ ਬਣਾਇਆ, ਸੁਖ ਵਿਲਾਸ ਦਾ ਅਸਲ ਨਾਮ ਮੈਟਰੋ ਈਕੋ ਗਰੀਨ ਰਿਜ਼ੋਰਟ ਹੈ, ਜੋ ਕਿ ਸੁਖ ਵਿਲਾਸ ਦੀ ਜ਼ਮੀਨ ਜੰਗਲਾਤ ਦਾ ਇਲਾਕਾ ਸੀ ਤੇ ਇੱਥੇ ਨਿਰਮਾਣ ਕਾਰਜ ਨਹੀਂ ਹੋ ਸਕਦੇ ਸੀ | ਜਿਥੇ ਇਕ ਰਾਤ ਦਾ ਕਿਰਾਇਆ 4 ਤੋਂ 5 ਲੱਖ ਹੈ ਅਤੇ ਹਰ ਕਮਰੇ ਪਿੱਛੇ ਸਵਿੰਗ ਪੂਲ ਹੈ। 2015 ਤੋਂ 2025 ਤੱਕ ਸੁਖ ਵਿਲਾਸ ਦੇ ਨਾਮ ਦੇ ਸਾਰੇ ਟੈਕਸ ਮੁਆਫ ਕਰਵਾਏ ਗਏ | ਸੁਖ ਵਿਲਾਸ ਲਈ ਖਾਸ ਪਾਲਿਸੀਆਂ ਬਣਾਈਆਂ ਗਈਆਂ ।
ਇਸ ਦੀ ਸ਼ੁਰੂਆਤ ਮੈਟਰੋ ਈਕੋ ਗਰੀਨ ਰਿਜ਼ੋਰਟ ਜਦੋਂ 1985-86 ‘ਚ ਬਾਦਲ ਪਰਿਵਾਰ ਨੇ ਪੱਲਣਪੁਰ ਪਿੰਡ ‘ਚ 86 ਕਨਾਲ 16 ਮਰਲੇ ਜ਼ਮੀਨ ਮੋਹਾਲੀ ਜ਼ਿਲ੍ਹੇ ਦੇ ਪੱਲਣਪੁਰ ਪਿੰਡ ਖ਼ਰੀਦੀ | ਇਸ ਤੋਂ ਬਾਅਦ ਬਾਦਲਾਂ ਨੇ ਈਕੋ ਟੂਰਿਜ਼ਮ ਪਾਲਿਸੀ ਲਿਆਂਦੀ ਅਤੇ ਉਸ ਦੇ ਅਧੀਨ ਸੋਧ ਕਰ ਲਈ ਕਿ ਇੱਥੇ ਹੋਟਲ ਬਣ ਸਕਦਾ ਹੈ। ਇਸ ਦੇ ਨਾਲ-ਨਾਲ ਕਾਫੀ ਹੋਰ ਸੋਧਾਂ ਵੀ ਆਪਣੇ ਫ਼ਾਇਦੇ ਲਈ ਕੀਤੀਆਂ, ਇੱਥੇ ਪਹਿਲਾਂ ਬਾਦਲ ਪਰਿਵਾਰ ਦਾ ਪੋਲਟਰੀ ਫਾਰਮ ਹੁੰਦਾ ਸੀ, ਜਿਸ ਨੂੰ ਬਦਲ ਕੇ ਹੋਟਲ ਬਣਾ ਦਿੱਤਾ ਗਿਆ। ਸਮਾਂ ਆਉਣ ‘ਤੇ ਅਸੀਂ ਇਥੇ ਪੀਲਾ ਪੰਜ ਵੀ ਚਲਾਵਾਂਗੇ | ਕਿਹਾ ਜਲਦ ਤੁਸੀਂ JCB ਮਸ਼ੀਨਾ ਵੇਖੋਗੇ, ਦਸਤਾਵੇਜ਼ ਦੇ ਜ਼ਰੀਏ ਸਖਤ ਕਾਨੂੰਨੀ ਕਾਰਵਾਈ ਦੀ ਤਿਆਰੀ ਕਰ ਰਹੇ ਹਾਂ । ਉਧਰ ਅਕਾਲੀ ਦਲ ਨੇ ਵੀ ਮਿੰਟਾਂ ਵਿੱਚ ਜਵਾਬ ਦਿੱਤਾ ।
ਅਕਾਲੀ ਦਲ ਵਲੋਂ ਅਰਸ਼ਦੀਪ ਸਿੰਘ ਕਲੇਰ ਨੇ ਨਾਲ ਦੀ ਨਾਲ ਹਮਲਾ ਬੋਲਦਿਆਂ ਕਿਹਾ ਗਿਆ ਕਿ ਅੱਜ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਅੰਤਮ ਸਸਕਾਰ ਹੋਣਾ ਸੀ, ਲੋਕ ਸਰਕਾਰ ਤੋਂ ਸਵਾਲ ਪੁੱਛ ਰਹੇ ਸੀ ਕਿ ਜ਼ੀਰੋ FIR ਕਿਉ ਦਰਜ ਕੀਤੀ ਗਈ | ਇਸ ਲਈ ਮੁੱਦੇ ਤੋਂ ਧਿਆਨ ਭਟਕਾਉਣ ਲਈ ਮੁੱਖ ਮੰਤਰੀ ਕਾਹਲੀ ਕਾਹਲੀ ‘ਚ ਬਾਦਲ ਪਰਿਵਾਰ ‘ਤੇ ਹਮਲੇ ਕਰਨ ਲੱਗ ਗਏ | ਇਹ ਵੀ ਕਿਹਾ ਕਿ ਜੇਕਰ ਸੁਖ ਵਿਲਾਸ ਦੀ ਉਸਾਰੀ ਗੈਰ ਕਾਨੂੰਨੀ ਹੈ ਤਾਂ ਕਾਰਵਾਈ ਕੀਤੀ ਜਾਵੇ, ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਨਾ ਭਟਕਾਇਆ ਜਾਵੇ |