Punjab

‘ਭਗਵੰਤ ਮਾਨ ਜੀ,ਗਰੀਬਾਂ ਦਾ ਫਲ ਅਮਰੂਦ ਹੈ’!ਤੁਸੀਂ ਹੁਣ ਖਾਸ ਹੋ ਕੇ ਚੀਕੂ ਤੇ ਸੀਤਾ ਫਲ ਖਾਣ ਵਾਲੇ ਬਣ ਗਏ ਹੋ !

ਬਿਊਰੋ ਰਿਪੋਰਟ : ਪੰਜਾਬ ਕਾਂਗਰਸ ਵਿੱਚ ‘INDIA’ ਗਠਜੋੜ ਦਾ ਵਿਰੋਧ ਕਰਨ ਵਾਲੇ ਕਾਂਗਰਸੀਆਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਤੰਜ ਕੱਸਿਆ ਹੈ । ਮੁੱਖ ਮੰਤਰੀ ਮਾਨ ਨੇ ਪ੍ਰੈਸ ਕਾਂਨਫਰੈਂਸ ਕਰਕੇ ਕਿਹਾ ਹੈ ਕਿ ਮੇਲੇ ਵਿੱਚ ਅਮਰੂਦਾਂ ਨੂੰ ਕੌਣ ਪੁੱਛ ਦਾ ਹੈ । ਇਹ ਸੁਣਨ ਦੇ ਬਾਅਦ INDIA ਵਿੱਚ ਆਪ ਦਾ ਵਿਰੋਧ ਕਰਨ ਵਾਲੇ ਕਾਂਗਰਸੀ ਭੜਕ ਗਏ । ਕੁਝ ਹੀ ਮਿੰਟਾਂ ਵਿੱਚ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਦੇ ਹੋਏ ਸੀਐੱਮ ਮਾਨ ਨੂੰ ਜਵਾਬ ਦਿੱਤਾ ।

ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਟਵੀਟ ਵਿੱਚ ਕਿਹਾ ‘ਭਗਵੰਤ ਮਾਨ ਜੀ,ਗਰੀਬਾਂ ਦਾ ਫੱਲ ਅਮਰੂਦ ਹੀ ਹੈ ਪਰ ਤੁਸੀਂ ਹੁਣ ਆਮ ਨਹੀਂ ਰਹੇ । ਹੁਣ ਤੁਸੀਂ ਚੀਕੂ ਅਤੇ ਸੀਤਾ ਫੱਲ ਖਾਣ ਵਾਲਿਆਂ ਵਿੱਚ ਸ਼ਾਮਲ ਹੋ ਗਏ । ਪਰ ਯਾਦ ਰੱਖਣਾ ਕਿ ਪੰਜਾਬੀਆਂ ਨੇ ਸੀਤਾ ਫੱਲ ਖਾਣ ਵਾਲਿਆਂ ਦਾ ਸਾਥ ਨਹੀਂ ਦਿੱਤਾ । ਯਾਦ ਰੱਖੋਂ ਕਿ ਕਦੇ-ਕਦੇ ਅਮਰੂਦ ਦਾ ਇੱਕ ਬੀਜ ਵੀ ਢਿੱਡ ਵਿੱਚ ਦਰਦ ਪੈਦਾ ਕਰ ਦਿੰਦਾ ਹੈ ।

ਪਹਿਲਾਂ ਵੀ ਦੋਵਾਂ ਦੇ ਵਿਚਾਲੇ ਕਈ ਵਾਰ ਤਕਰਾਰ ਹੋ ਚੁੱਕੀ ਹੈ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਖਜਿੰਦਰ ਸਿੰਘ ਰੰਧਾਵਾ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਏ ਹਨ । ਇਸ ਤੋਂ ਪਹਿਲਾਂ ਵੀ ਦੋਵਾਂ ਵਿਚਾਲੇ ਗੈਂਗਸਟਰ ਮੁੱਖਤਾਰ ਅੰਸਾਰੀ ਦੇ ਜੇਲ੍ਹ ਖਰਚ ਨੂੰ ਲੈਕੇ ਸਿਆਸੀ ਜੰਗ ਸ਼ੁਰੂ ਹੋ ਗਈ ਸੀ । ਜੋ ਕਾਫੀ ਲੰਮੀ ਚੱਲੀ ਸੀ ।

ਮੁੱਖ ਮੰਤਰੀ ਨੇ ਅੰਸਾਰੀ ‘ਤੇ ਖਰਚ ਕੀਤੇ ਗਏ 55 ਲੱਖ ਰੁਪਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਜਿੰਦਰ ਰੰਧਾਵਾ ਤੋਂ ਵਸੂਲਣ ਦੇ ਨਿਰਦੇਸ਼ ਦਿੱਤੇ ਸਨ । ਇਸ ਵਿਚਾਲੇ ਸੁਖਜਿੰਦਰ ਸਿੰਘ ਰੰਧਾਵਾ ਨੇ ਤੰਜ ਕੱਸ ਦੇ ਹੋਏ ਕਿਹਾ ਸੀ ਕਿ ਮੁੱਖ ਮੰਤਰੀ ਖਾ ਪੀਕੇ ਬਿਆਨ ਦਿੰਦਾ ਹੈ।