ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ CM ਦਾ ਅਹੁਦਾ ਛੱਡਣ ਦੀ ਵੱਡੀ ਆਫਰ ਕੀਤੀ ਹੈ । ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਿਕ ਬੀਤੇ ਦਿਨ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀਆਂ ਦੇ ਨਾਲ ਗੈਰ ਰਸਮੀ ਮੀਟਿੰਗ ਕਰਦੇ ਹੋਏ ਕਿਹਾ ਕਿ ਉਹ ਮੁੱਖ ਮੰਤਰੀ ਦਾ ਅਹੁਦਾ ਛੱਡਣ ਦੇ ਲਈ ਤਿਆਰ ਹਨ,ਜੇਕਰ ਪਾਰਟੀ ਦਾ ਕੋਈ ਹੋਰ ਆਗੂ ਇਸ ਕੁਰਸੀ ‘ਤੇ ਬੈਠਣਾ ਚਾਹੁੰਦਾ ਹੈ । ਭਗਵੰਤ ਮਾਨ ਦੀ ਇਸ ਪੇਸ਼ਕਸ਼ ‘ਤੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸੂਬਾ ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਉਨ੍ਹਾਂ ਦੀ ਲੀਡਰਸ਼ਿੱਪ ਤੇ ਭਰੋਸਾ ਜਤਾਉਂਦੇ ਹੋਏ ਅਜਿਹਾ ਨਾ ਕਰਨ ਨੂੰ ਕਿਹਾ । ਉਧਰ ਅੰਮ੍ਰਿਤਰ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਇਸ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪਾਰਟੀ ਨੂੰ ਲੀਡਰਸ਼ਿੱਪ ਬਦਲਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ ।
ਸੂਤਰਾਂ ਦੇ ਮੁਤਾਬਿਕ ਜਦੋਂ ਕੈਬਨਿਟ ਦੀ ਮੀਟਿੰਗ ਖਤਮ ਹੋਈ ਅਤੇ ਸਾਰੇ ਅਫ਼ਸਰ ਚੱਲੇ ਗਏ ਤਾਂ ਮੁੱਖ ਮੰਤਰੀ ਨੇ ਸਾਰੇ ਮੰਤਰੀਆਂ ਦੇ ਨਾਲ ਆਉਣ ਵਾਲੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ‘ਤੇ ਰਣਨੀਤੀ ਬਣਾਉਣ ਲਈ ਬਿਠਾਇਆ,ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਅਹੁਦਾ ਛੱਡਣ ਦੀ ਪੇਸ਼ਕਸ਼ ਰੱਖੀ ।
ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਜੋ ਵੀ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਉਹ ਬਣ ਸਕਦਾ ਹੈ । ਪਰ ਮੀਡੀਆ ਵਿੱਚ ਬਿਆਨ ਦੇਣ ਦਾ ਕੋਈ ਮਤਲਬ ਨਹੀਂ ਹੈ। ਉਹ ਅਹੁਦਾ ਛੱਡ ਸਕਦੈ ਹਨ,ਮੈਨੂੰ ਇਸ ਬਾਰੇ ਕੋਈ ਝਿਜਕ ਨਹੀਂ ਹੈ। ਮੈਂ ਸਦਾ ਇਸ ਅਹੁਦੇ ‘ਤੇ ਨਹੀਂ ਰਹਿਣਾ ਚਾਹੁੰਦਾ ਹਾਂ,ਉਹ ਅਖਬਾਰਾਂ ਵਿੱਚ ਪਾਰਟੀ ਆਗੂਆਂ ਦੇ ਬਿਆਨਾਂ ਦਾ ਹਵਾਲਾ ਦੇ ਰਹੇ ਸਨ ।
ਹਾਲਾਂਕਿ ਪਾਰਟੀ ਦੇ ਆਗੂਆਂ ਨੇ ਕਿਹਾ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਭਗਵੰਤ ਮਾਨ ਮਜ਼ਾਕ ਕਰ ਰਹੇ ਸਨ ਉਹ ਅਕਸਰ ਅਜਿਹਾ ਕਰਦੇ ਹਨ । ਪਰ ਸੂਤਰਾਂ ਦੇ ਮੁਤਾਬਿਕ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਨੂੰ ਯੋਗਤਾ ਦੇ ਆਧਾਰ ‘ਤੇ ਚੁਣਿਆ ਜਾਣਾ ਚਾਹੀਦਾ ਹੈ ਅਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਵਿਅਕਤੀ ਸਿੱਖ ਹੈ ਜਾਂ ਹਿੰਦੂ।
ਅਮਨ ਅਰੋੜਾ ਦੇ ਬਿਆਨ ਨੂੰ ਹੀ ਅਦਾਰ ਬਣਾ ਕੇ ਆਗੂ ਵਿਰੋਧੀ ਧਿਰਾਂ ਨੇ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਕਿਸੇ ਵੇਲੇ ਹੀ ਜਾ ਸਕਦਾ ਸਨ । ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਇਸੇ ਲਈ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸੇ ਨੂੰ ਅਦਾਰ ਬਣਾ ਕੇ ਹੀ ਸੀਐੱਮ ਕੁਰਸੀ ਛੱਡਣ ਦਾ ਬਿਆਨ ਦਿੱਤਾ ਹੈ ।
ਉਧਰ ਦਿੱਲੀ ਵਿੱਚ ਕੇਜਰੀਵਾਲ ਵੱਲੋਂ ਬੁਲਾਏ ਗਏ ਸਾਰੇ ਵਿਧਾਇਕਾਂ ਦੀ ਮੀਟਿੰਗ ਵਿੱਚ ਗੈਰ ਹਾਜ਼ਰ ਰਹਿਣ ਵਾਲੇ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਮੈਂ ਇਸ ਲਈ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਇਆ ਸੀ ਕਿਉਂਕਿ ਇਹ ਇੱਕ ਪਾਸੜ ਸੀ । ਉਨ੍ਹਾਂ ਕਿਹਾ ਮੈਂ ਫੋਨ ਦੇ ਜ਼ਰੀਏ ਆਪਣੀ ਗੱਲ ਰੱਖ ਦਿੱਤੀ ਸੀ । ਆਪ ਸੁਪਰੀਮੋ ਕੇਜਰੀਵਾਲ ਨੇ ਆਪ ਆਗੂਆਂ ਨੂੰ ਹਦਾਇਤਾਂ ਦਿੱਤੀਆਂ ਸੀ ਕਿ ਦਿੱਲੀ ਹਾਰਨ ਤੋਂ ਬਾਅਦ ਹੁਣ ਪੰਜਾਬ ਮੁੜ ਤੋਂ ਜਿੱਤਣਾ ਉਨ੍ਹਾਂ ਦੇ ਜ਼ਰੀਏ ਬਹੁਤ ਜ਼ਿਆਦਾ ਜ਼ਰੂਰੀ ਹੈ