India Khetibadi Punjab

‘ਤੁਸੀਂ ਕਿਉਂ ਛੇੜ ਦੇ ਹੋ,ਇਹ ਸੋਚ ਦੇ ਹੋ, ਕਰਕੇ ਚੱਲੇ ਜਾਉਗੇ !’ਸਾਨੂੰ ਰਾਸ਼ਟਰਪਤੀ ਸ਼ਾਸਨ ਦੀ ਧਮਕੀ ਨਾ ਦਿਉ’! ‘ਅਸੀਂ ਕਾਰਵਾਈ ਕਰਾਂਗੇ’ !

 

ਬਿਉਰੋ ਰਿਪੋਰਟ : ਖਨੌਰੀ ਅਤੇ ਸ਼ੰਭੂ ਸਰਹੱਦ ‘ਤੇ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੀ ਸਰਹੱਦ ਵਿੱਚ ਵੜ ਕੇ ਕਿਸਾਨਾਂ ‘ਤੇ ਕੀਤੇ ਗਏ ਹਮਲੇ ਦਾ ਮੁੱਖ ਮੰਤਰੀ ਭਗਵੰਤ ਮਾਨ ਸਖਤ ਨੋਟਿਸ ਲਿਆ ਹੈ । ਉਨ੍ਹਾਂ ਕਿਹਾ ਜਦੋਂ ਨੌਜਵਾਨ ਕਿਸਾਨ ਸ਼ੁੱਭਕਰਨ ਦੀ ਮੌਤ ਦਾ ਵੀਡੀਓ ਵੇਖਿਆਂ ਤਾਂ ਮੈਂ ਹੈਰਾਨ ਹੋ ਗਿਆ । 2 ਭੈਣਾਂ ਦੇ ਭਰਾ ਨੂੰ ਜਾਣ ਦੀ ਜ਼ਰੂਰਤ ਕਿਉਂ ਪਈ,ਕਿਉਂਕਿ ਉਸ ਨੂੰ ਆਪਣੀ ਜ਼ਮੀਨ ਨਾਲ ਪਿਆਰ ਸੀ । ਅਸੀਂ ਆਪਣੀ ਰਾਜਧਾਨੀ ਵਿੱਚ ਮੰਗਾਂ ਲਈ ਨਹੀਂ ਜਾ ਸਕਦੇ ਹਾਂ । ਸ਼ੁੱਭਕਰਨ ਦੇ ਪੋਸਟਮਾਰਟਮ ਦੇ ਬਾਅਦ ਪਰਚਾ ਕਰਾਂਗੇ,ਜਿਹੜੇ ਵੀ ਜ਼ਿੰਮੇਵਾਰ ਹਨ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ । ਸਿਰਫ਼ ਇੰਨਾਂ ਹੀ ਨਹੀਂ ਮੁੱਖ ਮੰਤਰੀ ਮਾਨ ਨੇ ਕਿਹਾ ਅਫਵਾਹਾਂ ਸਾਹਮਣੇ ਆ ਰਹੀਆਂ ਹਨ ਕਿ ਕੇਂਦਰ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਸਕਦਾ ਹੈ । ਅਸੀਂ 100 ਕੁਰਸੀਆਂ ਕੁਰਬਾਨ ਕਰ ਦੇਵਾਂਗੇ । ਸਾਡੇ ਸ਼ੁੱਭਕਰਨ ‘ਤੇ ਗੋਲੀਆਂ ਨਾ ਚਲਾਉ,ਤੁਸੀਂ ਧਮਕੀਆਂ ਦੇ ਰਹੇ ਹੋ । ਸਾਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੋ । ਤੁਸੀਂ ਇੱਕ ਵਾਰ ਨਹੀਂ 100 ਵਾਰ ਲਾਉ ਰਾਸ਼ਟਰਪਤੀ ਰਾਜ । ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਦਰਸ਼ਨਕਾਰੀਆਂ ਨੂੰ ਵੀ ਸ਼ਾਂਤੀ ਦੀ ਅਪੀਲ ਕੀਤੀ ।

‘ਸ਼ੁੱਭਕਰਨ ਦੇ ਪਰਿਵਾਰ ਨਾਲ ਅਸੀਂ ਖੜੇ ਹਾਂ’

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸ਼ੁੱਭਕਰਨ 2 ਭੈਣਾਂ ਇਕਲੌਤਾ ਭਰਾ ਸੀ,ਅਸੀਂ ਪਰਿਵਾਰ ਦੇ ਨਾਲ ਆਰਥਿਕ ਅਤੇ ਸਮਾਜਿਕ ਤੌਰ ‘ਤੇ ਖੜੇ ਹਾਂ । ਅਸੀਂ ਧੀਆਂ ਦੀ ਹਰ ਤਰ੍ਹਾਂ ਮਦਦ ਕਰਾਂਗੇ । ਸੀਐੱਮ ਮਾਨ ਨੇ ਕਿਹਾ ਅਸੀਂ ਹਰਿਆਣਾ ਨੂੰ ਕਿਹਾ ਹੈ ਤੁਸੀਂ ਕਿਉਂ ਛੇੜ ਦੇ ਹੋ,ਤੁਸੀਂ ਜੋ ਵੀ ਕਰੋਗੇ ਸਾਡੇ ਨੌਜਵਾਨ ਜੋਸ਼ ਵਿੱਚ ਆ ਜਾਂਦੇ ਹਨ । ਜੇਕਰ ਤੁਸੀਂ ਚੌਧਰ ਵਿੱਚ ਰਹੋਗੇ ਕਿ ਇਹ ਗੋਲੀਆਂ ਖਾ ਕੇ ਚੱਲੇ ਜਾਣਗੇ ਤਾਂ ਇਹ ਠੀਕ ਨਹੀਂ ਹੈ। ਹਰਿਆਣਾ ਨਾਲ ਸਾਡਾ ਕੋਈ ਝਗੜਾ ਨਹੀਂ ਹੈ ਉਹ ਕਿਉਂ ਰੋਕ ਰਹੇ ਹਨ। ਜਦੋਂ ਬਿਨਾਂ ਕੋਈ ਨੁਕਸਾਨ ਕੀਤੇ ਸ਼ੰਭੂ ਬਾਰਡਰ ਤੱਕ ਪਹੁੰਚ ਗਏ । ਅਸੀਂ ਹਾਈਕੋਰਟ ਵਿੱਚ ਇਹ ਗੱਲ ਦੱਸੀ ਹੈ ਕਿ ਜੇਕਰ ਹਰਿਆਣਾ ਨਾ ਰੋਕ ਦਾ ਤਾਂ ਅੱਗੇ ਚੱਲੇ ਜਾਂਦੇ । ਕੇਂਦਰ ਸਰਕਾਰ ਕੋਈ ਸਟੇਡੀਅਮ ਜਾਂ ਰਾਮ ਲੀਲਾ ਮੈਦਾਨ ਪ੍ਰਦਰਸ਼ਨ ਲਈ ਦੇ ਦਿੰਦਾ । ਮੁੱਖ ਮੰਤਰੀ ਮਾਨ ਨੇ ਕਿਹਾ ਪ੍ਰਧਾਨ ਮੰਤਰੀ ਨੇ ਜਦੋਂ ਤਿੰਨ ਖੇਤੀ ਕਾਨੂੰਨ ਵਾਪਸ ਲਏ ਸਨ ਤਾਂ ਕਿਹਾ ਸੀ ਮੇਰੀ ਤਪਸਿਆ ਪੂਰੀ ਨਹੀਂ ਹੋ ਸਕੀ ਇਸੇ ਲਈ ਮੈਂ ਕਾਨੂੰਨ ਪਾਸ ਨਹੀਂ ਕਰਵਾ ਸਕਿਆ ਹੁਣ ਤੁਹਾਡੀ ਤਪਸਿਆ ਪੂਰੀ ਹੋ ਜਾਵੇਗੀ ਜੇਕਰ ਤੁਸੀਂ ਕਿਸਾਨਾਂ ਦੀ ਮੰਗ ਮੰਨ ਲਿਉ । 3 ਸਾਲ ਤੱਕ ਕੇਂਦਰ ਸਰਕਾਰ ਨੇ MSP ‘ਤੇ ਮੀਟਿੰਗ ਨਹੀਂ ਕੀਤੀ । ਜੇਕਰ ਕੀਤੀ ਹੁੰਦਾ ਤਾਂ ਹੱਲ ਹੋ ਜਾਣਾ ਸੀ ।

‘ਸਾਡੇ ਤਿੰਨ ਵਿਧਾਇਕ ਡਾਕਟਰ ਰਹਿਣਗੇ ਮੌਜੂਦ’

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਅਸੀਂ ਐਂਬੂਲੈਂਸ ਅਤੇ SSF ਦੀਆਂ ਸਾਰੀਆਂ ਗੱਡੀਆਂ ਸਰਹੱਦ ‘ਤੇ ਲਾ ਦਿੱਤੀਆਂ ਹਨ । ਸਾਡੇ ਕੋਲ 1 ਵਿਧਾਇਕ ਅਤੇ 2 ਮੰਤਰੀ ਅੱਖਾਂ ਦੇ ਡਾਕਟਰ ਹਨ । ਅਸੀਂ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਦੀ ਰਾਜਪੁਰਾ ਵਿੱਚ ਡਿਊਟੀ ਲਗਾਈ ਹੈ। ਮੰਤਰੀ ਡਾਕਟਰ ਬਲਜੀਤ ਕੌਰ ਨੂੰ ਪਾਤੜਾ ਅਤੇ ਖਨੌਰੀ ਦੀ ਜ਼ਿੰਮੇਵਾਰੀ ਦਿੱਤੀ ਹੈ । ਜਦਕਿ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਅੱਖਾਂ ਦੇ ਡਾਕਟਰ ਹਨ ਉਹ ਪਟਿਆਲਾ ਰਹਿਣਗੇ । ਕਿਉਂਕਿ ਜ਼ਿਆਦਾਤਰ ਕੇਸ ਅੱਥਰੂ ਗੈਸ ਦੇ ਅੱਖਾਂ ਨੂੰ ਪ੍ਰਭਾਵਿਤ ਕਰ ਰਹੇ ਹਨ । ਉਹ ਡਾਕਟਰ ਦੇ ਨਾਲ ਮੰਤਰੀ ਹਨ ਉਹ ਡੀਸੀ,CMO,SMO ਨੂੰ ਸਹੀ ਆਰਡਰ ਕਰ ਸਕਦੇ ਹਨ ।