Punjab

‘ਪੰਜਾਬ ਬਣੇਗਾ ‘HERO’ ਇਸ ਵਾਰ 13-ZERO’। ਮਾਨ ਦੇ ਇਸ਼ਾਰੇ ‘ਤੇ ਕਾਂਗਰਸ ਦਾ ਜਵਾਬ

 

ਬਿਉਰੋ ਰਿਪੋਰਟ : ਸੰਗਰੂਰ ਵਿੱਚ 2024 ਦੀਆਂ ਲੋਕਸਭਾ ਚੋਣਾਂ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂ ਨਾਅਰਾ ਦੇਕੇ ਇਸ਼ਾਰਾ ਕਰ ਦਿੱਤਾ ਹੈ ਕਿ ਉਹ ਇਕੱਲੇ ਹੀ ਮੈਦਾਨ ਵਿੱਚ ਉਤਰਨਗੇ । ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤਾ ਗਿਆ ਨਵਾਂ ਹੈ ‘ਪੰਜਾਬ ਬਣੇਗਾ HERO ਇਸ ਵਾਰ 13-ZERO’। ਸੀਐਮ ਮਾਨ ਨੇ ਕਿਹਾ ਮੇਰੇ ਅਤੇ ਕੇਜਰੀਵਾਲ ਦੇ ਵੀ 32 ਦੰਦ ਹਨ,ਵਿਧਾਨਸਭਾ ਦੌਰਾਨ ਵੀ ਕਿਹਾ ਸੀ ਇਸ ਵਾਰ ਵੀ ਕਹਿ ਰਿਹਾ ਹਾਂ ਵਿਰੋਧੀਆਂ ਦਾ ਸੂਪੜਾ ਸਾਫ ਹੋ ਜਾਵੇਗਾ । ਮੈਨੂੰ ਲੋਕਾਂ ਨੇ ਕਹਿ ਦਿੱਤਾ ਹੈ ਕਿ ਤੂੰ ਲੱਗਾ ਰਹਿ ਅਸੀਂ ਤੇਰੇ ਨਾਲ ਹਾਂ। ਪਰ ਕਾਂਗਰਸ ਹੁਣ ਵੀ ਸਥਿਤੀ ਸਾਫ ਨਹੀਂ ਕਰ ਸਕੀ ਹੈ।

ਗਠਜੋੜ ਨੂੰ ਲੈਕੇ ਵੰਡੀ ਕਾਂਗਰਸ

ਤਿੰਨ ਦਿਨਾਂ ਤੱਕ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਨੇ ਸੀਨੀਅਰ ਆਗੂਆਂ ਅਤੇ ਜ਼ਿਲ੍ਹਾਂ ਪੱਧਰ ਦੇ ਪ੍ਰਧਾਨਾਂ ਨਾਲ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਨੂੰ ਲੈਕੇ ਚਰਚਾ ਕੀਤੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕੁਝ ਆਗੂ ਹੱਕ ਵਿੱਚ ਹਨ ਜਦਕਿ ਕੁਝ ਵਿਰੋਧ ਵਿੱਚ ਹਨ। ਉਹ ਕਾਂਗਰਸ ਹਾਈਕਮਾਨ ਦੇ ਸਾਹਮਣੇ ਆਗੂਆਂ ਦੀ ਰਾਇ ਰੱਖਣਗੇ । ਉਸ ਤੋਂ ਬਾਅਦ ਹੀ ਫੈਸਲਾ ਹੋਵੇਗਾ । ਯਾਨੀ ਹੁਣ ਵੀ ਕਾਂਗਰਸ ਗਠਜੋੜ ਨੂੰ ਲੈਕੇ ਇਨਕਾਰ ਨਹੀਂ ਕਰ ਰਹੀ ਹੈ। ਕਾਂਗਰਸ ਵੱਲੋਂ ਗਠਜੋੜ ਨੂੰ ਲੈਕ ਮੁਕਲ ਵਾਸਨਿਕ ਦੀ ਅਗਵਾਈ ਵਿੱਚ ਬਣੀ ਕਮੇਟੀ ਦੀ ਆਪ ਦੇ ਆਗੂਆਂ ਦੇ ਨਾਲ ਮੀਟਿੰਗ ਹੋਈ ਸੀ। ਜਿਸ ਵਿੱਚ ਸਾਹਮਣੇ ਆਇਆ ਸੀ ਕਿ ਆਪ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਦੀਆਂ 14 ਸੀਟਾਂ ਦੇ ਲਈ 50-50 ਦਾ ਫਾਰਮੂਲਾ ਦਿੱਤਾ ਗਿਆ ਹੈ । ਪਰ ਜਿਸ ਤਰ੍ਹਾਂ ਨਾਲ ਭਗਵੰਤ ਮਾਨ ਨੇ ਨਵਾਂ ਨਾਅਰਾ ਦਿੱਤਾ ਹੈ ਪੰਜਾਬ ਵਿੱਚ ਗਠਜੋੜ ਹੋਣਾ ਮੁਸ਼ਕਿਲ ਹੈ । ਉਧਰ ਨਵੇਂ ਇੰਚਾਰਜ ਦੇਵੇਂਦਰ ਯਾਦਵ ਨੇ ਸਿੱਧੂ ਨੂੰ ਲੈਕੇ ਵੀ ਵੱਡਾ ਬਿਆਨ ਦਿੱਤਾ ਹੈ ।

‘ਅਨੁਸ਼ਾਸਨ ਬਹੁਤ ਜ਼ਰੂਰੀ ਹੈ’

ਪੰਜਾਬ ਕਾਂਗਰਸ ਦੇ ਇੰਚਾਰਚ ਦੇਵੇਂਦਰ ਯਾਦਵ ਨੇ ਨਵਜੋਤ ਸਿੰਘ ਸਿੱਧੂ ਦੇ ਮੀਟਿੰਗ ਵਿੱਚ ਗੈਰ ਹਾਜ਼ਿਰ ਰਹਿਣ ਦਾ ਬਚਾਅ ਵੀ ਕੀਤਾ ਨਾਲ ਹੀ ਇਸ਼ਾਰਿਆਂ ਵਿੱਚ ਨਸੀਹਤ ਵੀ ਦੇ ਦਿੱਤੀ । ਉਨ੍ਹਾਂ ਨਵਜੋਤ ਸਿੰਘ ਸਿੱਧੂ ਦਾ ਪਹਿਲਾਂ ਹੀ ਰੈਲੀਆਂ ਦਾ ਪ੍ਰੋਗਰਾਮ ਸੀ ਜਿਸ ਬਾਰੇ ਉਨ੍ਹਾਂ ਨੇ ਦੱਸਿਆ ਹੈ । ਪਾਰਟੀ ਵਿੱਚ ਰਾਜਾ ਵੜਿੰਗ ਅਤੇ ਸਿੱਧੂ ਦੇ ਵਿਚਾਲੇ ਕੋਈ ਮਤਭੇਦ ਨਹੀਂ ਹੈ। ਪਰ ਅਨੁਸ਼ਾਸਨ ਨੂੰ ਲੈਕੇ ਪਾਰਟੀ ਬਹੁਤ ਸਖਤ ਹੈ ਇਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਖਤ ਨਹੀਂ ਕੀਤੀ ਜਾਵੇਗਾ,ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਇਹ ਨਜ਼ਰ ਵੀ ਆਵੇਗਾ।