ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਵੱਲੋਂ ਅੱਜ ਫਿਨਲੈਂਡ (Finland) ਤੋਂ ਪਰਤੇ ਅਧਿਆਪਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bans) ਵੀ ਹਾਜ਼ਰ ਸਨ। ਮੁੱਖ ਮੰਤਰੀ ਵੱਲੋਂ ਸਾਰੇ ਅਧਿਆਪਕਾਂ ਨੂੰ ਮਿਲਿਆ ਗਿਆ ਅਤੇ ਫਿਨਲੈਂਡ ਵਿੱਚ ਉਨ੍ਹਾਂ ਦੇ ਤਜ਼ਰਬੇ ਬਾਰੇ ਜਾਣਿਆ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਜੋ ਅਧਿਆਪਕ ਫਿਨਲੈਂਡ ਗਏ ਸਨ ਉਹ ਆਪਣੇ ਘਰਾਂ ਦੀ ਵਿਚ ਦਿਵਾਲੀ ਨਹੀਂ ਮਨਾ ਸਕੇ ਪਰ ਅਗਲੀ ਦਿਵਾਲੀ ਅਸੀਂ ਇਕੱਠੇ ਮਨਾਵਾਂਗੇ ਪਰ ਪਰ ਤੁਸੀਂ ਇਸ ਦੀਵਾਲੀ ਨੂੰ ਸਾਰੀ ਉਮਰ ਯਾਦ ਰੱਖੋਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਦੂਜੇ ਬੈਚ ਨੂੰ ਫਿਨਲੈਂਡ ਭੇਜੇਗੀ। ਇਸ ਦੌਰਾਨ ਅਧਿਆਪਕਾਂ ਨੇ ਆਪਣ ਤਜਰਬੇ ਸਾਂਝੇ ਕਰਦੇ ਕਿਹਾ ਕਿ ਅਸੀਂ ਜੋ ਸਿੱਖਿਆ ਹੈ ਉਹ ਅਸੀਂ ਬੱਚਿਆਂ ਨੂੰ ਪੜ੍ਹਾਵਾਂਗੇ
ਪੰਜਾਬ ਸਰਕਾਰ ਨੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਿਆ ਸੀ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਿਆ ਸੀ। ਅਧਿਆਪਕਾਂ ਨੂੰ ਵਿਦੇਸ਼ ਭੇਜਣ ਦਾ ਮਕਸਦ ਇਹ ਹੈ ਕਿ ਵਿਦੇਸ਼ ਜਾ ਕੇ ਅਧਿਆਪਕ ਚੰਗੇ ਅਦਾਰਿਆਂ ਨਾਲ ਸਬੰਧ ਬਣਾਉਣਗੇ ਅਤੇ ਪੰਜਾਬ ਵਿੱਚ ਸਿੱਖਿਆ ਨੂੰ ਸੁਧਾਰਨ ਵਿੱਚ ਮਦਦ ਕਰਨਗੇ।
ਇਹ ਵੀ ਪੜ੍ਹੋ – ਉਗਰਾਹਾਂ ਨੇ ਡੱਲੇਵਾਲ ਦੇ ਮਰਨ ਵਰਤ ‘ਤੇ ਚੁੱਕੇ ਸਵਾਲ !