Punjab

ਇਸ ਦਿਨ ਫੌਜਾ ਸਿੰਘ ਸਾਰਾਰੀ ਦੀ ਜਾਵੇਗੀ ਮੰਤਰੀ ਦੀ ਕੁਰਸੀ ! CM ਮਾਨ ਨੇ ਦਿੱਤੇ ਸੰਕੇਤ

Fauja singh sarari will be remove from cabinet minister

ਚੰਡੀਗੜ੍ਹ : ਆਡੀਓ ਲੀਕ ਮਾਮਲੇ ਵਿੱਚ ਪੰਜਾਬ ਕਾਂਗਰਸ ( PUNJAB CONGRESS) ਵੱਲੋਂ ਮਾਨ ਸਰਕਾਰ (MANN GOVT) ਦੇ ਮੰਤਰੀ ਫੌਜਾ ਸਿੰਘ ਸਰਾਰੀ (FAUJA SINGH SARARI) ਨੂੰ ਬਰਖ਼ਾਸਤ ਕਰਨ ਦੇ ਲਈ ਖਟਕੜਕਲਾਂ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਧਰ ਖ਼ਬਰ ਆ ਰਹੀ ਹੈ ਕਿ ਜਲਦ ਹੀ ਸਰਾਰੀ ਦੀ ਕੈਬਨਿਟ ਤੋਂ ਛੁੱਟੀ ਹੋ ਸਕਦੀ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਪੱਤਰਕਾਰ ਮਿਲਨੀ ਦੌਰਾਨ ਵੱਡਾ ਇਸ਼ਾਰਾ ਕੀਤਾ ਹੈ । ਜਦੋਂ ਸੀਐੱਮ ਮਾਨ ਤੋਂ ਪੁੱਛਿਆ ਗਿਆ ਕਿ ਵਿਰੋਧੀ ਧਿਰ ਮੰਤਰੀ ਫੌਜਾ ਸਿੰਘ ਨੂੰ ਬਰਖਾਸਤ ਕਰਨ ਦੀ ਮੰਗ ਕਰ ਰਹੇ ਹਨ ਤਾਂ ਮੁੱਖ ਮੰਤਰੀ ਨੇ ਕਿਹਾ ਫੌਜਾ ਸਿੰਘ ਸਰਾਰੀ ਨੂੰ ਦੀਵਾਲੀ ਮੰਨਾ ਲੈਣ ਦਿਓ । ਭਗਵੰਤ ਮਾਨ ਦੇ ਇਸ ਇਸ਼ਾਰੇ ਤੋਂ ਸਾਫ਼ ਹੈ ਕਿ ਦੀਵਾਲੀ ਤੋਂ ਬਾਅਦ ਸਰਾਰੀ ਖਿਲਾਫ਼ ਸਰਕਾਰ ਜਲਦ ਹੀ ਕੋਈ ਵੱਡਾ ਫੈਸਲਾ ਲੈ ਸਕਦੀ ਹੈ। ਇੱਕ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ ਸਰਾਰੀ ਨੂੰ ਆਡੀਓ ਲੀਕ ਮਾਮਲੇ ਵਿੱਚ ਸਪਸ਼ਟੀਕਰਨ ਦੇਣ ਦੇ ਲਈ ਨੋਟਿਸ ਦਿੱਤਾ ਗਿਆ ਸੀ ।

ਕੀ ਹੈ ਆਡੀਓ ਲੀਕ ਮਾਮਲਾ

11 ਸਤੰਬਰ ਨੂੰ ਇੱਕ ਆਡੀਓ ਲੀਕ ਹੋਈ ਸੀ ਜਿਸ ਨੂੰ ਮੰਤਰੀ ਫੌਜਾ ਸਿੰਘ ਸਰਾਰੀ ਦੇ OSD ਤਰਸੇਮ ਲਾਲ ਕਪੂਰ ਨੇ ਆਪ ਲੀਕ ਕੀਤਾ ਸੀ । ਦੱਸਿਆ ਜਾ ਰਿਹਾ ਹੈ ਕਿ ਕਪੂਰ ਫੌਜਾ ਸਿੰਘ ਸਰਾਰੀ ਤੋਂ ਨਰਾਜ਼ ਸੀ । ਕਿਉਂਕਿ ਮੰਤਰੀ ਸਾਹਿਬ ਨੇ ਉਸ ਦੇ ਰਿਸ਼ਤੇਦਾਰ ਦੇ ਇੱਕ ਪੁਲਿਸ ਕੇਸ ਵਿੱਚ ਮਦਦ ਨਹੀਂ ਕੀਤੀ ਸੀ । ਤਰਸੇਮ ਲਾਲ ਨੇ ਜਿਹੜਾ ਕਥਿਤ ਆਡੀਓ ਲੀਕ ਕੀਤਾ ਹੈ ਉਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਫੂਟ ਪ੍ਰੋਸੈਸਿੰਗ ਮੰਤਰੀ ਫੌਜਾ ਸਿੰਘ ਸਰਾਰੀ ਕਿਸੇ ਕਾਂਟਰੈਕਟਰ ਨੂੰ ਫਸਾ ਕੇ ਉਸ ਤੋਂ ਪੈਸਾ ਲੈਣ ਦੀ ਗੱਲ ਕਹਿ ਰਿਹਾ ਹੈ । ਹਾਲਾਂਕਿ ਸਰਾਰੀ ਨੇ ਇਸ ਆਡੀਓ ਨੂੰ ਫਰਜ਼ੀ ਦੱਸਿਆ ਹੈ । ਉਨ੍ਹਾਂ ਦਾ ਦਾਅਵਾ ਹੈ ਕਿ ਆਡੀਓ ਨੂੰ ਐਡਿਟ ਕਰਕੇ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । 1 ਮਿੰਟ 40 ਸੈਕੰਡ ਦੀ ਕਲਿੱਪ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ‘ਉਸ ਵੇਲੇ ਟਰੱਕ ਨੂੰ ਫੜਿਆ ਜਾਵੇਗਾ ਜਦੋਂ ਉਹ ਅੱਧਾ ਅਨਾਜ ਨਾਲ ਭਰ ਜਾਵੇਗਾ । ਕਥਿਤ ਆਡੀਓ ਵਿੱਚ ਇਹ ਵੀ ਸੁਣਾਈ ਦੇ ਰਿਹਾ ਹੈ ਕਿ ‘ਇਸ ਦੀ ਕਮਿਸ਼ਨ ਡਿਸਟ੍ਰਿਕ ਫੂਡ ਅਤੇ ਸਿਵਿਲ ਸਪਲਾਈ ਕੰਟਰੋਲਰ ਕੋਲ ਵੀ ਜਾਵੇਗੀ’ ।

ਇਸ ਵਜ੍ਹਾ ਨਾਲ ਹੁਣ ਤੱਕ ਐਕਸ਼ਨ ਤੋਂ ਬੱਚੇ ਸਰਾਰੀ

ਫੌਜਾ ਸਿੰਘ ਸਰਾਰੀ ਦਾ ਇਹ ਆਡੀਓ ਉਸ ਵੇਲੇ ਲੀਕ ਹੋਇਆ ਸੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਜਰਮਨੀ ਦੇ ਦੌਰੇ ‘ਤੇ ਸਨ । ਉਸ ਵੇਲੇ ਕਿਹਾ ਜਾ ਰਿਹਾ ਸੀ ਕਿ ਜਦੋਂ ਉਹ ਵਾਪਸ ਆਉਣਗੇ ਤਾਂ ਸਰਾਰੀ ‘ਤੇ ਐਕਸ਼ਨ ਹੋ ਸਕਦਾ ਹੈ। ਪਰ ਗੁਜਰਾਤ ਅਤੇ ਹਿਮਾਚਲ ਵਿਧਾਨਸਭਾ ਚੋਣਾ ਵਿੱਚ ਕੋਈ ਗਲਤ ਮੈਸੇਜ ਨਾ ਜਾਵੇ ਇਸ ਲਈ ਉਹ ਬਚ ਦੇ ਰਹੇ ਪਰ ਹੁਣ ਜਿਸ ਤਰ੍ਹਾਂ ਕਾਂਗਰਸ ਸਰਾਰੀ ਦੇ ਮੁੱਦੇ ‘ਤੇ ਵਾਰ-ਵਾਰ ਮਾਨ ਸਰਕਾਰ ਨੂੰ ਘੇਰ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਜਲਦ ਸਰਾਰੀ ਦੀ ਮਾਨ ਕੈਬਨਿਟ ਤੋਂ ਛੁੱਟੀ ਹੋ ਸਕਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੀਵਾਲੀ ਤੋਂ ਬਾਅਦ ਇਸ ਵੱਲ ਇਸ਼ਾਰਾ ਵੀ ਕਰ ਦਿੱਤਾ ਹੈ । ਜੇਕਰ ਪਾਰਟੀ ਫੌਜਾ ਸਿੰਘ ਸਰਾਰੀ ਨੂੰ ਕੈਬਨਿਟ ਤੋਂ ਹਟਾਉਂਦੀ ਹੈ ਤਾਂ ਮਾਨ ਕੈਬਨਿਟ ਵਿੱਚ 13 ਮੰਤਰੀ ਰਹਿ ਜਾਣਗੇ ਅਤੇ 4 ਹੋਰ ਵਿਧਾਇਕਾਂ ਲਈ ਮੰਤਰੀ ਬਣਨ ਦਾ ਰਸਤਾ ਖੁੱਲ ਜਾਵੇਗਾ।