The Khalas Tv Blog Punjab ਮੁੱਖ ਮੰਤਰੀ ਨੇ ਵਾਅਦੇ ਮੁਤਾਬਕ ਬਦਲਿਆ ਟਿਕਾਣਾ, ਜ਼ਿਮਨੀ ਚੋਣ ਦੌਰਾਨ ਕੀਤਾ ਵਾਅਦਾ ਕੀਤਾ ਪੂਰਾ
Punjab

ਮੁੱਖ ਮੰਤਰੀ ਨੇ ਵਾਅਦੇ ਮੁਤਾਬਕ ਬਦਲਿਆ ਟਿਕਾਣਾ, ਜ਼ਿਮਨੀ ਚੋਣ ਦੌਰਾਨ ਕੀਤਾ ਵਾਅਦਾ ਕੀਤਾ ਪੂਰਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Maan) ਵੱਲੋਂ ਜਲੰਧਰ ਪੱਛਮੀ (Jalandhar West) ਹਲਕੇ ਦੀ ਵਿਧਾਨ ਸਭਾ ਜ਼ਿਮਨੀ ਚੋਣ ਦੌਰਾਨ ਕੀਤੇ ਵਾਅਦੇ ਮੁਤਾਬਕ ਉਹ ਅੱਜ ਅਤੇ ਕੱਲ੍ਹ ਜਲੰਧਰ ਵਿੱਚ ਹਨ। ਅੱਜ ਯਾਨੀ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਨਤਾ ਦਰਬਾਰ ਦਾ ਆਯੋਜਨ ਕੀਤਾ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਸੀਐਮ ਮਾਨ ਦੇ ਨਾਲ ਸੂਬੇ ਭਰ ਦੇ ਕਈ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

ਇਸ ਦੌਰਾਨ ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦੇ ਆਦੇਸ਼ ਦਿੱਤੇ। ਸੀਐਮ ਮਾਨ ਨੇ ਹਰੇਕ ਸ਼ਿਕਾਇਤਕਰਤਾ ਨੂੰ ਵੱਖਰੇ ਤੌਰ ‘ਤੇ ਬੁਲਾਇਆ ਅਤੇ ਸ਼ਿਕਾਇਤ ਸੁਣੀ। ਟੈਂਟ ਵਿੱਚੋਂ ਇੱਕ-ਇੱਕ ਵਿਅਕਤੀ ਨੂੰ ਸੀਐਮ ਨੂੰ ਮਿਲਣ ਲਈ ਭੇਜਿਆ ਜਾ ਰਿਹਾ ਸੀ। ਪ੍ਰੋਗਰਾਮ ਦੌਰਾਨ ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਜਲੰਧਰ ਦੇ ਡੀਸੀ ਸਮੇਤ ਕਈ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ –   ਪੰਜਾਬ ਨੇ ਹਰਿਆਣਾ ਦੇ ਬਹਾਦਰੀ ਪੁਰਸਕਾਰਾਂ ‘ਤੇ ਜਤਾਇਆ ਇਤਰਾਜ਼, ਸਪੀਕਰ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ

 

Exit mobile version