Punjab

CM ਮਾਨ ਨੇ LIVE ਹੋ ਕੇ ਕਹੀਆਂ ਵੱਡੀਆਂ ਗੱਲਾਂ ! ਦੱਸਿਆ ਇਸ ਗੱਲ ਤੋਂ ਬਾਅਦ ਮੇਰਾ ਹੌਂਸਲਾ ਬੁਲੰਦ ਹੋਇਆ

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਲਈ ਚਲਾਏ ਜਾ ਰਹੇ ਆਪਰੇਸ਼ਨ ‘ਤੇ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ । ਹਾਲਾਂਕਿ ਉਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਨੇ ਕਿਹਾ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਸਨ, ਇਸ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਸੀ । ਅਜਿਹੇ ਲੋਕਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ,ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਆਮ ਆਦਮੀ ਪਾਰਟੀ ਦੇਸ਼ ਖਿਲਾਫ਼ ਆਵਾਜ਼ ਚੁੱਕਣ ਵਾਲਿਆਂ ਨੂੰ ਨਹੀਂ ਬਖ਼ਸ਼ੇਗੀ,ਸੀਐੱਮ ਨੇ ਕਿਹਾ ਕਿ ਉਨ੍ਹਾਂ ਨੂੰ ਸੂਬੇ ਭਰ ਤੋਂ ਕਈ ਮਾਪਿਆਂ ਦਾ ਫੋਨ ਆਇਆ ਹੈ ਜਿੰਨਾਂ ਨੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਡਰ ਸੀ ਕਿ ਬੱਚੇ ਗੁੰਮਰਾਹ ਨਾ ਹੋ ਜਾਣ । ਮਾਨ ਨੇ ਕਿਹਾ ਮੈਂ ਪੰਜਾਬੀਆਂ ਦਾ ਧੰਨਵਾਦ ਕਰਦਾ ਹਾਂ ਜਿੰਨਾਂ ਨੇ ਸ਼ਾਂਤੀ ਨਾਲ ਸਰਕਾਰ ਦਾ ਸਾਥ ਦਿੱਤਾ ਅਤੇ ਕਿਸੇ ਵੀ ਥਾਂ ਤੋਂ ਇੱਕ ਵੀ ਹਿੰਸਕ ਪ੍ਰਦਰਸ਼ਨ ਦੀ ਖਬਰ ਨਹੀਂ ਆਈ ਹੈ। ਇਸ ਨਾਲ ਮੇਰਾ ਹੌਸਲਾ ਵਧਿਆ ਹੈ। ਮੈਂ ਇਸ ਦੇ ਲਈ ਤਿੰਨ ਕਰੋੜ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਉਂਦਾ ਹਾਂ।

ਸਾਡੀ ਸਰਕਾਰ ਬੱਚਿਆਂ ਦੇ ਹੱਥਾਂ ਵਿੱਚ ਕਿਤਾਬਾਂ ਅਤੇ ਲੈਪਟਾਪ ਵੇਖਣਾ ਚਾਉਂਦੀ ਹੈ ਹਥਿਆਰ ਨਹੀਂ। ਕੇਜਰੀਵਾਲ ਦੀ ਅਗਵਾਈ ਵਾਲੀ ਸਾਡੀ ਪਾਰਟੀ ਕਦੇ ਵੀ ਨਫਰਤ ਫੈਲਾਉਣ ਵਾਲਿਆਂ ਨੂੰ ਅੱਗੇ ਨਹੀਂ ਵਧਣ ਦੇਵੇਗੀ ਜੋ ਪੰਜਾਬ ਦੇ ਖਿਲਾਫ਼ ਬੁਰਾ ਸੁਪਣਾ ਲੈ ਰਹੇ ਹਨ। ਉਨ੍ਹਾਂ ਨੂੰ ਨਹੀਂ ਬਖ਼ਸ਼ਿਆ ਜਾਵੇਗਾ,ਮੇਰੇ ਖੂਨ ਦਾ ਇੱਕ-ਇੱਕ ਕਤਰਾ ਹਾਜ਼ਰਾ ਹੈ ਪੰਜਾਬ ਦੇ ਲਈ । ਸਾਫ ਹੈ ਇਸ ਪੂਰੇ ਸੁਨੇਹੇ ਵਿੱਚ ਭਗਵੰਤ ਮਾਨ ਨੇ ਨਾ ਤਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਂ ਲਿਆ ਅਤੇ ਨਾ ਹੀ ਇਹ ਦੱਸਿਆ ਕਿ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਨਹੀਂ । ਯਾਨੀ ਹੁਣ ਇਹ ਪੂਰੀ ਤਰ੍ਹਾਂ ਨਾਲ ਸਮਝ ਲਿਆ ਜਾਵੇ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਹੈ । ਪਰ ਵਿਰੋਧੀ ਸਵਾਲ ਪੁੱਛ ਰਹੇ ਹਨ ਕਿ ਪੰਜਾਬ ਪੁਲਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਲਈ ਜਿਹੜਾ ਆਪਰੇਸ਼ਨ ਚਲਾਇਆ ਸੀ ਉਹ ਹੁਣ ਤੱਕ ਫੇਲ੍ਹ ਸਾਬਿਤ ਹੋਇਆ ਹੈ ਅਤੇ ਇਹ ਸਰਕਾਰ ਦੀ ਵੱਡੀ ਨਾਕਾਮਯਾਬੀ ਹੈ । ਕਿਉਂਕਿ ਪਰਿਵਾਰ ਵੀ ਲਗਾਤਾਰ ਇਹ ਹੀ ਦਾਅਵਾ ਕਰ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਦੇ ਕਬਜ਼ੇ ਵਿੱਚ ਹੈ । ਜੇਕਰ ਅਜਿਹਾ ਹੈ ਤਾਂ ਪੁਲਿਸ ਅਤੇ ਸਰਕਾਰ ਇਸ ਨੂੰ ਲੁੱਕਾ ਕਿਉਂ ਰਹੀ ਹੈ ? ਕੀ ਸਰਕਾਰ ਕਿਸੇ ਸਹੀ ਮੌਕੇ ਦਾ ਇੰਤਜ਼ਾਰ ਕਰ ਰਹੀ ਹੈ ? ਪਰ ਉਹ ਮੌਕਾ ਕਿਹੜਾ ਹੈ ਕਿਉਂਕਿ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਕਹਿ ਚੁੱਕੇ ਹਨ ਕਿ ਸਾਜਿਸ਼ ਦੇ ਤਹਿਤ ਸਰਕਾਰ ਨੇ 1 ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਆਪਰੇਸ਼ਨ ਸ਼ੁਰੂ ਕੀਤਾ ਤਾਂਕਿ ਸਿੱਧੂ ਮੂਸੇਵਾਲਾ ਦੀ ਬਰਸੀ ਵਿੱਚ ਲੋਕ ਨਾ ਪਹੁੰਚ ਸਕਣ ਅਤੇ ਸਰਕਾਰ ਧਿਆਨ ਦੂਜੇ ਪਾਸੇ ਡਾਇਵਰਟ ਕਰ ਲਏ । ਇੰਨਾਂ ਸਾਰੇ ਸਵਾਲਾਂ ‘ਤੇ ਮਾਨ ਖਾਮੌਸ਼ ਰਹੇ । ਪਰ ਇਸ ਦੌਰਾਨ ਪੰਜਾਬ ਦਾ ਮਾਹੌਲ ਜਿਹੜਾ ਤਣਾਅਪੂਰਨ ਬਣਿਆ ਹੈ ਉਹ ਇੱਕ ਵੱਡਾ ਸਵਾਲ ਹੈ।