ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ (MANN CABINET RESHUFFLE) ਦੀ ਕੈਬਨਿਟ ਵਿੱਚ ਸ਼ਾਮਲ ਹੋਏ 5 ਮੰਤਰੀਆਂ ਦੇ ਵਿਚਾਲੇ ਵਿਭਾਗਾਂ (CABINET PORTFOLIO) ਦੀ ਵੰਡ ਹੋ ਗਈ ਹੈ । ਮੁੱਖ ਮੰਤਰੀ ਭਗਵੰਤ ਮਾਨ ਕੋਲ ਗ੍ਰਹਿ ਅਤੇ ਪਰਸਨਲ ਵਿਭਾਗ,ਲੀਗਲ ਅਫੇਅਰ,ਸਿਵਿਲ ਐਵੀਏਸ਼ਨ,ਵਿਗਿਆਨ ਅਤੇ ਤਕਨੀਕ ਅਤੇ ਖੇਡ ਮੰਤਰਾਲੇ ਰਹੇਗਾ । ਮੀਤ ਹੇਅਰ ਦੇ ਐੱਮਪੀ ਬਣਨ ਤੋਂ ਬਾਅਦ ਹੁਣ ਸੀਐੱਮ ਮਾਨ ਨੇ ਖੇਡ ਮੰਤਰਾਲਾ ਆਪਣੇ ਕੋਲ ਰੱਖਿਆ ਹੈ ।
ਇਸ ਤੋਂ ਇਲਾਵਾ ਨਵੇਂ ਮੰਤਰੀਆਂ ਵਿੱਚੋਂ ਹਰਦੀਪ ਸਿੰਘ ਮੁੰਡਿਆ ਨੂੰ ਰੈਵਿਨਿਊ,ਡਿਜਾਸਟਰ ਮੈਨੇਜਮੈਂਟ,ਵਾਟਰ ਸਪਲਾਈ ਐਂਡ ਸੈਨੀਟੇਸ਼ਨ ਅਤੇ ਹਾਊਸਿੰਗ ਅਤੇ ਅਰਬਨ ਡਵੈਲਪਮੈਂਟ ਮੰਤਰਾਲੇ ਦਿੱਤੇ ਗਏ ਹਨ । ਰੈਵਨਿਊ ਮੰਤਰਾਲਾ ਪਹਿਲਾਂ ਬ੍ਰਹਮਸ਼ੰਕਰ ਜਿੰਪਾ ਕੋਲ ਸੀ ਜਿੰਨਾਂ ਦੀ ਕੈਬਨਿਟ ਤੋਂ ਛੁੱਟੀ ਕਰ ਦਿੱਤੀ ਗਈ ਹੈ । ਜਦਕਿ ਵਾਟਰ ਸਪਲਾਈ ਮੰਤਰਾਲਾ ਜੋੜਾਮਾਜਰਾ ਕੋਲ ਸੀ ।
ਬਰਿੰਦਰ ਕੁਮਾਰ ਗੋਇਲ ਨੂੰ ਮਾਇਨਿੰਗ ਦਾ ਅਹਿਮ ਮੰਤਰਾਲਾ ਦਿੱਤਾ ਗਿਆ ਹੈ ਇਹ ਪਹਿਲਾਂ ਚੇਤਨ ਸਿੰਘ ਜੋੜਾਮਾਜਰਾ ਕੋਲ ਸੀ । ਇਸ ਤੋਂ ਇਲਾਵਾ ਵਾਟਰ ਰਿਸੋਰਸ ਅਤੇ ਕੰਜਰਵੇਸ਼ਨ ਆਫ ਲੈਂਡ ਅਤੇ ਵਾਟਰ ਮੰਤਰਾਲਾ ਦਿੱਤਾ ਗਿਆ ਹੈ ।
ਤਰੁਣਪ੍ਰੀਤ ਸਿੰਘ ਸੌਂਦ ਨੂੰ ਸੈਰ-ਸਪਾਟਾ ਅਤੇ ਸਭਿਆਚਾਰ ਦੇ ਨਾਲ ਇਨਵੈਸਟ ਮੰਤਰਾਲਾ ਦਿੱਤਾ ਗਿਆ ਹੈ ਇਹ ਦੋਵੇ ਮੰਤਰਾਲੇ ਪਹਿਲਾਂ ਗਗਨ ਅਨਮੋਲ ਕੋਲ ਸਨ ਜਿੰਨਾਂ ਦੀ ਕੈਬਨਿਟ ਤੋਂ ਛੁੱਟੀ ਹੋ ਗਈ ਹੈ । ਇਸ ਤੋਂ ਇਲਾਵਾ ਕਿਰਤ,ਹੋਸਪਿਟੈਲਟੀ,ਸਨਅਤ ਅਤੇ ਕਾਮਰਸ ਅਤੇਸ਼ਹਿਰੀ ਅਤੇ ਪੰਚਾਇਤ ਵਰਗੇ ਅਹਿਮ ਮਹਿਕਮੇ ਵੀ ਤਰੁਣਪ੍ਰੀਤ ਸਿੰਘ ਸੌਂਦ ਨੂੰ ਦਿੱਤੇ ਗਏ ਹਨ ।
ਡਾਕਟਰ ਰਵਜੋਤ ਸਿੰਘ ਨੰ ਸਥਾਨਕ ਸਰਕਾਰਾ ਵਰਗਾ ਅਹਿਮ ਮਹਿਕਮਾ ਦਿੱਤਾ ਗਿਆ ਹੈ ਇਹ ਪਹਿਲਾਂ ਬਲਕਾਰ ਸਿੰਘ ਕੋਲ ਸੀ । ਉਨ੍ਹਾਂ ਸਾਹਮਣੇ ਨਗਰ ਨਿਗਮ ਚੋਣਾਂ ਕਰਵਾਉਣ ਦੀ ਵੱਡੀ ਚੁਣੌਤੀ ਦੇ ਨਾਲ ਸ਼ਹਿਰਾਂ ਵਿੱਚ ਵਿਕਾਸ ਦੇ ਕੰਮ ਕਰਵਾਉਣ ਦੀ ਅਹਿਮ ਜ਼ਿੰਮੇਵਾਰੀ ਹੋਵੇਗੀ । ਇਸ ਤੋਂ ਇਲਾਵਾ ਪਾਰਲੀਮੈਂਟ ਅਫੇਅਰ ਦਾ ਵਿਭਾਗ ਵੀ ਉਨ੍ਹਾਂ ਨੂੰ ਦਿੱਤਾ ਗਿਆ ਹੈ ।
ਮਹਿੰਦਰ ਭਗਤ ਨੂੰ ਡਿਫੈਂਸ ਸਰਵਿਸ ਵੈਲਫੇਅਰ,ਫ੍ਰੀਡਮ ਫਾਇਟਰ ਅਤੇ ਹੌਰਟੀਕਲਚਰ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ।
ਇਸ ਤੋਂ ਇਲਾਵਾ ਹਰਪਾਲ ਚੀਮਾ ਕੋਲ ਪਹਿਲਾਂ ਵਾਂਗ ਵਿੱਤ,ਪਲਾਨਿੰਗ,ਪ੍ਰੋਗਰਾਮ ਇਮਲੀਮੈਂਟੇਸ਼ਨ ਅਤੇ ਐਕਸਾਇਜ਼ ਵਿਭਾਗ ਰਹੇਗਾ । ਅਮਨ ਅਰੋੜਾ ਰੀਨਿਊਲ ਐਨਰਜੀ,ਪ੍ਰਿੰਟਿੰਗ-ਸਟੇਸ਼ਨਰੀ,ਸਰਕਾਰੀ ਰੀਫਾਰਮ,ਰੁਜ਼ਗਾਰ ਪੈਦਾ ਕਰਨ ਅਤੇ ਟ੍ਰੇਨਿੰਗ ਵਰਗੇ ਮਹਿਕਮੇ ਹੋਣਗੇ ।
ਡਾਕਟਰ ਬਲਜੀਤ ਕੌਰ ਦੇ ਵਿਭਾਗ ਵਿੱਚ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ । ਉਹ ਸੋਸ਼ਲ ਜਸਟਿਸ ਐਮਪਾਵਰਮੈਂਟ ਅਤੇ ਘੱਟ ਗਿਣਤੀ,ਮਹਿਲਾ ਅਤੇ ਬੱਚਿਆਂ ਦੀ ਸਮਾਜਿਕ ਸੁਰੱਖਿਆ
ਵਿਭਾਗ ਵੀ ਉਨ੍ਹਾਂ ਕੋਲ ਹੈ ।
ਕੁਲਦੀਪ ਸਿੰਘ ਧਾਲੀਵਾਲ ਦੇ ਵਿਭਾਗ ਵਿੱਚ ਕੋਈ ਛੇੜਖਾਨੀ ਨਹੀਂ ਕੀਤੀ ਗਈ ਹੈ ਉਨ੍ਹਾਂ ਕੋਲ NRI ਅਤੇ ਪ੍ਰਸ਼ਾਸਨਿਕ ਵਿਭਾਗ ਦੀ ਜ਼ਿੰਮੇਵਾਰੀ ਹੋਵੇਗੀ। ਡਾਕਟਰ ਬਲਬੀਰ ਸਿੰਘ ਕੋਲ
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ,ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਅਤੇ ਚੋਣਾਂ ਦਾ ਵਿਭਾਗ ਹੋਵੇਗਾ।
ਲਾਲ ਸਿੰਘ ਕੱਟਾਰੂਚੱਕ ਕੋਲ ਫੂਡ ਸਿਵਿਲ ਸਪਲਾਈ ਅਤੇ ਕਨਜਯੂਮਰ ਅਫੇਅਰ,ਜੰਗਲਾਤ ਅਤੇ ਵਾਇਲਡ ਲਾਈਫ ਮਹਿਕਮਾ ਹੋਵੇਗਾ ।
ਲਾਲਜੀਤ ਸਿੰਘ ਭੁੱਲਰ ਪਹਿਲਾਂ ਵਾਂਗ ਟਰਾਂਸਪੋਰਟ ਮਹਿਕਮੇ ਦੀ ਜ਼ਿੰਮੇਵਾਰੀ ਸੰਭਾਲਣਗੇ । ਹਰਜੋਤ ਬੈਂਸ ਵੀ ਸਕੂਲ ਸਿੱਖਿਆ ਵਿਭਾਗ,ਉੱਚ ਸਿੱਖਿਆ ਅਤੇ ਤਕਨੀਕੀ ਸਿੱਖਿਆ ਦੇ ਨਾਲ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਕਾਰਜਭਾਰ ਸੰਭਾਲਣਗੇ। ਹਰਭਜਨ ਸਿੰਘ ਈਟੀਓ ਬਿਜਲੀ ਮੰਤਰਾਲੇ ਦੇ ਨਾਲ ਪਬਲਿਕ ਵਰਕ ਦਾ ਕੰਮ-ਕਾਜ ਵੇਖਣਗੇ ।