India Punjab

CM ਮਾਨ ਦੀ ਕਿਸਾਨਾਂ ਨੂੰ LIVE ਬਹਿਸ ਦੀ ਚੁਣੌਤੀ ! ਹਿੱਸੇਦਾਰੀ ਦਾ ਵੀ ਲਗਾਇਆ ਗੰਭੀਰ ਇਲਜ਼ਾਮ

ਬਿਉਰ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਮੁੜ ਤੋਂ ਕਿਸਾਨਾਂ ਆਗੂਆਂ ‘ਤੇ ਗੰਭੀਰ ਇਲਜ਼ਾਮ ਲਗਾਇਆ ਹੈ । ਕਿਸਾਨਾਂ ‘ਤੇ ਭੜਕੇ ਮੁੱਖ ਮੰਤਰੀ ਮਾਨ ਨੇ ਉਨ੍ਹਾਂ ਨੂੰ ਲਾਈਵ ਬਹਿਸ ਦੀ ਚੁਣੌਤੀ ਦਿੱਤੀ ਹੈ । ਮਾਨ ਨੇ ਕਿਹਾ ਕੁਝ ਯੂਨੀਅਨ ਲੀਡਰਾਂ ਨੇ ਛੋਟੇ ਕਿਸਾਨਾਂ ਤੋਂ ਪੈਸਾ ਇਕੱਠਾ ਕਰਕੇ ਵੱਡੀਆਂ ਜਾਇਦਾਦਾਂ ਬਣਾਈਆਂ ਹਨ । ਯੂਨੀਅਨਾਂ ਫਜ਼ੂਲ ਦੇ ਮਸਲਿਆਂ ‘ਤੇ ਸੜਕਾਂ ਅਤੇ ਰੇਲਾਂ ਰੋਕ ਕੇ ਸਿਰਫ਼ ਦੁਕਾਨਾਂ ਚੱਲਾ ਰਹੇ ਸੀ।

ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕਈ ਕਿਸਾਨ ਆਗੂਆਂ ਨੇ ਸੂਬੇ ਦੇ ਹੋਟਲਾਂ ਅਤੇ ਹਸਪਤਾਲਾਂ ਵਿੱਚ ਹਿੱਸੇਦਾਰੀ ਪਾਈ ਹੋਈ ਹੈ । ਮੁੱਖ ਮੰਤਰੀ ਮਾਨ ਨੇ ਕਿਸਾਨ ਆਗੂਆਂ ਨੂੰ ਚੁਣੌਤੀ ਦਿੰਦੇ ਹੋਏ ਕਿ ਉਹ ਖੇਤੀ ਸੰਕਟ ਨਾਲ ਜੁੜੇ ਮੁੱਦਿਆਂ ‘ਤੇ ਮੇਰੇ ਨਾਲ ਲਾਈਵ ਬਹਿਸ ਕਰਨ ।

CM ਨੇ ਕਿਹਾ ਕਿਸਾਨ ਯੂਨੀਅਨਾਂ ਅਤੇ ਕਿਸਾਨ ਦੋਹੇ ਵੱਖ-ਵੱਖ ਹਨ । ਉਨ੍ਹਾਂ ਇਲਜ਼ਾਮ ਲਗਾਇਆ ਕਿ ਕਿਸਾਨ ਯੂਨੀਅਨਾਂ ਸੰਘਰਸ਼ ਕਰਨ ਦੀ ਆੜ ਵਿੱਚ ਕਿਸਾਨਾਂ ਤੋਂ ਫੀਸ ਲੈਂਦੀ ਹੈ । BBMB ਦੇ ਪਾਣੀ ਨੂੰ ਲੈ ਕੇ ਹਰਿਆਣਾ ਨਾਲ ਵਿਵਾਦ ਹੋਇਆ । ਪਰ ਪੰਜਾਬ ਦਾ ਇੱਕ ਵੀ ਕਿਸਾਨ ਆਗੂ ਸ਼ਬਦ ਤੱਕ ਨਹੀਂ ਬੋਲਿਆ । ਕਿਸਾਨ ਯੂਨੀਅਨਾਂ ਬੇਤੁਕੇ ਮਸਲਿਆਂ ‘ਤੇ ਸੜਕ ਅਤੇ ਰੇਲ ਰੋਕ ਕੇ ਸਿਰਫ਼ ਆਪਣੀਆਂ ਦੁਕਾਨਾਂ ਚੱਲ ਰਹੀਆਂ ਹਨ ।