Punjab

CM ਮਾਨ ਨੇ ਮੰਗਿਆ 132347 ਕਰੋੜ ਦਾ ਸਪੈਸ਼ਲ ਪੈਸੇਜ !

ਬਿਉਰੋ ਰਿਪੋਰਟ – 16ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant mann) ਨੇ 132347 ਕਰੋੜ ਦੇ ਪੈਕੇਜ ਦੀ ਮੰਗ ਕੀਤੀ ਹੈ । ਇਸ ਦੇ ਨਾਲ ਫਸਲੀ ਚੱਕਰ ਅਤੇ ਪਾਣੀ ਦੇ ਹੇਠਾ ਹੁੰਦੇ ਮੁੱਦੇ ‘ਤੇ ਵੀ ਚਰਚਾ ਕੀਤੀ ਗਈ । ਇਸ ‘ਤੇ ਵਿਚਾਰ ਕੀਤਾ ਗਿਆ ਕਿ ਕਿਸਾਨ ਨੂੰ ਝੋਨੇ ਦੀ ਖੇਤੀ ਦੀ ਬਜਾਏ ਦੂਜੀ ਫਸਲਾਂ ਦੀ ਖੇਤੀ ਵਿੱਚ ਦਿਲਚਸਪੀ ਵਿਖਾਉਣੀ ਚਾਹੀਦੀ ਹੈ ।
ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਫਸਲੀ ਚੱਕਰ ਨੂੰ ਲੈਕੇ ਵੱਡਾ ਫੈਸਲਾ ਲਿਆ ਸੀ । ਸਰਕਾਰ ਨੇ ਤੈਅ ਕੀਤਾ ਹੈ ਕਿ ਕਣਕ ਦੀ ਖੇਤੀ ਦੀ ਬਜਾਏ ਦੂਜੀ ਫਸਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ । ਕਮਿਸ਼ਨ ਦੇਸ਼ ਦੇ ਵੱਖ-ਵੱਖ ਸੂਬਿਆਂ ਦਾ ਦੌਰਾਨ ਕਰ ਰਿਹਾ ਹੈ । ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਅਤੇ ਛੱਤੀਸਗੜ੍ਹ ਦਾ ਦੌਰਾ ਵੀ ਕੀਤੀ ਗਿਆ ਸੀ ।

ਦਹਿਸ਼ਤਗਰਦੀ ਨਾਲ ਨਿਪਟਨ ਦੇ ਲਈ 8846 ਕਰੋੜ ਮੰਗੇ

ਪੰਜਾਬ ਸਰਕਾਰ ਨੇ 7500 ਕਰੋੜ ਰੁਪਏ ਵਿਕਾਸ ਫੰਡ,ਖੇਤੀਬਾੜੀ ਅਤੇ ਫਸਲੀ ਚੱਕਰ ਦੇ ਲਈ 17950 ਕਰੋੜ ਰੁਪਏ,ਪਰਾਲੀ ਸਾੜਨ ਨੂੰ ਰੋਕਣ ਦੇ ਲਈ 5025 ਕਰੋੜ ਰੁਪਏ । ਨਾਰਕੋ ਦਹਿਸ਼ਤਗਰਦਾਂ ਨਾਲ ਨਿਪਟਣ ਦੇ ਲਈ 8846 ਕਰੋੜ ਮੰਗੇ ਹਨ । ਇਸ ਤੋਂ ਇਲਾਵਾ ਸਨਅਤ ਦੇ ਲਈ 6000 ਕਰੋੜ,9426 ਕਰੋੜ ਸਥਾਨਕ ਇਕਾਇਆਂ ਅਤੇ 10 ਹਜ਼ਾਰ ਕਰੋੜ ਦੇ ਫੰਡ ਪੇਂਡੂ ਇਕਾਇਆਂ ਲਈ ਮੰਗੇ ਹਨ ।

ਮੁਹਾਲੀ ਨਗਰ ਨਿਗਮ ਨੇ ਮੰਗੇ 100 ਕਰੋੜ

ਪੰਜਾਬ ਦੌਰੇ ‘ਤੇ ਆਏ ਵਿੱਤ ਕਮਿਸ਼ਨ ਨੂੰ ਮੁਹਾਲੀ ਨਗਰ ਨਿਗਮ ਦੇ ਵੱਲੋਂ ਪੱਤਰ ਲਿਖਿਆ ਗਿਆ ਹੈ । ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਮਿਸ਼ਨ ਨੂੰ ਪੱਤਰ ਲਿਖ ਕੇ 100 ਕਰੋੜ ਰੁਪਏ ਦਾ ਫੰਡ ਮੰਗਿਆ ਹੈ । ਤਾਂਕੀ ਮੁਹਾਲੀ ਦਾ ਵਿਕਾਸ ਹੋ ਸਕੇ । ਉਨ੍ਹਾਂ ਨੇ ਕਿਹਾ ਕਮਿਸ਼ਨ ਨੂੰ ਇਸ ਮੰਗ ‘ਤੇ ਵਿਚਾਰ ਕਰਨਾ ਚਾਹੀਦਾ ਹੈ ।