ਬਿਉਰੋ ਰਿਪੋਰਟ : ਬਰਗਾੜੀ ਬੇਅਦਬੀ ਤੇ ਗੋਲੀਕਾਡ ਦੇ ਇਨਸਾਫ ਵਿੱਚ ਹੋ ਰਹੀ ਦੇਰੀ ਦੀ ਵਜ੍ਹਾ ਕਰਕੇ ਮੋਰਚੋ ਵੱਲੋਂ ਬਹਿਬਲ ਕਲਾਂ ਵਿੱਚ ਕੌਮੀ ਸ਼ਾਹਰਾਹ 5 ਫਰਵਰੀ ਤੋਂ ਬੰਦ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਰਚੇ ਨੂੰ ਇਨਸਾਫ ਦੇਣ ਦਾ ਭਰੋਸਾ ਦਿੰਦੇ ਹੋਏ ਰਸਤਾ ਖੋਲਣ ਦੀ ਅਪੀਲ ਕੀਤੀ । ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ ‘ਪੰਜਾਬ ਸਰਕਾਰ ਕੋਟਕਪੂਰਾ ਤੇ ਬਹਿਬਲ ਕਲਾਂ ਬੇਅਦਬੀ ਮਾਮਲਿਆਂ ‘ਚ ਇਨਸਾਫ ਦਿਵਾਉਣ ਲਈ ਪੂਰੀ ਵਚਨਬੱਧ ਹੈ.. ‘ਮੈਂ ਸੰਗਤ ਨੂੰ ਅਪੀਲ ਕਰਦਾਂ ਹਾਂ ਕਿ ਬਹਿਬਲ ਕਲਾਂ ਵਿਖੇ ਨੈਸ਼ਨਲ ਹਾਈਵੇਅ ਦਾ ਜਾਮ ਖੋਲ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ…ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਜਲਦੀ ਨਿਆਂ ਦੇਣਾ ਸਰਕਾਰ ਦਾ ਫ਼ਰਜ਼ ਅਤੇ ਜਿੰਮੇਦਾਰੀ ਹੈ’। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਇਨਸਾਫ ਵਿੱਚ ਹੋ ਰਹੀ ਦੇਰੀ ਦੇ ਲਈ ਅਕਾਲੀ ਦਲ ਅਤੇ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ । ਉਨ੍ਹਾਂ ਕਿਹਾ ਦੋਵਾਂ ਪਾਰਟੀਆਂ ਨੇ ਇੱਕ ਦੂਜੇ ਨੂੰ ਬਚਾਉਣ ਦੇ ਲਈ ਮੁਲਜ਼ਮਾਂ ਨੂੰ ਬਚਾਇਆ । ਸੀਐੱਮ ਮਾਨ ਨੇ ਕਿਹਾ ਬੇਅਦਬੀ ਕਾਂਡ ਅਕਾਲੀ ਦਲ ਦੀ ਸਰਕਾਰ ਵਿੱਚ ਹੋਇਆ ਅਤੇ ਕਾਂਗਰਸ ਨੇ ਉਸ ‘ਤੇ ਪਰਦਾ ਪਾਕੇ ਰੱਖਿਆ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹੁਣ ਇਸੇ ਨੈੱਕਸਸ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜਲਦ ਹੀ ਪੀੜਤਾਂ ਨੂੰ ਇਨਸਾਫ ਮਿਲੇਗਾ । ਉਧਰ ਮੁੱਖ ਮੰਤਰੀ ਦੀ ਇਸ ਅਪੀਲ ਦਾ ਜਵਾਬ ਮੋਰਚੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨੇ ਦਿੱਤਾ ।
ਪੰਜਾਬ ਸਰਕਾਰ ਕੋਟਕਪੂਰਾ ਤੇ ਬਹਿਬਲ ਕਲਾਂ ਬੇਅਦਬੀ ਮਾਮਲਿਆਂ 'ਚ ਇਨਸਾਫ ਦਿਵਾਉਣ ਲਈ ਪੂਰੀ ਵਚਨਬੱਧ ਹੈ..
ਮੈਂ ਸੰਗਤ ਨੂੰ ਅਪੀਲ ਕਰਦਾਂ ਹਾਂ ਕਿ ਬਹਿਬਲ ਕਲਾਂ ਵਿਖੇ ਨੈਸ਼ਨਲ ਹਾਈਵੇਅ ਦਾ ਜਾਮ ਖੋਲ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ…ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਜਲਦੀ ਨਿਆਂ ਦੇਣਾ ਸਰਕਾਰ ਦਾ ਫ਼ਰਜ਼ ਅਤੇ ਜਿੰਮੇਦਾਰੀ ਹੈ..— Bhagwant Mann (@BhagwantMann) February 10, 2023
ਸੁਖਰਾਜ ਸਿੰਘ ਦਾ ਸੀਐੱਮ ਮਾਨ ਨੂੰ ਜਵਾਬ
ਮੋਰਚੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨੇ ਮੁੱਖ ਮੰਤਰੀ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਸਾਡਾ ਦਿਲ ਵੀ ਧਰਨਾ ਦੇਣ ਨੂੰ ਨਹੀਂ ਕਰਦਾ ਸੀ ਅਤੇ ਨਾ ਹੀ ਕਿਸੇ ਦਾ ਰਾਹ ਰੋਕਣ ਦਾ ਪਰ ਤੁਸੀਂ ਸਾਨੂੰ ਮਨਜ਼ੂਰ ਕੀਤਾ ਹੈ । ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਕਈ ਡੈਡ ਲਾਈਨਾਂ ਦਿੱਤੀਆਂ ਪਰ ਹਰ ਵਾਰ ਸਰਕਾਰ ਨੇ ਨਜ਼ਰ ਅੰਦਾਜ਼ ਕਰ ਦਿੱਤਾ । ਹੁਣ ਜਦੋਂ ਅਸੀਂ ਰਾਹ ਰੋਕਿਆ ਹੈ ਤਾਂ ਸਰਕਾਰ ਸਾਨੂੰ ਅਪੀਲ ਕਰ ਰਹੀ ਹੈ । ਸੁਖਰਾਜ ਸਿੰਘ ਨੇ ਕਿਹਾ ਕਿ ਰਸਤਾ ਖੋਲਣ ਦਾ ਫੈਸਲਾ ਮੈਂ ਇਕੱਲੇ ਨਹੀਂ ਲੈ ਸਕਦਾ ਹਾਂ ਇਹ ਪੂਰੀ ਸੰਗਤ ਨੇ ਮਿਲ ਕੀਤਾ ਹੈ । ਪਰ ਉਨ੍ਹਾਂ ਨੇ ਸਾਫ ਕਰ ਦਿੱਤਾ ਕਿ ਜਦੋਂ ਤੱਕ ਬੇਅਦਬੀ ਅਤੇ ਗੋਲੀਕਾਂਡ ‘ਤੇ ਕੋਈ ਠੋਕ ਕਾਰਵਾਈ ਨਹੀਂ ਹੁੰਦੀ ਹੈ ਉਸ ਵੇਲੇ ਤੱਕ ਉਹ ਪਿੱਛੇ ਨਹੀਂ ਹਟਣਗੇ । ਸੁਖਰਾਜ ਸਿੰਘ ਨੇ ਕਿਹਾ 400 ਦਿਨਾਂ ਤੋਂ ਵੱਧ ਸਮੇਂ ਤੋਂ ਸ਼ਾਤਮਾਈ ਤਰੀਕੇ ਨਾਲ ਧਰਨਾ ਚੱਲ ਰਿਹਾ ਹੈ ਪਰ ਮੁੱਖ ਮੰਤਰੀ ਸਾਹਿਬ ਨੂੰ ਹੁਣ ਯਾਦ ਆਈ ਹੈ ਜਦੋਂ ਅਸੀਂ ਕੌਮੀ ਸ਼ਾਹਰਾਹ ਬੰਦ ਹੋ ਗਿਆ । ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਬੇਅਦਬੀ ਦਾ ਇਨਸਾਫ਼ 24 ਘੰਟੇ ਵਿੱਚ ਦੇਣ ਲਈ ਕਿਹਾ ਸੀ ਪਰ ਹੁਣ 11 ਮਹੀਨੇ ਬੀਤ ਚੁੱਕੇ ਹਨ । ਉਧਰ ਆਮ ਆਦਮੀ ਪਾਰਟੀ ਨੇ ਕਿਹਾ ਕਿ ਸਰਕਾਰ ਦੋਸ਼ੀਆਂ ਖਿਲਾਫ਼ ਜ਼ਰੂਰ ਕਾਰਵਾਈ ਕਰੇਗੀ ਪਰ ਇਸ ਦੇ ਲਈ ਪੂਰੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਤਾਂਕਿ ਅਦਾਲਤ ਵਿੱਚ ਕੇਸ ਮਜ਼ਬੂਤੀ ਦੇ ਨਾਲ ਰੱਖਿਆ ਜਾਵੇ।