Punjab

ਕੱਚੇ ਅਧਿਆਪਕਾਂ ਦੇ ਲਈ ਬਹੁਤ ਵੱਡਾ ਦਿਨ ! CM ਮਾਨ ਨੇ ਪੱਕੇ ਹੋਣ ਵਾਲੇ ਅਧਿਆਪਕਾਂ ਦੀ ਤਨਖ਼ਾਹ 3 ਤੋਂ 4 ਗੁਣਾ ਵਧਾਈ !

ਬਿਊਰੋ ਰਿਪੋਰਟ : ਕੈਬਨਿਟ ਵਿੱਚ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਮਨਜ਼ੂਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਕੇ ਹੋਣ ਵਾਲੇ ਅਧਿਆਪਕਾਂ ਦੀ ਤਨਖਾਹ ਵਿੱਚ ਭਾਰੀ ਵਾਧਾ ਕਰਨ ਦਾ ਐਲਾਨ ਕੀਤਾ ਹੈ । ਤਕਰੀਬਨ ਹਰ ਕੈਟਾਗਰੀ ਦੇ ਅਧਿਆਪਕਾਂ ਦੀ ਤਨਖਾਹ ਵਿੱਚ ਦੁੱਗਣਾ ਅਤੇ ਤਿੰਨ ਗੁਣਾ ਤੱਕ ਵਾਧਾ ਕੀਤਾ ਹੈ । ਮੁੱਖ ਮੰਤਰੀ ਨੇ ਅਧਿਆਪਕਾਂ ਨਾਲ ਤਨਖਾਹ ਦੀ ਖੁਸ਼ੀ ਸਾਂਝੀ ਕਰਨ ਤੋਂ ਪਹਿਲਾਂ ਦੱਸਿਆ ਕਿ ਛੁੱਟੀਆਂ ਖ਼ਤਮ ਹੁੰਦੇ ਹੀ ਨੋਟਿਫਿਕੇਸ਼ ਜਾਰੀ ਕਰ ਦਿੱਤਾ ਜਾਵੇਗਾ ਅਤੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ ਤਾਂਕੀ ਕੋਈ ਵੀ ਕਾਨੂੰਨੀ ਅਰਚਨ ਨਾ ਆਵੇ ।

ਪੱਕੇ ਹੋਣ ਵਾਲੇ ਅਧਿਆਪਕਾਂ ਨੂੰ ਗਫੇ

ਪੱਕੇ ਹੋਣ ਵਾਲੇ ਅਧਿਆਪਕਾਂ ਦਾ ਪੇਅ ਸਕੇਲ ਜਾਰੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ 6337 ਸਿੱਖਿਆ ਵਲੰਟਰੀਅਰ ਹਨ ਜਿੰਨਾਂ ਵਿੱਚ 2 ਕੈਟਾਗਰੀ ਹਨ। ਜਿੰਨਾਂ ਨੂੰ ਪਹਿਲਾਂ 3500 ਰੁਪਏ ਹਰ ਮਹੀਨੇ ਤਨਖਾਹ ਮਿਲ ਦੀ ਸੀ ਪੱਕੇ ਹੋਣ ਤੋਂ ਬਾਅਦ ਹੁਣ ਉਨ੍ਹਾਂ ਨੂੰ 4 ਗੁਣਾ ਵੱਧ 15 ਹਜ਼ਾਰ ਰੁਪਏ ਹਰ ਮਹੀਨੇ ਤਨਖਾਹ ਮਿਲੇਗੀ । ਇਸ ਤੋਂ ਇਲਾਵਾ EGS ਅਧਿਆਪਕਾਂ ਨੂੰ 6 ਹਜ਼ਾਰ ਮਹੀਨਾ ਤਨਖਾਹ ਮਿਲ ਦੀ ਸੀ ਉਨ੍ਹਾਂ ਦੀ ਵਧਾਕੇ 18 ਹਜ਼ਾਰ ਤਨਖਾਹ ਕਰ ਦਿੱਤੀ ਗਈ ਹੈ । ਸੀਐੱਮ ਮਾਨ ਨੇ ਦੱਸਿਆ ਦੂਜੀ ਕੈਟਾਗਰੀ ਵਿੱਚ 5337 ਐਜੂਕੇਸ਼ਨ ਪ੍ਰੋਵਾਇਡਰ ਹਨ ਜਿੰਨਾਂ ਦੀ 22 ਹਜ਼ਾਰ ਤਨਖਾਹ ਕਰਨ ਦਾ ਫੈਸਲਾ ਲਿਆ ਗਿਆ ਹੈ । ETT-NTT ਅਧਿਆਪਕਾਂ ਨੂੰ ਪੱਕੇ ਹੋਣ ਤੋਂ ਬਾਅਦ ਡਬਲ ਤਨਖਾਹ ਮਿਲੇਗੀ, ਪਹਿਲਾਂ ਉਨ੍ਹਾਂ ਨੂੰ 10250 ਰੁਪਏ ਮਹੀਨਾ ਤਨਖਾਹ ਮਿਲ ਦੀ ਸੀ ਹੁਣ 22 ਹਜ਼ਾਰ ਕਰ ਦਿੱਤੀ ਗਈ ਹੈ । ਜਿਹੜੇ BA,MA,BED ਹਨ ਉਨ੍ਹਾਂ ਦੀ ਤਨਖਾਹ 11 ਹਜ਼ਾਰ ਸੀ ਉਨ੍ਹਾਂ ਨੂੰ ਹੁਣ 23,500 ਮਹੀਨਾ ਤਨਖਾਹ ਮਿਲੇਗੀ ।

ਮੁੱਖ ਮੰਤਰੀ ਨੇ 1036 IEV ਵਰੰਟੀਅਰ ਦੀ ਤਨਖਾਹ ਵਿੱਚ ਵੀ ਤਿੰਨ ਗੁਣਾ ਵਾਧਾ ਕੀਤਾ ਹੈ ਪਹਿਲਾਂ ਇਨ੍ਹਾਂ ਨੂੰ 5500 ਰੁਪਏ ਮਿਲ ਦੇ ਸਨ ਹੁਣ 15 ਹਜ਼ਾਰ ਤਨਖਾਹ ਮਿਲਿਆ ਕਰੇਗੀ । ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਕੇ ਹੋਣ ਵਾਲੇ ਅਧਿਆਪਕਾਂ ਦੀਆਂ ਛੱਟਿਆਂ ਨੂੰ ਲੈਕੇ ਵੀ ਵੱਡਾ ਐਲਾਨ ਕੀਤਾ ਹੈ । ਪਹਿਲਾਂ ਕੱਚੇ ਅਧਿਆਪਕਾਂ ਦੀਆਂ ਛੁੱਟਿਆਂ ਦੇ ਪੈਸੇ ਕੱਟੇ ਜਾਂਦੇ ਸਨ ਪਰ ਹੁਣ ਛੁੱਟੀਆਂ ਪੇਡ ਹੋਣਗੀਆਂ, ਇਸ ਤੋਂ ਮੈਟਰਨਟੀ ਲੀਵ ਵੀ ਮਿਲੇਗੀ, ਹਰ ਸਾਲ ਤਨਖਾਹ ਵਿੱਚ 5 ਫੀਸਦੀ ਦਾ ਵਾਧਾ ਦਰਜ ਕੀਤਾ ਜਾਵੇਗਾ। ਨੌਕਰੀ ਕਰਨ ਦੀ ਉਮਰ 58 ਸਾਲ ਤੈਅ ਕੀਤੀ ਗਈ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਇਹ ਕੰਮ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਪਰ ਮੈਂ ਇਸ ਦੇ ਪ੍ਰਤੀ ਤੁਹਾਡੇ ਨਾਲ ਹਮਦਰਦੀ ਰੱਖ ਦਾ ਹਾਂ। ਛੁੱਟਿਆਂ ਤੋਂ ਬਾਅਦ ਜਿਵੇਂ ਅਧਿਆਪਕ ਆਉਣਗੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤਾ ਜਾਵੇਗਾ ।