Punjab

ਪਟਵਾਰੀਆਂ ‘ਤੇ CM ਮਾਨ ਦੇ 4 ਵੱਡੇ ਫੈਸਲੇ ! ਹਾਜ਼ਰੀ ਦਾ ਬਣਾਇਆ ਸਖਤ ਨਿਯਮ ਕੀਤਾ ! CM ਮਾਨ ਦੀ ਰਹੇਗੀ ਸਿੱਧੀ ਨਜ਼ਰ !

ਬਿਉਰੋ ਰਿਪੋਰਟ : ਸਰਕਾਰ ਅਤੇ ਪਟਵਾਰਿਆਂ ਵਿਚਾਲੇ ਚੱਲ ਰਹੀ ਖਿੱਚੋਤਾਣ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਵਾਰੀਆਂ ਦੀ ਨਿਯੁਕਤੀਆਂ ਨੂੰ ਲੈਕੇ 3 ਵੱਡੇ ਐਲਾਨ ਕੀਤੇ ਹਨ । ਉਨ੍ਹਾਂ ਨੇ ਦੱਸਿਆ 741 ਟ੍ਰੇਨਿੰਗ ਅਧੀਨ ਪਟਵਾਰੀਆਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ । ਇਨ੍ਹਾਂ ਦੀ ਡੇਢ ਸਾਲ ਦੀ ਟ੍ਰੇਨਿੰਗ ਹੁੰਦੀ ਹੈ ਹੁਣ ਤੱਕ 15 ਮਹੀਨੇ ਦੀ ਟ੍ਰੇਨਿੰਗ ਪੂਰੀ ਹੋ ਗਈ ਹੈ ਅਤੇ ਹੁਣ ਉਨ੍ਹਾਂ ਨੂੰ ਸਰਕਲ ਅਲਾਟ ਕਰ ਦਿੱਤੇ ਜਾਣਗੇ । ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਕਿਹਾ 710 ਨਵੇਂ ਪਟਵਾਰੀਆਂ ਜਿੰਨਾਂ ਨੇ ਇਮਤਿਹਾਨ ਪਾਸ ਕਰ ਲਿਆ ਹੈ ਉਨ੍ਹਾਂ ਦੇ ਦਸਤਾਵੇਜ਼ਾਂ ਅਤੇ ਪੁਲਿਸ ਵੈਰੀਫਿਕੇਸ਼ਨ ਨੂੰ 1 ਹਫਤੇ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਦੀ ਵੀ ਨਿਯੁਕਤੀ ਕੀਤੀ ਜਾਵੇਗੀ । ਸੀਐੱਮ ਨੇ ਦੱਸਿਆ ਕਿ ਸਰਕਾਰ 586 ਨਵੇਂ ਪਟਵਾਰੀਆਂ ਦੀ ਭਰਤੀ ਕਰਨ ਜਾ ਰਹੀ ਹੈ ਜਿਸ ਦੇ ਲਈ ਉਹ ਜਲਦ ਪੋਸਟਾਂ ਕੱਢੀਆਂ ਜਾਣਗੀਆਂ। ਇਸ ਤੋਂ ਇਲਾਵਾ ਪਟਵਾਰੀਆਂ ਦੀ ਹਾਜ਼ਰੀ ਨੂੰ ਲੈਕੇ ਮੁੱਖ ਮੰਤਰੀ ਮਾਨ ਨੇ ਵੱਡਾ ਨਿਰਦੇਸ਼ ਜਾਰੀ ਕੀਤਾ ਹੈ । ਉਨ੍ਹਾਂ ਨੇ ਕਿਹਾ ਕਿ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪਟਵਾਰੀਆਂ ਨੇ ਆਪਣੀ ਥਾਂ ‘ਤੇ 10 ਹਜ਼ਾਰ ਰੁਪਏ ਵਿੱਚ ਫਰਜ਼ੀ ਲੋਕ ਬਿਠਾਏ ਹਨ ਇਸੇ ਲਈ ਹੁਣ ਪਟਵਾਰੀਆਂ ਦੀ ਹਾਜ਼ਰੀ ਨੂੰ ਬਾਈਓਮੈਟ੍ਰਿਕ ਬਣਾਇਆ ਗਿਆ ਹੈ। ਯਾਨੀ ਕਿ ਫਿੰਗਰ ਪ੍ਰਿੰਟ ਦੇ ਜ਼ਰੀਏ ਹੁਣ ਹਾਜ਼ਰੀ ਲਗਾਈ ਜਾਵੇਗੀ

ਪਟਵਾਰੀਆਂ ਨੇ ਵਾਧੂ ਭਾਰ ਛੱਡ ਦਿੱਤਾ ਸੀ

3 ਦਿਨ ਪਹਿਲਾਂ ਜਦੋਂ ਪੰਜਾਬ ਸਰਕਾਰ ਨੇ ਪਟਵਾਰੀਆਂ ਦੇ ਕਲਮ ਛੋੜ ਹੜ੍ਹਤਾਲ ‘ਤੇ ਜਾਣ ਦੇ ਐਲਾਨ ‘ਤੇ ESMA ਲੱਗਾ ਦਿੱਤਾ ਸੀ ਤਾਂ ਪਟਵਾਰੀ ਮੁਲਾਜ਼ਮ ਯੂਨੀਅਨ ਨੇ ਵੀ ਜਵਾਬ ਵਿੱਚ ਵੱਡਾ ਫੈਸਲਾ ਕੀਤਾ ਸੀ । ਯੂਨੀਅਨ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਪੰਜਾਬ ਦੇ 3 ਹਜ਼ਾਰ ਸਰਕਲਾਂ ਦੇ ਵਾਧੂ ਚਾਰਜ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ । 1 ਸਤੰਬਰ ਤੋਂ ਸਿਰਫ ਤੈਅ ਸਰਕਲਾਂ ‘ਤੇ ਵੀ ਪਟਵਾਰੀ ਕੰਮ ਕਰ ਰਹੇ ਸਨ । ਪਟਵਾਰੀ ਯੂਨੀਅਨ ਨੇ ਕਿਹਾ ਸੀ ਕਿ ਸਰਕਾਰ ਸਾਡੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਕਰ ਸਕਦੀ ਹੈ। ਸਿਰਫ ਇਨ੍ਹਾਂ ਹੀ ਨਹੀਂ ਇਹ ਵੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੇ ਇਸ ਫੈਸਲੇ ਖਿਲਾਫ ਕਿਸੇ ਵੀ ਕਲੈਕਟਰ ਨੇ ਪਟਵਾਰੀ ਦੇ ਖਿਲਾਫ ਕਾਰਵਾਈ ਕੀਤੀ ਤਾਂ ਉਹ ਇੱਕ-ਇੱਕ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ ।

ਪਟਵਾਰੀ ਯੂਨੀਅਨ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਮੁੱਖ ਮੰਤਰੀ ਦੇ ਉਸ ਇਲਜ਼ਾਮ ਦਾ ਵੀ ਜਵਾਬ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਇੱਕ ਭ੍ਰਿਸ਼ਟ ਪਟਵਾਰੀ ਨੂੰ ਬਚਾਉਣ ਦੇ ਲਈ ਪਟਵਾਰੀ ਹੜ੍ਹਤਾਲ ‘ਤੇ ਹਨ । ਯੂਨੀਅਨ ਨੇ ਕਿਹਾ ਸੀ ਸੰਗਰੂਰ ਦੇ ਡੀਸੀ ਨੇ ਆਪ ਪਟਵਾਰੀ ਦੀ ਗ੍ਰਿਫਤਾਰੀ ‘ਤੇ ਸਵਾਲ ਚੁੱਕੇ ਸਨ। ਦੂਜਾ ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਟ੍ਰੇਨਿੰਗ ਪਟਵਾਰੀਆਂ ਦਾ ਪ੍ਰੋਬੇਸ਼ਨ ਸਮਾਂ ਡੇਢ ਸਾਲ ਤੋਂ ਘੱਟਾ ਕੇ 1 ਸਾਲ ਕੀਤਾ ਜਾਵੇਗਾ ਪਰ ਹੁਣ ਡੇਢ ਸਾਲ ਬਾਅਦ ਵੀ ਉਨ੍ਹਾਂ ਨੂੰ 164 ਰੁਪਏ ਦਿਹਾੜੇ ਦੇ ਹਿਸਾਬ ਨਾ ਤਨਖਾਹ ਮਿਲ ਰਹੀ ਹੈ । ਪਟਵਾਰੀ ਯੂਨੀਅਨ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਸੀ ਮੁੱਖ ਮੰਤਰੀ ਨੇ ਸਾਡੇ ਖਿਲਾਫ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਅਤੇ ਧਮਕੀ ਦਿੱਤੀ ਹੈ, ਉਹ ਆਪਣੇ ਕਮਰੇ ਵਿੱਚ ਅੰਬੇਡਕਰ ਅਤੇ ਭਗਤ ਸਿੰਘ ਦੀ ਫੋਟੋ ਲਗਾਉਂਦੇ ਹਨ ਪਰ ਆਪ ਹੀ ਸੰਵਿਧਾਨ ਦੀ ਉਲੰਘਣਾ ਕਰ ਰਹੇ ਹਨ । ਯੂਨੀਅਨ ਨੇ ਮੁੱਖ ਮੰਤਰੀ ਦੇ ਉਸ ਦਾਅਵੇ ਦੀ ਚੁਣੌਤੀ ਦਿੱਤੀ ਸੀ ਜਿਸ ਵਿੱਚ ਸੀਐੱਮ ਨੇ ਕਿਹਾ ਸੀ ਕਿ ਪਟਵਾਰੀ ਡੇਢ ਲੱਖ ਤਨਖਾਹ ਲੈਂਦੇ ਹਨ,ਯੂਨੀਅਨ ਨੇ ਕਿਹਾ ਮੁੱਖ ਮੰਤਰੀ ਇਹ ਸਾਬਿਤ ਕਰਕੇ ਵਿਖਾਉਣ ।