ਬਿਊਰੋ ਰਿਪੋਰਟ : ਯੂਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ ਦੀ ਸੁਪਰੀਮ ਕੋਰਟ ਵਿੱਚ ਪੈਰਵੀ ‘ਤੇ ਕੈਪਟਨ ਸਰਕਾਰ ਵੱਲੋਂ ਖਰਚ ਕੀਤੇ ਗਏ ਲੱਖਾਂ ਰੁਪਏ ਦਾ ਇਲਜ਼ਾਮ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਲਗਾਇਆ ਸੀ । ਸੋਮਵਾਰ ਸਵੇਰ ਤੋਂ ਕੈਪਟਨ,ਸੁਖਜਿੰਦਰ ਸਿੰਘ ਰੰਧਾਵਾ ਅਤੇ ਸੀਐੱਮ ਮਾਨ ਵਿਚਾਲੇ ਟਵਿੱਟਰ ਵਾਰ ਸ਼ਾਮ ਨੂੰ ਹੋਰ ਤੇਜ਼ ਹੋ ਗਈ । ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਨਟ ਅਮਰਿੰਦਰ ਸਿੰਘ ਅਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਪੈਸੇ ਵਸੂਲਣ ਦਾ ਨੋਟਿਸ ਜਾਰੀ ਕਰ ਦਿੱਤਾ ਹੈ ਜਿਸ ਦੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਾਲੋ ਨਾਲ ਪੁਸ਼ਟੀ ਕਰਦੇ ਹੋਏ ਸੀਐੱਮ ਮਾਨ ਨੂੰ ਘੇਰ ਦੇ ਹੋਏ ਕਿਹਾ ਤੁਸੀਂ ਇੱਕ ਵਾਰ ਮੁੜ ਤੋਂ ਹਮੇਸ਼ਾ ਵਾਂਗ ਆਪਣੇ ਬਿਆਨ ਤੋਂ ਮੁਕਰੇ ਹੋ ਅਤੇ 55 ਲੱਖ ਦੀ ਥਾਂ ਹੁਣ ਸਿਰਫ 17 ਲੱਖ ਦਾ ਨੋਟਿਸ ਜਾਰੀ ਕੀਤਾ ਹੈ । ਇਸ ਤੋਂ ਬਾਅਦ ਸੀਐੱਮ ਮਾਨ ਨੇ ਰੰਧਾਵਾ ਦੀ ਅਪ੍ਰੈਲ 2021 ਵਿੱਚ ਅੰਸਾਰੀ ਦੇ ਮਾਮਲੇ ਵਿੱਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿੱਖੀ ਚਿੱਠੀ ਵੀ ਜਨਤਕ ਕਰ ਦਿੱਤਾ ਹੈ । ਚਿੱਠੀ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਅੰਸਾਰੀ ਮਾਮਲੇ ਵਿੱਚ ਤਤਕਾਲੀ ਮੁੱਖ ਮੰਤਰੀ ਕੈਪਨਟ ਨੂੰ ਅਗਾਹ ਕਰ ਰਹੇ ਸਨ ਉਨ੍ਹਾਂ ਦੇ ਜੇਲ੍ਹ ਵਿਭਾਗ ਦੀ ਮਨਜ਼ੂਰੀ ਦੇ ਬਿਨਾਂ ਗ੍ਰਹਿ ਵਿਭਾਗ ਦੇ ਦਖਲ ਅੰਦਾਜ਼ੀ ਬਾਰੇ ਆਪਣੀ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਅੰਸਾਰੇ ਦੇ ਮੁੱਦੇ ਨੂੰ ਪਾਰਟੀ ਦੇ ਅਕਸ ਲਈ ਖਤਰਨਾਕ ਦੱਸ ਰਹੇ ਸਨ । ਇਸ ਚਿੱਠੀ ਨੂੰ ਜਨਤ ਕਰਨ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਟਵਿੱਟਰ ‘ਤੇ ਲਿਖਿਆ ‘ਜੇਲ੍ਹ ਮੰਤਰੀ ਕਹਿ ਰੇਹ ਨੇ ਮੈਨੂੰ ਕੁਝ ਪਾ ਨਹੀਂ … ਮੁੱਖ ਮੰਤਰੀ ਕਹਿ ਰਹੇ ਹਨ ਮੈਂ ਜ਼ਿੰਦਗੀ ਵਿੱਚ ਕਦੇ ਅੰਸਾਰੀ ਨੂੰ ਮਿਲਿਆ ਨਹੀਂ, ਜੇਲ੍ਹਾਂ ਵਿੱਚ ਕੌਣ ਆਇਆ ਗਿਆ,ਕਿਸ ਨੂੰ ਪਤਾ ਸੀ ? ਆਹ ਚਿੱਠੀ ਜਨਤਕ ਕਰ ਰਿਹਾ ਹਾਂ …. ਲੋਕਾਂ ਨੂੰ ਪਤਾ ਲੱਗਣ ਚਾਹੀਦਾ ਹੈ ਕਿ ਤਜ਼ਰਬੇਕਾਰ ਸਰਕਾਰ ਕਿਵੇਂ ਚੱਲਦੀ ਹੈ … ਹੋਰ ਖੁਲਾਸੇ ਜਲਦੀ’ । ਸੀਐੱਮ ਮਾਨ ਵੱਲੋਂ ਜਾਰੀ ਇਸ ਚਿੱਠੀ ਦਾ ਜਵਾਬ ਵੀ ਰੰਧਾਵਾ ਨੇ ਕੁਝ ਹੀ ਮਿੰਟਾ ਵਿੱਚ ਟਵੀਟ ਦੇ ਜ਼ਰੀਏ ਦਿੱਤਾ । ਉਨ੍ਹਾਂ ਨੇ ਕਿਹਾ ਚਿੱਠੀ ਜਾਰੀ ਕਰਨ ਦੇ ਲਈ ਮੁੱਖ ਮੰਤਰੀ ਮਾਨ ਦਾ ਧੰਨਵਾਦ ਕੀਤਾ ਅਤੇ ਚਿੱਠੀ ਦੇ ਜ਼ਰੀਏ ਮੁੱਖ ਮੰਤਰੀ ਵੱਲੋਂ ਵਰਤੇ ‘ਖੁਲਾਸਾ ਸ਼ਬਦ’ ਨੂੰ ਲੈਕੇ ਤੰਜ ਕਿਉਂ ਕੱਸਿਆ ? ਇਸ ਬਾਰੇ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਜ਼ਰਾ ਤੁਹਾਨੂੰ ਦੱਸ ਦੇ ਹਾਂ ਰੰਧਾਵਾ ਨੇ ਕੈਪਨਟ ਨੂੰ ਲਿੱਖੀ ਚਿੱਠੀ ਵਿੱਚ ਅੰਸਾਰੀ ਨੂੰ ਲੈਕੇ ਕਿਹੜੀ ਚਿਤਾਵਨੀ ਦਿੱਤੀ ਸੀ ।
ਰੰਧਾਵਾ ਦੀ ਅਸਾਨੀ ਨੂੰ ਲੈਕੇ ਕੈਪਟਨ ਨੂੰ ਲਿੱਖੀ ਚਿੱਠੀ
1 ਅਪ੍ਰੈਲ 2021 ਨੂੰ ਜੇਲ੍ਹ ਮੰਤਰੀ ਰਹਿੰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਨੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁਖਤਾਰ ਅੰਸਾਰੀ ਬਾਰੇ ਚਿੱਠੀ ਲਿਖ ਦੇ ਕਿਹਾ ਸੀ ਕਿ ‘ਮੈਂ ਤੁਹਾਡਾ ਧਿਆਨ ਸੰਵੇਦਨਸ਼ੀਲ ਮਾਮਲੇ ਵੱਲ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਮਾਮਲਾ ਮੇਰੇ ਅਧੀਨ ਆਉਂਦੇ ਜੇਲ੍ਹ ਵਿਭਾਗ ਨਾਲ ਸਬੰਧਿਤ ਹੋਣ ਕਾਰਨ ਮੈਂ ਦੱਸਣਾ ਚਾਹੁੰਦਾ ਹਾਂ ਕਿ ਉੱਤਰ ਪ੍ਰਦੇਸ਼ ਦਾ ਵਿਧਾਇਕ ਮੁਖਤਾਰ ਅੰਸਾਰੀ ਜਿਸ ਖਿਲਾਫ ਵੱਖ-ਵੱਖ ਸੰਗੀਨ ਅਪਰਾਧਿਕ ਧਾਰਾਵਾਂ ਅਧੀਨ ਕੇਸ ਦਰਜ ਹੈ, ਇਸ ਵੇਲੇ ਰੋਪੜ ਦੀ ਜੇਲ੍ਹ ਵਿੱਚ ਬੰਦ ਹੈ। ਪਿਛਲੇ ਕੁਝ ਅਰਸੇ ਤੋਂ ਇਹ ਮਾਮਲਾ ਸਿਆਸੀ ਤੂਲ ਫੜ ਦਾ ਜਾ ਰਿਹਾ ਹੈ । ਵਿਧਾਨਸਭਾ ਵਿੱਚ ਵੀ ਵਿਰੋਧੀ ਧਿਰ ਵੱਲੋਂ ਇਹ ਮੁੱਦਾ ਚੁੱਕਿਆ ਗਿਆ, ਹੁਣ ਸੁਪਰੀਮ ਕੋਰਟ ਵੱਲੋਂ ਵੀ ਮੁਖਤਾਰ ਅੰਸਾਰੀ ਨੂੰ ਪੰਜਾਬ ਤੋਂ ਉਤਰ ਪ੍ਰਦੇਸ਼ ਸ਼ਿਫਟ ਕਰਨ ਦੇ ਹੁਕਮ ਦਿੱਤੇ ਗਏ ਹਨ । ਮੀਡੀਆ ਵੱਲੋਂ ਲਗਾਤਾਰ ਚੁੱਕੇ ਜਾਣ ਵਾਲੇ ਸਵਾਲਾਂ ਕਾਰਨ ਇਹ ਵਿਸ਼ਾ ਨਾ ਸਿਰਫ ਜੇਲ੍ਹ ਵਿਭਾਗ ਬਲਕਿ ਸੂਬਾ ਸਰਕਾਰ ਲਈ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਮੈਂ ਆਪ ਜੀ ਨੂੰ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਨੂੰ ਇਸ ਮਾਮਲੇ ਦੀ ਬਿਲਕੁਲ ਵੀ ਜਾਣਕਾਰੀ ਨਹੀਂ ਹੈ ਕਿ ਵੱਖ-ਵੱਖ ਸੰਗੀਨ ਮਾਮਲਿਆਂ ਦਾ ਇਹ ਮੁਲਜ਼ਮ ਜਿਹੜਾ ਕਿ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਪੰਜਾਬ ਦੀ ਜੇਲ੍ਹ ਵਿੱਚ ਕਿਉਂ ਬੰਦ ਹੈ । ਆਪ ਜੀ ਨੂੰ ਭਲੀ ਭਾਤ ਪਤਾ ਹੈ ਕਿ ਸੰਗੀਰ ਅਪਰਾਧਿਆ ਜਾਂ ਫਿਰ ਗੈਂਗਸਟਰਾਂ ਬਾਰੇ ਮੇਰੀ ਨਿੱਜੀ ਰਾਇ ਕੀ ਹੈ । ਇੱਥੋਂ ਤੱਕ ਕਿ ਮੈਨੂੰ ਅਕਸਰ ਗੈਂਗਸਟਰਾਂ ਤੋਂ ਧਮਕੀਆਂ ਮਿਲ ਦੀਆਂ ਰਹੀਆਂ ਹਨ । ਜਿਸ ਕਰਕੇ ਆਪ ਜੀ ਵੱਲੋਂ ਮੈਨੂੰ ਬੁਲਟ ਪਰੂਫ ਗੱਡੀ ਅਤੇ ਸਖਤ ਸੁਰੱਖਿਆ ਦਿੱਤੀ ਗਈ ਹੈ । ਮੁਖਤਾਰ ਅੰਸਾਰੀ ਦਾ ਮਾਮਲਾ ਵਾਰ-ਵਾਰ ਚੁੱਕੇ ਜਾਣ ਅਤੇ ਮੀਡੀਆ ਵੱਲੋਂ ਲਗਾਤਾਰ ਕੀਤੇ ਜਾਣ ਵਾਲੇ ਸਵਾਲਾਂ ਦਾ ਮੈਂ ਸਪਸ਼ਟ ਜਵਾਬ ਦੇਣ ਤੋਂ ਅਸਮਰਥ ਹਾਂ। ਜੇਲ੍ਹ ਵਿਭਾਗ ਭਾਵੇ ਮੇਰੇ ਅਧੀਨ ਹੈ ਪਰ ਕਿਸੇ ਵੀ ਕੈਦੀ ਨੂੰ ਛੱਡਣ ਜਾਂ ਅੰਦਰ ਕਰਨ ਵਿੱਚ ਵਿਭਾਗ ਦਾ ਕੋਈ ਹੱਥ ਨਹੀਂ ਹੁੰਦਾ ਹੈ । ਗ੍ਰਹਿ ਵਿਭਾਗ ਆਪ ਜੀ ਕੋਲ ਹੋਣ ਕਰਕੇ ਮੈਂ ਬੇਨਤੀ ਕਰਦਾ ਹਾਂ। ਕਿ ਮੁਖਤਾਰ ਅੰਸਾਰੀ ਬਾਰੇ ਸਥਿਤੀ ਸਪਸ਼ਟ ਕਰਨ ਦੀ ਕ੍ਰਿਪਾਲਤਾ ਕਰੋ,ਮੀਡੀਆ ਅਤੇ ਵਿਰੋਧੀ ਪਾਰਟੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਵੀ ਪ੍ਰਮੁਖਤਾ ਨਾਲ ਜਵਾਬ ਦਿੱਤਾ ਜਾਵੇ। ਤਾਂਕੀ ਇਸ ਮਾਮਲੇ ਵਿੱਚ ਸਰਕਾਰ ਅਤੇ ਪਾਰਟੀ ਦੀ ਕਿਰਕਰੀ ਰੋਕੀ ਜਾ ਸਕੇ,ਮੈਂ ਵੀ ਇਹ ਦੱਸਣਾ ਚਾਹੁੰਦਾ ਹਾਂ ਕਿ ਇਸ ਮਾਮਲੇ ਵਿੱਚ ਗ੍ਰਹਿ ਵਿਭਾਗ ਮੇਰੀ ਜਾਣਕਾਰੀ ਤੋਂ ਬਿਨਾਂ ਹੀ ਸਮੇਂ-ਸਮੇਂ ‘ਤੇ ਸਿੱਧਾ ਦਖ਼ਲ ਦਿੰਦਾ ਰਿਹਾ ਹੈ । ਆਪ ਜੀ ਨੂੰ ਪਤਾ ਹੈ ਕਿ ਮੇਰੇ ਅਤੇ ਮੇਰੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਪ ਜੀ ਨੂੰ ਨਿੱਜੀ ਤੌਰ ‘ਤੇ ਮਿਲਕੇ ਵੀ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ । ਮੁਖਤਾਰ ਅੰਸਾਰੀ ਕਾਰਨ,ਕਾਂਗਰਸ ਪਾਰਟੀ ਦੀ ਪੁਜੀਸ਼ਨ ਵੀ ਖ਼ਰਾਬ ਹੋ ਰਹੀ ਹੈ,ਇੱਥੋਂ ਤੱਕ ਮੇਰੇ ਵੱਲੋਂ ਸਰਕਾਰੀ ਅਧਿਕਾਰੀਆਂ ਨਾਲ ਲਖਨਊ ਦੇ ਕੀਤੇ ਸਰਕਾਰੀ ਦੌਰੇ ਦੌਰਾਨ ਵੀ ਮੀਡੀਆ ਅਤੇ ਉੱਥੇ ਦੇ ਭਾਜਵਾ ਨਾਲ ਸਬੰਧਤ ਮੰਤਰੀ ਵੱਲੋਂ ਮੁਖਤਾਰ ਅੰਸਾਰੀ ਨੂੰ ਲੈਕੇ ਮੇਰੇ ਉੱਤੇ ਨਿੱਜੀ ਹਮਲੇ ਕੀਤੇ ਗਏ । ਸੂਬੇ ਵਿੱਚ ਵਿਧਾਨਸਭਾ ਚੋਣਾਂ ਬਹੁਤ ਨਜ਼ਦੀਕ ਹਨ ਅਤੇ ਮੈਂ ਨਹੀਂ ਚਾਹੁੰਦਾ ਹਾਂ ਕਿ ਵਿਰੋਧੀ ਪਾਰਟੀ ਅਤੇ ਮੀਡੀਆ ਵਿੱਚ ਇਸ ਮਾਮਲੇ ਵਿੱਚ ਹੋਰ ਉਛਾਲੇ,ਕ੍ਰਿਰਪਾ ਕਰਕੇ ਇਸ ਮਾਮਲੇ ਵਿੱਚ ਫੌਰਨ ਕਾਰਵਾਈ ਕਰਕੇ ਮੀਡੀਆ ਨੂੰ ਸਪਸ਼ਟ ਕੀਤਾ ਜਾਵੇ। ਮੈਂ ਆਪ ਜੀ ਨੂੰ ਇਹ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਜੇਕਰ ਵਿਭਾਗ ਦੇ ਕਿਸੇ ਵੀ ਅਧਿਕਾਰੀ ਅਤੇ ਮੁਲਾਜ਼ਮ ਕੌਤਾਹੀ ਪਾਈ ਗਈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ।
ਮਾਨ ਦੀ ਚਿੱਠੀ ਤੇ ਰੰਧਾਵਾ ਦਾ ਜਵਾਬ
ਸੁਖਜਿੰਦਰ ਰੰਧਾਵਾ ਦੀ ਇਸ ਚਿੱਠੀ ਨੂੰ ਜਨਤਕ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜ਼ਰੂਰ ਸਪਸ਼ਟ ਕਰ ਦਿੱਤਾ ਮੁਖਤਾਰ ਅੰਸਾਰੀ ਨੂੰ ਲੈਕੇ ਕਾਂਗਰਸ ਵਿੱਚ 2 ਵੱਖ-ਵੱਖ ਰਾਇ ਸਨ, ਰੰਧਾਵਾ ਨੇ ਆਪਣੀ ਚਿੱਠੀ ਵਿੱਚ ਸਾਫ ਜ਼ਾਹਿਰ ਕਰ ਕੀਤਾ ਹੈ ਕਿ ਗ੍ਰਹਿ ਵਿਭਾਗ ਸਿੱਧੇ ਤੌਰ ‘ਤੇ ਅੰਸਾਰੀ ਦੇ ਮਾਮਲੇ ਵਿੱਚ ਦਿਲਚਸਪੀ ਵਿਖਾ ਰਿਹਾ ਸੀ ਜਦਕਿ ਅੰਸਾਰੀ ਨੂੰ ਜੇਲ੍ਹ ਵਿੱਚ ਰੱਖਣ ਦੇ ਮਾਮਲੇ ਵਿੱਚ ਉਨ੍ਹਾਂ ਦਾ ਸਿੱਧੇ ਅਤੇ ਅਸਿੱਧੇ ਤੌਰ ਤੇ ਕੋਈ ਸਬੰਧ ਨਹੀਂ ਸੀ । ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਚਿੱਠੀ ਨਸ਼ਰ ਕੀਤੀ ਤਾਂ ਰੰਧਾਵਾ ਨੇ ਜਵਾਬ ਦਿੰਦੇ ਹੋਏ ਕਿਹਾ ‘ਧੰਨਵਾਦ ਇਸ਼ਤਿਹਾਰ ਮੁੱਖ ਮੰਤਰੀ ਸਾਹਬ ਇਸ ਗੱਲ ਨੂੰ ਮੰਨਣ ਦੇ ਲਈ ਕਿਸੇ ਵੀ ਕੈਦੀ ਨੂੰ ਜੇਲ੍ਹ ਵਿੱਚ ਰੱਖਣ ਜਾਂ ਫਿਰ ਨਾ ਰੱਖਣ ਦੇ ਕੰਮ ਵਿੱਚ ਜੇਲ੍ਹ ਮੰਤਰੀ ਦਾ ਕੋਈ ਰੋਲ ਨਹੀਂ ਹੁੰਦਾ ਹੈ । ਕੱਲ ਤੋਂ ਮੈਂ ਆਪ ਜੀ ਨੂੰ ਇਹ ਹੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਪਰ ਤੁਸੀਂ ਫੌਕੀ ਸ਼ੌਹਰਤ ਖੱਟਨ ਦੇ ਲਈ ਇਸ ਗੱਲ ਤੋਂ ਭੱਜ ਰਹੇ ਸਨ । ਇਸ ਤੋਂ ਬਾਅਦ ਰੰਧਾਵਾ ਨੇ ਇੱਕ ਹੋਰ ਟਵੀਟ ਕਰਦੇ ਹੋਏ ਕਿਹਾ ਕਿ ਬਾਕੀ ਤੁਸੀਂ ਜਿਸ ਚਿੱਠੀ ਦਾ ਹਵਾਲਾ ਦੇਕੇ ਤੁਸੀਂ ਖੁਲਾਸਾ ਸ਼ਬਦ ਵਰਤ ਰਹੇ ਹੋ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਚਿੱਠੀ ਮੈਂ ਹੀ ਪੱਤਰਕਾਰਾਂ ਨੂੰ ਜਾਰੀ ਕੀਤੀ ਹੈ’।
ਰੰਧਾਵਾ ਵੱਲੋਂ ਨੋਟਿਸ ਦਾ ਜਵਾਬ
ਭਗਵੰਤ ਮਾਨ ਜੀ ਮੈਂ ਤੁਹਾਡਾ ਨੋਟਿਸ ਰਿਲੀਵ ਕਰ ਲਿਆ ਹੈ,ਜਿਵੇ ਹੀ ਉਮੀਦ ਸੀ ਕਿ ਤੁਸੀਂ ਪਹਿਲਾਂ ਵਾਂਗ ਆਪਣੇ ਬਿਆਨ ਤੋਂ ਮੁਕਰ ਜਾਉਗੇ,ਹੁਣ ਜਿਹੜਾ ਨੋਟਿਸ ਤੁਸੀਂ ਦਿੱਤੀ ਹੈ ਉਹ 55 ਲੱਖ ਦੀ ਥਾਂ 17 ਲੱਖ 60 ਹਜ਼ਾਰ ਦਾ ਦਿੱਤਾ ਹੈ। ਕਿਉਂਕਿ ਮੈਂ ਟਵਿੱਟਰ-ਟਵਿੱਟਰ ਨਹੀਂ ਖੇਡ ਦਾ ਹਾਂ ਇਸ ਲਈ ਮੈਂ ਕਾਨੂੰਨ ਐਕਸ਼ਨ ਲਵਾਂਗਾ ਅਤੇ ਉੱਤੋਂ ਦੀ ਥੱਲੇ ਲੈਕੇ ਆਵਾਂਗਾ।
ਸਾਫ ਹੈ ਕਿ ਯੂਪੀ ਦੇ ਗੈਂਗਸਟਰ ‘ਤੇ ਸ਼ੁਰੂ ਹੋਈ ‘ਟਵਿੱਟਰ ਵਾਰ’ ਲੰਮੀ ਚੱਲਣ ਵਾਰੀ ਹੈ । ਮੁੱਖ ਮੰਤਰੀ ਮਾਨ ਨੇ ਰੰਧਾਵਾ ਅਤੇ ਕੈਪਟਨ ਦੀ ਚਿੱਠੀ ਜਾਰੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਸੀ ਕਿ ‘ਖੁਲਾਸੇ ਜਾਰੀ ਰਹਿਣਗੇ’ । ਉਧਰ ਰੰਧਾਵਾ ਅਤੇ ਕੈਪਟਨ ਨੇ ਵੀ ਸਾਫ ਕਰ ਦਿੱਤਾ ਹੈ ਕਿ ਉਹ ਇਸ ਲੜਾਈ ਨੂੰ ਕਾਨੂੰਨੀ ਤੌਰ ‘ਤੇ ਲੜਨਗੇ ਅਤੇ ਮਾਨ ਸਰਕਾਰ ਦੀ ਪਿੱਠ ਲਵਾਕੇ ਹੀ ਛੱਡਣਗੇ ।