ਰੋਪੜ : 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਦੇ ਮੁਲਾਜ਼ਮ ਪਿਛਲੇ ਸੱਤ ਮਹੀਨੇ ਤੋਂ ਧਰਨੇ ‘ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਦੇ ਸਾਹਮਣੇ ਬੈਠੇ ਹਨ। ਇਸੇ ਦੌਰਾਨ ਬੀਤੇ ਦਿਨੀਂ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਦੇ ਕਨਵੀਨਰ ਜਸਵਿੰਦਰ ਕੌਰ ਵੱਲੋਂ ਬੀਤੇ ਦਿਨੀਂ ਸਵੇਰ 11 ਵਜੇ ਮਰਨ ਵਰਤ ‘ਤੇ ਬੈਠ ਗਈ ਤੇ ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਪਾਣੀ ਵਾਲੀ ਟੈਂਕੀ ਤੇ ਚੜੇ ਹੋਏ ਹਨ।
ਇਸ ਤੋਂ ਬਾਅਜ ਵਿਰੋਧੀ ਧਿਰਾਂ ਨੇ ਵੀ ਮਾਨ ਸਰਕਾਰ ਨੂੰ ਇਸ ਮਾਮਲੇ ਨੂੰ ਲੈ ਕੇ ਘੇਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇੰਨੇ ਬੇਦਰਦ ਹੋ ਗਏ ਹਨ ਕਿ ਉਨ੍ਹਾਂ ਨੂੰ ਧਰਨੇ ‘ਤੇ ਬੈਠੇ 1158 ਅਸਿਸਟੈਂਟ ਪ੍ਰੋਫੈਸਰਾਂ ਪ੍ਰਤੀ ਕੋਈ ਭਾਵਨਾ ਜਾਂ ਹਮਦਰਦੀ ਨਹੀਂ ਹੈ।
Why have you people @BhagwantMann & @harjotbains become so heartless that you have no feelings or sympathy for 1158 protesting Asst Professors who have been on Dharna at Gambirpur Anandpur Sahib! Now their leader Prof Jaswinder Kaur is on fast unto death for the last 4 days but… pic.twitter.com/z0VQ5fAAME
— Sukhpal Singh Khaira (@SukhpalKhaira) March 21, 2024
ਇੱਕ ਟਵੀਟ ਕਰਦਿਆਂ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਅਤੇ ਹਰਜੋਤ ਬੈਂਸ ਸੀਂ ਲੋਕ ਇੰਨੇ ਬੇਦਰਦ ਕਿਉਂ ਹੋ ਗਏ ਹੋ ਕਿ ਤੁਹਾਨੂੰ ਗੰਭੀਰਪੁਰ ਅਨੰਦਪੁਰ ਸਾਹਿਬ ਵਿਖੇ ਧਰਨੇ ‘ਤੇ ਬੈਠੇ 1158 ਅਸਿਸਟੈਂਟ ਪ੍ਰੋਫੈਸਰਾਂ ਪ੍ਰਤੀ ਕੋਈ ਭਾਵਨਾ ਜਾਂ ਹਮਦਰਦੀ ਨਹੀਂ ਹੈ! ਹੁਣ ਉਨ੍ਹਾਂ ਦੀ ਆਗੂ ਪ੍ਰੋ: ਜਸਵਿੰਦਰ ਕੌਰ ਪਿਛਲੇ 4 ਦਿਨਾਂ ਤੋਂ ਮਰਨ ਵਰਤ ‘ਤੇ ਹੈ ਪਰ ਕਿਸੇ ਨੂੰ ਕੋਈ ਪ੍ਰਵਾਹ ਨਹੀਂ! ਕੀ ਇਹ ਤੁਹਾਡਾ ਅਖੌਤੀ ਦਿੱਲੀ ਸਿੱਖਿਆ ਦਾ ਮਾਡਲ ਹੈ?
ਦੱਸ ਦਈਏ ਕਿ ਬੀਤੇ ਦਿਨੀਂ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਦੇ ਕਨਵੀਨਰ ਜਸਵਿੰਦਰ ਕੌਰ ਵੱਲੋਂ ਬੀਤੇ ਦਿਨੀਂ ਸਵੇਰ 11 ਵਜੇ ਮਰਨ ਵਰਤ ‘ਤੇ ਬੈਠ ਗਈ ਹੈ। ਉਹਨਾਂ ਨੇ ਦੱਸਿਆ ਕਿ ਇਹ ਫ਼ੈਸਲਾ ਓਦੋਂ ਲੈਣਾ ਪਿਆ ਜਦੋਂ 7 ਮਹੀਨਿਆਂ ਦਾ ਧਰਨਾ, ਲੜੀਵਾਰ ਪ੍ਰਸ਼ਾਸ਼ਨ ਨਾਲ ਮੀਟਿੰਗਾਂ, ਰੋਸ ਪ੍ਰਦਰਸ਼ਨ ਆਦਿ ਸਭ ਕੁਝ ਬੇਅਸਰ ਰਹੇ। ਉਹਨਾਂ ਦੇ ਸਾਥੀਆਂ ਨੂੰ ਕਾਲਜਾਂ ਵਿੱਚ ਭੇਜਣ ਲਈ ਕੋਈ ਵੀ ਠੋਸ ਉਪਰਾਲੇ ਨਹੀਂ ਕੀਤੇ ਗਏ। ਜਸਵਿੰਦਰ ਕੌਰ ਨੇ ਕਿਹਾ ਕਿ ਉਹਨਾਂ ਦੇ ਬਾਕੀ ਸਾਥੀ ਵੀ ਮਾਨਸਿਕ ਤਨਾਅ ਵਿੱਚੋਂ ਲੰਘ ਰਹੇ ਹਨ ਤੇ ਉਨਾਂ ਦਾ ਇੱਕ ਸਾਥੀ ਪ੍ਰੋਫੈਸਰ ਬਲਵਿੰਦਰ ਕੌਰ ਨੇ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ ਸੀ। ਜਸਵਿੰਦਰ ਕੌਰ ਨੇ ਕਿਹਾ ਕਿ ਮੇਰਾ ਮਰਨ ਵਰਤ ਕਾਲਜਾਂ ਵਿੱਚ ਭੇਜਣ ਦੇ ਠੋਸ ਭਰੋਸੇ ਤੋਂ ਬਾਅਦ ਹੀ ਟੁੱਟੇਗਾ।