The Khalas Tv Blog Punjab ਦੇਸ਼ ਦੇ ਤਿੰਨ ਸਭ ਤੋਂ ਵੱਡੇ ਏਅਰਪੋਰਟ ਭਗਵੰਤ ਮਾਨ ਦੇ ਵਿਗਿਆਪਨਾਂ ਨਾਲ ਭਰੇ ! ਕਰੋੜਾਂ ਖਰਚ ! ਵਿਰੋਧੀ ਭੜਕੇ,ਦਿੱਤੀ ਚਿਤਾਵਨੀ !
Punjab

ਦੇਸ਼ ਦੇ ਤਿੰਨ ਸਭ ਤੋਂ ਵੱਡੇ ਏਅਰਪੋਰਟ ਭਗਵੰਤ ਮਾਨ ਦੇ ਵਿਗਿਆਪਨਾਂ ਨਾਲ ਭਰੇ ! ਕਰੋੜਾਂ ਖਰਚ ! ਵਿਰੋਧੀ ਭੜਕੇ,ਦਿੱਤੀ ਚਿਤਾਵਨੀ !

ਬਿਉਰੋ ਰਿਪੋਰਟ: ਭਗਵੰਤ ਮਾਨ ਸਰਕਾਰ ‘ਤੇ ਲੰਮੇ ਵਕਤ ਤੋਂ ਵਿਗਿਆਪਨਾਂ ‘ਤੇ ਕਰੋੜਾਂ ਰੁਪਏ ਖਰਚ ਕਰਨ ਦਾ ਇਲਜ਼ਾਮ ਲੱਗ ਰਹੇ ਹਨ । ਪਰ ਇਸ ਦੇ ਬਾਵਜੂਦ ਮਹਿੰਗੀ ਸਾਇਟਸ ‘ਤੇ ਭਗਵੰਤ ਮਾਨ ਸਰਕਾਰ ਦੇ ਵਿਗਿਆਪਨ ਨਜ਼ਰ ਆ ਰਹੇ ਹਨ । ਹੁਣ ਦਿੱਲੀ ਮੁੰਬਈ,ਕੋਲਕਾਤਾ ਏਅਰਪੋਰਟ ‘ਤੇ ਵੀ ਭਗਵੰਤ ਮਾਨ ਦੇ ਇਸ਼ਤਿਆਰ ਨਜ਼ਰ ਆ ਰਹੇ ਹਨ । ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਕਰੋੜਾਂ ਰੁਪਏ ਇਸ ‘ਤੇ ਖਰਚ ਕਰ ਰਹੇ ਹਨ ।

ਦੇਸ਼ ਦੇ ਸਭ ਤੋਂ ਬਿੱਜੀ ਮੁੰਬਈ ਏਅਰਪੋਰਟ ਤਾਂ ਭਗਵੰਤ ਮਾਨ ਦੇ ਵਿਗਿਆਪਨਾਂ ਨਾਲ ਭਰਿਆ ਹੋਇਆ ਹੈ । ਇਸ ਵਿੱਚ ਦੱਸਿਆ ਗਿਆ ਹੈ ਕਿ ਸਰਕਾਰ ਨੇ 10 ਮਹੀਨੇ ਦੇ ਅੰਦਰ ਕੀ-ਕੀ ਕੰਮ ਕੀਤੇ ਹਨ । ਇਸ਼ਤਿਆਰਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ 10 ਮਹੀਨੇ ਦੇ ਅੰਦਰ ਸੂਬੇ ਵਿੱਚ 40 ਹਜ਼ਾਰ ਕਰੋੜ ਦਾ ਨਿਵੇਸ਼ ਆਇਆ ਹੈ ਜਿਸ ਨਾਲ ਢਾਈ ਲੱਖ ਲੌਕਾਂ ਨੂੰ ਨੌਕਰੀ ਮਿਲੇਗੀ ।

ਮੋਹਾਲੀ ਵਿੱਚ 23-24 ਫਰਵਰੀ ਨੂੰ ਨਿਵੇਸ਼ ਸੰਮੇਲਨ

ਪੰਜਾਬ ਸਰਕਾਰ 23-24 ਫਰਵਰੀ ਨੂੰ ਮੋਹਾਲੀ ਵਿੱਚ ਪੰਜਾਬ ਨਿਵੇਸ਼ ਸੰਮੇਲਨ ਦਾ ਪ੍ਰਬੰਧ ਕਰ ਰਹੀ ਹੈ । ਇਸ ਵਿੱਜ ਦੇਸ਼ ਅਤੇ ਵਿਦੇਸ਼ ਤੋਂ ਵੱਡੀਆਂ ਕੰਪਨੀਆਂ ਅਤੇ ਦੇਸ਼ ਦੇ ਵੱਡੇ ਕਾਰੋਬਾਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ । ਪੰਜਾਬ ਸਰਕਾਰ ਨੂੰ ਉਮੀਦ ਹੈ ਇਸ ਸੰਮੇਲਨ ਦੇ ਨਾਲ ਪੰਜਾਬ ਦੀ ਸਨਅਤ ਨੂੰ ਨਵੀਂ ਉਡਾਨ ਮਿਲੇਗੀ । ਇਸੇ ਲਈ ਦੇਸ਼ ਦੇ ਏਅਰਪੋਰਟ ਨੂੰ ਇਸ਼ਤਿਆਰਾਂ ਦੇ ਲਈ ਚੁਣਿਆ ਗਿਆ ਹੈ ।

ਵਿਰੋਧੀਆਂ ਨੇ ਚੁੱਕੇ ਸਵਾਲ

ਪੰਜਾਬ ਕਾਂਗਰਸ ਸਮੇਤ ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਨੇ ਕਰੋੜਾਂ ਦੇ ਇਸ਼ਤਿਆਰਾਂ ਨੂੰ ਫਜ਼ੂਲ ਖਰਚ ਦੱਸਿਆ ਹੈ ਅਤੇ ਇਲਜ਼ਾਮ ਲਗਾਇਆ ਹੈ ਕਿ ਇਸ ਨਾਲ ਸੂਬੇ ਦੇ ਅਰਥਚਾਰੇ ‘ਤੇ ਬੋਝ ਵਧੇਗਾ । ਪਹਿਲਾਂ ਵੀ ਇਲਜ਼ਾਮ ਲੱਗਿਆ ਸੀ ਕਿ ਆਮ ਆਦਮੀ ਪਾਰਟੀ ਨੇ ਚੋਣ ਵਾਲੇ ਸੂਬਿਆਂ ਵਿੱਚ ਪੰਜਾਬ ਤੋਂ ਕਰੋੜਾਂ ਦੇ ਇਸ਼ਤਿਆਰ ਦਿੱਤੇ ਹਨ । ਵਿਰੋਧੀਆਂ ਦਾ ਇਲਜ਼ਾਮ ਹੈ ਕਿ ਸੂਬੇ ਦੀ ਪਹਿਲਾਂ ਤੋਂ ਮਾੜੀ ਹਾਲਤ ਹੈ ਕਰੋੜਾਂ ਦੇ ਇਸ਼ਤਿਆਰਾਂ ਨਾਲ ਹੋਰ ਬੋਝ ਵਧੇਗਾ ।

Exit mobile version