Punjab

ਰੁਜ਼ਗਾਰ ਲਈ ਟੈਂਕੀ ਉੱਤੇ ਚੜ੍ਹੇ ਨੌਜਵਾਨਾਂ ਦੀ ਆਪ ਜਾ ਕੇ ਬੜੇ ਗੌਰ ਨਾਲ ਸੁਣੀ ਸੀਐੱਮ ਚੰਨੀ ਨੇ ਗੱਲ

‘ਦ ਖ਼ਾਲਸ ਟੀਵੀ ਬਿਊਰੋ:- 2016 ਵਿਚ ਪੁਲਿਸ ਭਰਤੀ ਲਈ ਚੁਣੇ ਗਏ ਨੌਜਵਾਨਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਮੁੱਖ ਮੰਤਰੀ ਚੰਨੀ ਨੇ ਆਪ ਜਾ ਕੇ ਖਤਮ ਕਰਵਾ ਦਿੱਤਾ। ਜਾਣਕਾਰੀ ਅਨੁਸਾਰ ਇਹ ਨੌਜਵਾਨ ਉਨ੍ਹਾਂ ਦੇ ਸ਼ਹਿਰ ਮੋਰਿੰਡਾ ਵਿੱਚ ਪਾਣੀ ਦੀ ਟੰਕੀ ਉੱਤੇ ਧਰਨਾ ਦੇ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਚੰਨੀ ਨੇ ਆਪ ਜਾ ਕੇ ਇਨ੍ਹਾਂ ਨੌਜਵਾਨਾਂ ਨਾਲ ਗੱਲ ਕੀਤੀ ਤੇ ਮਿਲਣ ਦਾ ਸਮਾਂ ਵੀ ਦਿੱਤਾ। ਉਨ੍ਹਾਂ ਕਿਹਾ ਕਿ 10 ਅਕਤੂਬਰ ਨੂੰ ਉਨ੍ਹਾਂ ਦੇ ਲੜਕੇ ਦਾ ਵਿਆਹ ਤੇ ਉਹ ਉੱਧਰ ਮਸ਼ਰੂਫ ਹਨ।

ਉਨ੍ਹਾਂ ਕਿਹਾ ਕਿ ਕੁੱਝ ਗੱਲਕਰ ਨੌਜਵਾਨ ਉਨ੍ਹਾਂ ਨੂੰ ਆ 12 ਅਕਤੂਬਰ ਨੂੰ ਆ ਕੇ ਮਿਲਣ ਤੇ ਉਹ ਉਨ੍ਹਾਂ ਦੇ ਮਸਲੇ ਦਾ ਹੱਲ ਕਰ ਦੇਣਗੇ। ਖਾਸ ਗੱਲ ਇਹ ਰਹੀ ਕਿ ਬੇਰੁਜਗਾਰ ਨੌਜਵਾਨਾਂ ਦੀ ਗੱਲ ਚੰਨੀ ਨੇ ਬਹੁਤ ਹੀ ਗੌਰ ਨਾਲ ਸੁਣੀ ਤੇ ਕਿਹਾ ਕਿ ਟੰਕੀਆਂ ਉੱਤੇ ਚੜ੍ਹਨ ਨਾਲ ਕੁੱਝ ਨਹੀਂ ਹੋਣਾ, ਮੈਨੂੰ ਆ ਕੇ ਮਿਲੋ, ਜੋ ਬਣ ਸਕਿਆ ਕਰਾਂਗਾ, ਕਿਉਂ ਕਿ ਤੁਸੀਂ ਸਾਰੇ ਮੇਰੇ ਭਰਾ ਹੋ। ਉਨ੍ਹਾਂ ਕਿਹਾ ਕਿ ਮੇਰੇ ਉੱਤੇ ਭਰੋਸਾ ਰੱਖੋ ਤੇ ਇਹ ਧਰਨਾ ਖਤਮ ਕਰ ਦਿਓ, ਕਿਉਂ ਕਿ ਜੇ ਕੋਈ ਹੋਰ ਸੀਐੱਮ ਹੁੰਦਾ ਤਾਂ ਸ਼ਾਇਦ ਦੇਖ ਕੇ ਲੰਘ ਜਾਂਦਾ ਪਰ ਮੈਂ ਮਿਲਣ ਆਇਆ ਹਾਂ। ਨੌਜਵਾਨਾਂ ਨੇ ਵੀ ਸੀਐਮ ਦੀ ਗੱਲ ਮੰਨੀ ਤੇ ਧਰਨਾ ਖਤਮ ਕਰ ਦਿੱਤਾ।