‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਦੀ ਕੱਲ੍ਹ ਰਾਹੁਲ ਗਾਂਧੀ ਤੇ ਉਸ ਤੋਂ ਪਹਿਲਾਂ ਹਰੀਸ਼ ਰਾਵਤ ਤੇ ਕੇ ਸੀ ਵੇਨੂਗੋਪਾਲ ਨਾਲ ਹੋਈ ਮੀਟਿੰਗ ਤੋਂ ਬਾਅਦ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਹਾਈ ਕਮਾਂਡ ਨਾਲ ਮੀਟਿੰਗ ਕਰ ਰਹੇ ਹਨ। ਜਾਣਕਾਰੀ ਮੁਤਾਬਿਕ ਚੰਨੀ ਆਪਣੇ ਹੈਲੀਕਾਪਟਰ ਰਾਹੀਂ ਦਿੱਲੀ ਰਵਾਨਾ ਹੋ ਚੁੱਕੇ ਹਨ। ਕਾਂਗਰਸ ਹਾਈ ਕਮਾਂਡ ਤੋਂ ਇਲਾਵਾ ਉਹਨਾਂ ਦੀ ਕੁਝ ਕੇਂਦਰੀ ਮੰਤਰੀਆਂ ਨਾਲ ਵੀ ਮੁਲਾਕਾਤ ਹੋ ਸਕਦੀ ਹੈ। ਇਹ ਦੱਸ ਦਈਏ ਕਿ ਚੰਨੀ ਅੱਜ ਲਗਾਤਾਰ ਦੂਜੇ ਦਿਨ ਆਪਣੇ ਹੈਲੀਕਾਪਟਰ ਵਿਚ ਹੀ ਫਾਈਲਾਂ ਕੱਢਦੇ ਨਜ਼ਰ ਆਏ ਹਨ। ਕੱਲ੍ਹ ਜਦੋਂ ਉਹ ਬਠਿੰਡਾ ਗਹੇ ਸਨ ਤਾਂ ਉਦੋਂ ਵੀ ਉਹਨਾਂ ਸਰਕਾਰੀ ਫਾਈਲਾਂ ਹੈਲੀਕਾਪਟਰ ਵਿਚ ਹੀ ਕਲੀਅਰ ਕੀਤੀਆਂ ਸਨ ਤੇ ਅੱਜ ਦਿੱਲੀ ਦੌਰੇ ਵੇਲੇ ਵੀ ਉਹ ਫਾਈਲਾਂ ਕਲੀਅਰ ਕਰਦੇ ਨਜ਼ਰ ਆਏ।
