Punjab

CM ਮਾਨ ਦੀ ਪਤਨੀ ਦਾ ਪਹਿਲਾ ਧਮਾਕੇਦਾਰ ਬਿਆਨ ! ਇੱਕ ਹੀ ਤੀਰ ਨਾਲ ਲਗਾਏ ਕਈ ਨਿਸ਼ਾਨੇ

ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant mann) ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ (Gurpreet kaur ) ਨੇ ਪਹਿਲੀ ਵਾਰ ਵੱਡਾ ਸਿਆਸੀ ਬਿਆਨ ਦਿੱਤਾ ਹੈ । ਜਲੰਧਰ ਦੇ ਬਾਲਾ ਜੀ ਮੰਦਰ ਪਹੁੰਚੀ ਪਤਨੀ ਗੁਰਪ੍ਰੀਤ ਕੌਰ ਨੇ ਬੀਜੇਪੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ‘ਤੇ ਤੰਜ ਵੀ ਕੱਸਿਆ ਅਤੇ ਬੀਜੇਪੀ ‘ਤੇ ਵੀ ਵੱਡਾ ਸਿਆਸੀ ਇਲਜ਼ਾਮ ਲਗਾਇਆ । ਉਨ੍ਹਾਂ ਕਿਹਾ ਬੀਜੇਪੀ ਵਿੱਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਸੰਵਿਧਾਨ ਦੀ ਗੱਲ ਕਰਦੇ ਹਨ ਅਤੇ ਹਮੇਸ਼ਾ ਉਨ੍ਹਾਂ ਦੇ ਸਿਧਾਂਤਾਂ ‘ਤੇ ਚੱਲਣ ਦੀ ਗੱਲ ਕਰਦੇ ਹਨ ਪਰ ਜਿਸ ਪਾਰਟੀ ਵਿੱਚ ਉਹ ਸ਼ਾਮਲ ਹੋਏ ਹਨ ਜੋ ਬਾਬਾ ਸਾਹਿਬ ਦਾ ਸੰਵਿਧਾਨ ਖਤਮ ਕਰਨਾ ਚਾਹੁੰਦੀ ਹੈ ।

ਡਾਕਟਰ ਗੁਰਪ੍ਰੀਤ ਕੌਰ ਨੇ ਕਿਹਾ ਅਸੀਂ ਪੰਜਾਬ ਦੇ ਲਈ ਮਿਹਨਤ ਕਰ ਰਹੇ ਹਾਂ ਬਾਕੀ ਸਭ ਕੁਝ ਰੱਬ ਦੇ ਹੱਥ ਹੈ,ਪਾਰਟੀ ਵਿੱਚ ਕੁਝ ਬੁਰੇ ਲੋਕ ਸਨ ਉਹ ਚੱਲੇ ਗਏ । ਜਿਹੜੇ ਚੁਣੇ ਜਾਣਗੇ ਉਨ੍ਹਾਂ ਨੂੰ ਅਪੀਲ ਹੈ ਕਿ ਉਹ ਪੰਜਾਬ ਅਤੇ ਆਪਣੇ ਸ਼ਹਿਰ ਦਾ ਚੰਗੀ ਤਰ੍ਹਾਂ ਧਿਆਨ ਰੱਖਣ ।
ਉਨ੍ਹਾਂ ਕਿਹਾ ਪੰਜਾਬ ਦੇ ਲਈ ਕੰਮ ਕਰਨਾ ਮੇਰੇ ਪਰਿਵਾਰ ਅਤੇ ਪਤੀ ਦਾ ਫਰਜ਼ ਹੈ ਜੋ ਉਹ ਚੰਗੀ ਤਰ੍ਹਾਂ ਨਿਭਾ ਰਹੇ ਹਨ।

ਚੰਨੀ ਦਾ ਟੀਨੂੰ ‘ਤੇ ਤੰਜ

ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ ਲੈਕੇ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਉਹ ਟੀਨੂੰ ਦੇ ਲਈ ਨਵੀਂ ਪਾਰਟੀ ਦੀ ਤਲਾਸ਼ ਕਰ ਰਹੇ ਹਨ । ਜਲਦ ਹੀ ਉਨ੍ਹਾਂ ਨੂੰ ਨਵੀਂ ਪਾਰਟੀ ਜੁਆਇਨ ਕਰਵਾਉਣਗੇ । ਇਸ ‘ਤੇ ਟੀਨੂੰ ਨੇ ਜਵਾਬ ਦਿੱਤਾ ਕਿ ਚੰਨੀ ਨੂੰ ਇੰਨਾਂ ਗੱਲਾਂ ਤੋਂ ਇਲਾਵਾ ਹੋਰ ਕੁਝ ਨਹੀਂ ਆਉਂਦਾ ਹੈ । ਚੰਨੀ ਕਿਧਰੇ ਤਾਸ਼ ਖੇਡ ਰਹੇ ਹਨ ਜਾਂ ਫਿਰ ਫ੍ਰੀ ਬੈਠੇ ਹਨ,ਉਨ੍ਹਾਂ ਕੋਲ ਕੋਈ ਚੋਣ ਮੁੱਦਾ ਨਹੀਂ ਹੈ । ਚੰਨੀ ਚਮਕੌਰ ਸਾਹਿਬ ਤੋਂ ਹਨ ਉਨ੍ਹਾਂ ਨੂੰ ਜਲੰਧਰ ਦੇ ਲੋਕਾਂ ਦੀ ਮੁਸ਼ਕਿਲਾਂ ਬਾਰੇ ਕੀ ਪਤਾ ।