The Khalas Tv Blog Punjab ਬੂਟਾਂ ‘ਤੇ ਸੀਐੱਮ ਮਾਨ ਦਾ ਵਿਰੋਧੀਆਂ ਨੂੰ ਜਵਾਬ
Punjab

ਬੂਟਾਂ ‘ਤੇ ਸੀਐੱਮ ਮਾਨ ਦਾ ਵਿਰੋਧੀਆਂ ਨੂੰ ਜਵਾਬ

‘ਦ ਖ਼ਾਲਸ ਬਿਊਰੋ : ਮਸਤੁਆਣਾ ਸਾਹਿਬ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਿਛਲੇ ਦਿਨੀਂ ਆਪਣੇ ਬੂਟਾਂ ਦੀ ਹੋਈ ਚਰਚਾ ‘ਤੇ ਵੀ ਸੀਐਮ ਮਾਨ ਟਕੋਰ ਕਰ ਗਏ, ਇਸ਼ਾਰਾ ਖਾਸ ਤੌਰ ‘ਤੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਵੱਲ ਹੀ ਸੀ । ਉਹਨਾਂ ਵਿਰੋਧੀ ਧਿਰਾਂ ਨੂੰ ਬੂਟਾਂ ਤੇ ਚਾਲ ‘ਤੇ ਚਰਚਾ ਕਰਨ ਦੀ ਬਜਾਇ ਆਤਮ ਮੰਥਨ ਕਰਨ ਦੀ ਸਲਾਹ ਦਿੱਤੀ ਹੈ ਤੇ ਕਿਹਾ ਹੈ ਕਿ ਮੇਰੇ ਬੂਟ ਦੇਖਣ ਦੀ ਬਜਾਏ ਇਹ ਦੇਖੋ ਕਿ ਜਨਤਾ ਨੇ ਤੁਹਾਨੂੰ ਕਿਉਂ ਨਕਾਰ ਦਿੱਤਾ ਹੈ?

ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸੁਰਖ਼ੀਆਂ ਵਿੱਚ ਰਹੇ ਸਨ। ਚਰਚਾ ਦਾ ਕਾਰਨ ਕੋਈ ਸਿਆਸੀ ਨਹੀਂ ਬਲਕਿ ਅੰਤਰਰਾਸ਼ਟਰੀ ਕੰਪਨੀ ਗੁੱਚੀ ਦੇ 3500 ਡਾਲਰ ਦੀ ਜੁੱਤੀ ਸੀ। ਦਰਅਸਲ ਸੀਐੱਮ ਮਾਨ ਦੀ ਇੱਕ ਤਸਵੀਰ ਵਾਇਰਲ ਹੋਈ ਸੀ,ਜਿਸ ਵਿੱਚ ਮਾਨ ਦੇ ਪੈਰਾਂ ਵਿੱਚ ਪਾਈ ਜੁੱਤੀ ਬਰਾਂਡ ਕੰਪਨੀ ਗੁੱਚੀ ਦੀ ਦੱਸੀ ਗਈ ਸੀ ਤੇ ਦਾਅਵਾ ਕੀਤਾ ਗਿਆ ਸੀ ਕਿ ਇਸ ਦੀ ਕੀਮਤ 3500 ਡਾਲਰ ਯਾਨੀ ਕਰੀਬ 2 ਲੱਖ 87 ਹਜ਼ਾਰ ਰੁਪਏ ਦੇ ਹਨ।

ਇਸ ਵਾਈਰਲ ਫੋਟੋ ਨੂੰ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਵੀ ਆਪਣੇ ਟਵਿੱਟਰ ਉੱਤੇ ਸ਼ੇਅਰ ਕਰਕੇ ਸੀਐੱਮ ਮਾਨ ਉੱਤੇ ਵੱਡੇ ਇਲਜ਼ਾਮ ਲਾਏ ਸਨ। ਮੁੱਖ ਮੰਤਰੀ ਮਾਨ ਨੇ ਲਾਚੋਵਾਲ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਸਮੇਂ ਵੀ ਆਪਣੇ ਬਿਆਨ ਰਾਹੀਂ ਇਸ ‘ਤੇ ਤੰਜ ਕੱਸਿਆ ਸੀ।

Exit mobile version