ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ੍ਹ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ‘ਚ ਕਈ ਮੁੱਦਿਆਂ ‘ਤੇ ਚਰਚਾ ਹੋਈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਪਠਾਨਕੋਟ ਸ਼ਿਵਾਲਿਕ ਹਾਈਵੇਅ, ਜਲੰਧਰ ਹੁਸ਼ਿਆਰਪੁਰ ਹਾਈਵੇ, ਦਿੱਲੀ ਕਟੜਾ ਹਾਈਵੇਅ ਦੇ ਕੰਮ ਬਾਰੇ, ਸੀਆਰਆਈਐਫ ਫ਼ੰਡ (ਕੇਂਦਰੀ ਸੜਕ ਬੁਨਿਆਦੀ ਢਾਂਚਾ ਫ਼ੰਡ) ‘ਤੇ ਵੀ ਚਰਚਾ ਕੀਤੀ ਹੋਈ।
ਇਸ ਸਬੰਧੀ ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਅੱਜ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਹੋਈ। ਮਾਨ ਨੇ ਕਿਹਾ ਕਿ ਮੰਤਰੀ ਜੀ ਨੇ ਜਲੰਧਰ-ਹੁਸ਼ਿਆਰਪੁਰ ਸੜਕ ਦਾ ਕੰਮ ਜਲਦ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ। ਭਵਾਨੀਗੜ੍ਹ ਵਿਖੇ ਓਵਰਬ੍ਰਿਜ ਨੂੰ ਲੈ ਕੇ ਵੀ ਸਾਰਥਕ ਚਰਚਾ ਹੋਈ। ਮਾਨ ਨੇ ਕਿਹਾ ਕਿ ਗਡਕਰੀ ਜੀ ਨੂੰ ਸਾਡੀ ਸਰਕਾਰ ਦੇ ਉਪਰਾਲੇ “ਸੜਕ ਸੁਰੱਖਿਆ ਫੋਰਸ” ਬਾਰੇ ਵੀ ਜਾਣੂ ਕਰਵਾਇਆ।
ਅੱਜ ਕੇਂਦਰੀ ਸੜਕ ਆਵਾਜਾਈ ਮੰਤਰੀ @nitin_gadkari ਜੀ ਨਾਲ ਮੁਲਾਕਾਤ ਕੀਤੀ…NHAI ਨਾਲ ਜੁੜੇ ਕਈ ਅਹਿਮ ਮਸਲਿਆਂ ਨੂੰ ਲੈਕੇ ਚਰਚਾ ਹੋਈ…
ਜਲੰਧਰ-ਹੁਸ਼ਿਆਰਪੁਰ ਸੜਕ ਦਾ ਕੰਮ ਜਲਦ ਸ਼ੁਰੂ ਕਰਨ ਦਾ ਭਰੋਸਾ ਮੰਤਰੀ ਜੀ ਨੇ ਦਿੱਤਾ…ਭਵਾਨੀਗੜ੍ਹ ਵਿਖੇ ਓਵਰਬ੍ਰਿਜ ਨੂੰ ਲੈਕੇ ਵੀ ਸਾਰਥਕ ਚਰਚਾ ਹੋਈ…ਗਡਕਰੀ ਜੀ ਨੂੰ ਸਾਡੀ ਸਰਕਾਰ ਦੇ ਉਪਰਾਲੇ "ਸੜਕ… pic.twitter.com/z70Xl0tglb
— Bhagwant Mann (@BhagwantMann) June 14, 2023
ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਗੱਲਬਾਤ ਬਹੁਤ ਹੀ ਵਧੀਆ ਮਾਹੌਲ ਵਿੱਚ ਹੋਈ, ਪੰਜਾਬ ਦੇ ਸੜਕੀ ਢਾਂਚੇ ਬਾਰੇ ਵੀ ਚਰਚਾ ਹੋਈ। ਟੋਲ ਪਲਾਜ਼ਾ ਨਾਲ ਹੋਏ ਸਮਝੌਤੇ ਅਨੁਸਾਰ ਉਹ ਆਪਣੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਰਹੇ ਹਨ। ਇਸ ਤੋਂ ਇਲਾਵਾ ਸੜਕ ਦੀ ਮੁਰੰਮਤ ਅਤੇ ਰੋਸ਼ਨੀ ਪ੍ਰਬੰਧਨ ਬਾਰੇ ਅਤੇ ਆਦਮਪੁਰ ਹਾਈਵੇਅ ਦਾ ਕੰਮ ਅੱਧ ਵਿਚਾਲੇ ਹੀ ਰੁਕ ਗਿਆ ਹੈ, ਬਾਰੇ ਜਾਣੂ ਕਰਵਾਇਆ ਗਿਆ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਜੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਦੇ ਸਾਥੀਆਂ ਨਾਲ ਗੱਲਬਾਤ… ਜਲੰਧਰ ਤੋਂ ਸਾਂਸਦ ਸੁਸ਼ੀਲ ਰਿੰਕੂ ਜੀ ਵੀ ਨਾਲ ਰਹੇ… pic.twitter.com/9XK09KD7e5
— Bhagwant Mann (@BhagwantMann) June 14, 2023
ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਉਦਯੋਗਾਂ ਉੱਤੇ ਧਿਆਨ ਕੇਂਦਰ ਕੀਤਾ ਜਾ ਰਿਹਾ ਹੈ, ਪਰ ਇਸਦੇ ਲਈ ਹਾਈਵੇ ਅਤੇ ਸੜਕ ਸੰਪਰਕ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਤੋਂ ਮਦਦ ਆਵੇਗੀ, ਪੈਸਾ ਆਏਗਾ ਤਾਂ ਕੰਮ ਹੋਵੇਗਾ। ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਰੋਜ਼ਾਨਾ 14 ਮੌਤਾਂ ਹੋ ਰਹੀਆਂ ਹਨ। ਅਸੀਂ s.s.f ਸੜਕ ਸੁਰੱਖਿਆ ਬਲ ਬਣਾ ਰਹੇ ਹਾਂ।
ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਕੋਲ ਨੈਸ਼ਨਲ ਹਾਈਵੇਅ ਦੇ ਟੋਲ ਪਲਾਜ਼ਿਆਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਮੁੱਦੇ ਨੂੰ ਉਠਾਉਂਦਿਆਂ ਕਿਹਾ ਕਿ ਵਡੇਰੇ ਜਨਤਕ ਹਿੱਤਾਂ ਵਿੱਚ ਇਨ੍ਹਾਂ ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਲੋਕਾਂ ਦੇ ਹਿੱਤਾਂ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ ਅਤੇ ਟੋਲ ਪਲਾਜ਼ਿਆਂ ਨੂੰ ਲੋਕਾਂ ਤੋਂ ਕੋਈ ਵੀ ਰਕਮ ਵਸੂਲਣ ਦੀ ਖੁੱਲ੍ਹ ਨਹੀਂ ਦਿੱਤੀ ਜਾਣੀ ਚਾਹੀਦੀ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੇ ਪੈਸੇ ਦੀ ਖੁੱਲ੍ਹੀ ਲੁੱਟ ਨੂੰ ਰੋਕਣਾ ਸਮੇਂ ਦੀ ਲੋੜ ਹੈ।