Punjab

CM ਭਗਵੰਤ ਮਾਨ ਨੇ ਲੁਧਿਆਣਾ ਵਿਖੇ RTO ਦਫ਼ਤਰ ਨੂੰ ਮਾਰਿਆ ਤਾਲਾ …

ਪੰਜਾਬ ਵਿੱਚ ਅੱਜ ਤੋਂ ਸਾਰੇ ਆਰਟੀਓ ਦਫ਼ਤਰ ਬੰਦ ਹੋ ਕੇ ਸੇਵਾ ਕੇਂਦਰਾਂ ਵਿੱਚ ਬਦਲ ਗਏ ਹਨ। ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ 100% ਫੇਸਲੈੱਸ ਆਰਟੀਓ ਸੇਵਾਵਾਂ ਦਾ ਉਦਘਾਟਨ ਕੀਤਾ।

ਮਾਨ ਨੇ ਕਿਹਾ ਕਿ ਇਹ ਇਤਿਹਾਸਕ ਡਿਜੀਟਲ ਦਿਵਸ ਹੈ। ਪਹਿਲਾਂ ਆਰਟੀਓ ਵਿੱਚ ਲੰਬੀਆਂ ਲਾਈਨਾਂ, ਏਜੰਟਾਂ ਦਾ ਰਾਜ ਤੇ ਭ੍ਰਿਸ਼ਟਾਚਾਰ ਸੀ। ਹੁਣ ਸਾਰਾ ਕੰਮ ਔਨਲਾਈਨ – ਲਾਇਸੈਂਸ, ਰਜਿਸਟ੍ਰੇਸ਼ਨ, ਚਲਾਨ ਸਭ 1076 ‘ਤੇ ਕਾਲ ਕਰਕੇ ਜਾਂ ਸੇਵਾ ਕੇਂਦਰਾਂ ਰਾਹੀਂ। ਭ੍ਰਿਸ਼ਟਾਚਾਰ ਨੂੰ “ਤਾਲਾ ਲੱਗ ਕੇ ਚਾਬੀ ਕੂੜੇਦਾਨ ਵਿੱਚ ਸੁੱਟੀ” ਗਈ। ਹੁਣ ਘਰ ਬੈਠੇ ਹੀ ਆਰ.ਟੀ.ਓ. ਨਾਲ ਜੁੜੇ ਸਾਰੇ ਕੰਮ ਹੋਣਗੇ। ਘਰ ਬੈਠੇ ਡੀ.ਐਲ. ਤੇ ਆਰ.ਸੀ. ਨਾਲ ਸੰਬੰਧਿਤ 56 ਸੇਵਾਵਾਂ ਮਿਲਣਗੀਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਈ.ਕੇ.ਵਾਈ.ਸੀ. ਜ਼ਰੀਏ ਤੁਰੰਤ ਲਰਨਿੰਗ ਲਾਇਸੈਂਸ ਜਾਰੀ ਹੋਵੇਗਾ।

ਕੋਈ ਕਰਮਚਾਰੀ ਬੇਰੁਜ਼ਗਾਰ ਨਹੀਂ ਹੋਵੇਗਾ; ਉਨ੍ਹਾਂ ਨੂੰ ਯੋਗਤਾ ਅਨੁਸਾਰ ਵਿਭਾਗ ਵਿੱਚ ਤਬਦੀਲ ਕੀਤਾ ਜਾਵੇਗਾ। ਇੱਕ ਸਾਲ ਵਿੱਚ 2.9 ਮਿਲੀਅਨ ਲੋਕਾਂ ਨੇ ਸੇਵਾਵਾਂ ਲਈਆਂ। ਮਾਨ ਨੇ ਕਿਹਾ, “ਅਸੀਂ ਰਿਬਨ ਨਹੀਂ, ਤਾਲੇ ਲਗਾ ਕੇ ਉਦਘਾਟਨ ਕਰਦੇ ਹਾਂ। ਕੱਲ੍ਹ ਨਕੋਦਰ ਟੋਲ ਪਲਾਜ਼ਾ ਬੰਦ ਕੀਤਾ, ਲੋਕਾਂ ਨੂੰ ਸਾਲਾਨਾ 2.25 ਕਰੋੜ ਬਚਤ।” ਰਾਸ਼ਨ ਵੰਡ, ਬੀਮਾ ਸਕੀਮਾਂ ਵਿੱਚ ਵੀ ਸੁਧਾਰ ਹੋਵੇਗਾ।